Viral News: ਲੋਕ ਅਕਸਰ ਖਜ਼ਾਨਾ ਮਿਲਣ ਦੀ ਕਲਪਨਾ ਕਰਦੇ ਰਹਿੰਦੇ ਹਨ, ਪਰ ਜੇ ਤੁਹਾਨੂੰ ਅਸਲ ਅਜਿਹਾ ਖਜ਼ਾਨਾ ਮਿਲ ਜਾਵੇ , ਤਾਂ ਜ਼ਿੰਦਗੀ ਕਿੰਨੀ ਸੌਖੀ ਹੋ ਜਾਵੇਗੀ। ਅਜਿਹਾ ਹੀ ਇੱਕ ਖਜ਼ਾਨਾ ਚੰਡੀਗੜ੍ਹ ਦੇ ਡਾਕਟਰ ਤਨਮਯ ਮੋਤੀਵਾਲਾ ਦੇ ਹੱਥ ਲੱਗਿਆ ਹੈ। ਦਰਅਸਲ, ਉਸ ਦੇ ਦਾਦਾ ਜੀ ਨੇ ਸਾਲ 1994 ਵਿੱਚ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ 500 ਰੁਪਏ ਦੇ ਸ਼ੇਅਰ ਖਰੀਦੇ ਸਨ ਅਤੇ ਉਹ ਇਸ ਬਾਰੇ ਭੁੱਲ ਗਏ ਸਨ। ਹੁਣ ਇਸ ਸਬੰਧ ਉਹਨਾਂ ਨੂੰ ਘਰੋਂ ਦਸਤਾਵੇਜ਼ ਲੱਭੇ। ਜਿਸ ਤੋਂ ਬਾਅਦ ਡਾਕਟਰ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਪੋਸਟ ਕੀਤੀ, ਜੋ ਵਾਇਰਲ ਹੋ ਗਈ। ਅੱਜ ਹਰ ਕੋਈ ਉਨ੍ਹਾਂ ਸ਼ੇਅਰਾਂ ਦੀ ਕੀਮਤ ਜਾਣਨ ਲਈ ਉਤਸੁਕ ਹੋ ਗਿਆ।
ਮੁੱਲ 1994 ਤੋਂ 750 ਗੁਣਾ ਵਧਿਆ
ਡਾ. ਤਨਮਯ ਮੋਤੀਵਾਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਮੇਰੇ ਦਾਦਾ ਜੀ ਨੇ 1994 'ਚ 500 ਰੁਪਏ ਦੇ ਇਹ ਸ਼ੇਅਰ ਖਰੀਦੇ ਸਨ ਅਤੇ ਭੁੱਲ ਗਏ। ਉਹਨਾਂ ਨੂੰ ਇਹ ਵੀ ਨਹੀਂ ਯਾਦ ਕਿ ਇਹ ਸ਼ੇਅਰ ਕਿਉਂ ਖਰੀਦੇ ਗਏ ਸਨ ਅਤੇ ਉਹ ਅੱਜ ਤੱਕ ਕਿਉਂ ਰੱਖੇ ਹੋਏ ਸਨ। ਮੈਂ ਆਪਣੇ ਪਰਿਵਾਰ ਦੀ ਜਾਇਦਾਦ ਦੇ ਦਸਤਾਵੇਜ਼ ਇੱਕਠੇ ਕਰਕੇ ਇੱਕ ਥਾਂ 'ਤੇ ਰੱਖ ਰਿਹਾ ਸੀ ਜਦੋਂ ਮੈਨੂੰ ਇਹ ਸ਼ੇਅਰਾਂ ਦੇ ਦਸਤਾਵੇਜ਼ ਮਿਲੇ। ਮੈਂ ਹੁਣ ਉਹਨਾਂ ਨੂੰ ਡੀਮੈਟ ਵਿੱਚ ਬਦਲਣ ਲਈ ਭੇਜਿਆ ਹੈ। ਇਸ ਪੋਸਟ 'ਤੇ ਜਬਰਦਸਤ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਲੋਕ ਸ਼ੇਅਰਜ਼ ਦ ਕੀਮਤ ਬਾਰੇ ਸਵਾਲ ਪੁੱਛਣ ਲੱਗੇ ਤਾਂ ਪਤਾ ਲੱਗਾ ਕਿ 500 ਰੁਪਏ ਵਾਲੇ ਉਹ ਸ਼ੇਅਰ ਹੁਣ 750 ਗੁਣਾ ਵਧ ਕੇ 3.75 ਲੱਖ ਰੁਪਏ ਦੇ ਹੋ ਗਏ ਹਨ।
