Chandigarh News: ਅੱਜ ਚੰਡੀਗੜ੍ਹ ਧੁੰਦ ਦੀ ਚਾਦਰ ਵਿੱਚ ਢੱਕਿਆ ਹੋਇਆ ਹੈ। ਗੁਰਪੁਰਬ ਮੌਕੇ ਚਲਾਏ ਪਟਾਕਿਆਂ ਕਰਕੇ ਤੇ ਮੌਸਮ ਵਿੱਚ ਆਈ ਤਬਦੀਲੀ ਕਰਕੇ ਪੂਰਾ ਸ਼ਹਿਰ ਧੁੰਦ ਵਿੱਚ ਲੁਕਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ, ਜਿਸ ਮਗਰੋਂ ਮੌਸਮ ਸਾਫ ਹੋਏਗਾ।
ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ’ਤੇ ਮੰਗਲਵਾਰ ਤੋਂ ਹੀ ਗਰਦ ਦਾ ਗੁਬਾਰ ਚੜ੍ਹਿਆ ਹੋਇਆ ਹੈ। ਹਵਾ ਗੁਣਵੱਤਾ ਦਾ ਸੂਚਕ ਅੰਕ ਮਾੜੀ ਸ਼੍ਰੇਣੀ ਵਿੱਚ ਪੁੱਜ ਗਿਆ ਹੈ। ਹਵਾ ਪ੍ਰਦੂਸ਼ਨ ਵਧਣ ਕਰਕੇ ਲੋਕਾਂ ਨੂੰ ਜਿੱਥੇ ਸਾਹ ਲੈਣ ਵਿੱਚ ਦਿੱਕਤ ਆ ਰਿਹਾ ਹੈ, ਉੱਥੇ ਇਸ ਨਾਲ ਕੁਝ ਵਿਅਕਤੀਆਂ ਨੂੰ ਅੱਖਾਂ ਵਿੱਚ ਖਾਰਸ਼ ਮਹਿਸੂਸ ਹੋ ਰਹੀ ਹੈ। ਚੰਡੀਗੜ੍ਹ ਦਾ ਵਾਤਾਵਰਨ ਮੁਹਾਲੀ ਤੇ ਪੰਚਕੂਲਾ ਨਾਲੋਂ ਵੀ ਗੰਧਲਾ ਹੋ ਗਿਆ ਹੈ।
ਵਾਤਾਵਰਨ ਵਿਭਾਗ ਅਨੁਸਾਰ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਮੁਹਾਲੀ ਦੇ ਨਾਲ ਲਗਦੇ ਸੈਕਟਰ-53 ਵਿੱਚ ਏਕਿਉਆਈ 298 ਦਰਜ ਕੀਤਾ ਗਿਆ ਹੈ ਜਦੋਂਕਿ ਸੈਕਟਰ-22 ਵਿੱਚ ਹਵਾ ਗੁਣਵੱਤਾ ਦੇ ਸੂਚਕ ਅੰਕ (ਏਕਿਊਆਈ) ਦਾ ਪੱਧਰ 246 ਤੇ ਸੈਕਟਰ-25 ਵਿੱਚ 177 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਏਕਿਉਆਈ ਲੈਵਲ 208 ਤੇ ਪੰਚਕੂਲਾ ਵਿੱਚ ਏਕਿਉਆਈ 198 ਦਰਜ ਕੀਤਾ ਗਿਆ।
ਦੱਸ ਦਈਏ ਕਿ ਸਿਟੀ ਬਿਊਟੀਫੁੱਲ ’ਚ ਵਾਧੂ ਦਰੱਖਤ ਲੱਗੇ ਹੋਣ ਕਰਕੇ ਵਾਤਾਵਰਨ ਅਕਸਰ ਸਾਫ਼ ਰਹਿੰਦਾ ਹੈ ਪਰ ਦੀਵਾਲੀ ਤੋਂ ਬਾਅਦ ਤੋਂ ਹੀ ਸ਼ਹਿਰ ’ਚ ਹਵਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਸਿਟੀ ਬਿਊਟੀਫੁੱਲ ਵਿੱਚ ਪ੍ਰਦੂਸ਼ਨ ਵਧਣ ਦਾ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਨੂੰ ਸਾੜਨਾ ਦੱਸਿਆ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਦੋ ਦਿਨ ਪਹਿਲਾਂ ਵੀ ਹਵਾ ਗੁਣਵੱਤਾ ਦਾ ਸੂਚਕ ਅੰਕ 180 ’ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਸ਼ਹਿਰਾਂ ਵਿੱਚ ਵਾਤਾਵਰਨ ਸਾਫ ਹੋ ਰਿਹਾ ਹੈ ਪਰ ਰਾਜਧਾਨੀ ਚੰਡੀਗੜ੍ਹ ਵਿੱਚ ਹਵਾ ਲਗਾਤਾਰ ਗੰਧਲੀ ਹੁੰਦੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।