ਇਸ ਤੋਂ ਬਾਅਦ ਤਨਮਯ ਮੋਤੀਵਾਲਾ ਨੇ ਦੱਸਿਆ ਕਿ ਇਨ੍ਹਾਂ ਸ਼ੇਅਰਾਂ ਨੂੰ ਡੀਮੈਟ ਖਾਤੇ ਵਿੱਚ ਤਬਦੀਲ ਕਰਨਾ ਇੱਕ ਮੁਸ਼ਕਲ ਪ੍ਰਕਿਰਿਆ ਹੈ। ਜਾਣਕਾਰੀ ਮੁਤਾਬਕ ਜੇਕਰ ਕਿਸੇ ਕੋਲ ਫਿਜ਼ੀਕਲ ਸ਼ੇਅਰ ਸਰਟੀਫਿਕੇਟ ਹੈ ਤਾਂ ਉਨ੍ਹਾਂ ਨੂੰ ਇਲੈਕਟ੍ਰਾਨਿਕ ਫਾਰਮੈਟ 'ਚ ਲਿਆਉਣਾ ਹੋਵੇਗਾ। ਇਸ ਤੋਂ ਬਾਅਦ ਹੀ ਵਪਾਰ ਜਾਂ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਤਨਮਯ ਨੇ ਲਿਖਿਆ ਕਿ ਸ਼ਾਇਦ ਹਰ ਕੋਈ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਸਾਨੂੰ ਸਲਾਹਕਾਰ ਦੀ ਮਦਦ ਲੈਣੀ ਪਈ। ਇਸ ਦੇ ਬਾਵਜੂਦ ਸਾਨੂੰ ਕਾਫੀ ਸਮਾਂ ਲੱਗਾ। ਉਨ੍ਹਾਂ ਲਿਖਿਆ ਕਿ ਫਿਲਹਾਲ ਉਹ ਇਨ੍ਹਾਂ ਸ਼ੇਅਰਾਂ ਨੂੰ ਵੇਚਣ ਦੀ ਯੋਜਨਾ ਨਹੀਂ ਬਣਾ ਰਹੇ।
ਇਸ ਪੋਸਟ 'ਤੇ ਕਈ ਦਿਲਚਸਪ ਟਿੱਪਣੀਆਂ ਆਈਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਹ ਰਕਮ ਭਾਵੇਂ ਥੋੜ੍ਹੀ ਜਿਹੀ ਲੱਗਦੀ ਹੈ ਪਰ ਇੰਨੇ ਪੈਸਿਆਂ 'ਚ ਤੁਸੀਂ ਛੋਟੀ ਕਾਰ ਖਰੀਦ ਸਕਦੇ ਹੋ। ਮੈਨੂੰ ਲੱਗਦਾ ਹੈ ਕਿ 1994 ਵਿੱਚ ਇੱਕ ਅਧਿਆਪਕ ਦੀ ਤਨਖਾਹ 500 ਰੁਪਏ ਹੁੰਦੀ ਸੀ, ਜੋ ਹੁਣ 40 ਹਜ਼ਾਰ ਰੁਪਏ ਹੋ ਗਈ ਹੈ। ਆਪਣੀ ਕਹਾਣੀ ਸੁਣਾਉਂਦੇ ਹੋਏ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੇਰੇ ਦਾਦਾ ਜੀ ਵੀ ਐਸਬੀਆਈ ਦੇ ਕਰਮਚਾਰੀ ਸਨ ਅਤੇ ਉਨ੍ਹਾਂ ਕੋਲ 500 ਸ਼ੇਅਰ ਸਨ। ਜਦੋਂ ਮੈਂ 17 ਸਾਲਾਂ ਦਾ ਸੀ ਤਾਂ ਮੈਨੂੰ ਇਹ ਸ਼ੇਅਰ ਮਿਲੇ ਸਨ। ਉਨ੍ਹਾਂ ਨੂੰ ਵੇਚਣ ਤੋਂ ਬਾਅਦ, ਮੈਂ ਇਕੁਇਟੀ ਵਿੱਚ ਨਿਵੇਸ਼ ਕਰਨ ਦੀ ਯਾਤਰਾ ਸ਼ੁਰੂ ਕੀਤੀ।