Chandigarh News: ਚੰਡੀਗੜ੍ਹੀਏ ਸਰਕਾਰ ਦਾ ਖਜਾਨਾ ਭਰਨ ਦਾ ਰਿਕਾਰਡ ਤੋੜ ਰਹੇ ਹਨ। ਚੰਡੀਗੜ੍ਹ ਵਿੱਚ ਜੂਨ ਮਹੀਨੇ ਵਿੱਚ ਜੀਐਸਟੀ ਪਿਛਲੇ ਸਾਲ ਦੇ ਮੁਕਾਬਲੇ 34 ਫ਼ੀਸਦ ਵੱਧ ਇਕੱਠਾ ਹੋਇਆ ਹੈ। ਇਸ ਸਾਲ ਜੂਨ ਮਹੀਨੇ ਵਿੱਚ ਜੀਐਸਟੀ ਵਜੋਂ 68 ਕਰੋੜ ਰੁਪਏ ਵੱਧ ਆਏ ਹਨ। ਮਈ ਵਿੱਚ ਵੀ 55 ਫ਼ੀਸਦ ਜੀਐਸਟੀ ਕੁਲੈਕਸ਼ਨ ਵਧਿਆ ਸੀ। 



ਹਾਸਲ ਜਾਣਕਾਰੀ ਅਨੁਸਾਰ ਜੂਨ 2023 ਵਿੱਚ 227.06 ਕਰੋੜ ਰੁਪਏ ਇਕੱਠੇ ਹੋਏ ਹਨ, ਜਦੋਂਕਿ ਪਿਛਲੇ ਸਾਲ ਜੂਨ ਮਹੀਨੇ ਵਿੱਚ 169.7 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ। ਮਈ 2023 ਵਿੱਚ 259 ਕਰੋੜ ਰੁਪਏ ਇਕੱਠੇ ਹੋਏ ਹਨ, ਜਦੋਂਕਿ ਪਿਛਲੇ ਸਾਲ ਮਈ ਮਹੀਨੇ ’ਚ 167 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ। ਇਸ ਤਰ੍ਹਾਂ ਮਈ ਮਹੀਨੇ ’ਚ 55 ਫ਼ੀਸਦ ਜੀਐਸਟੀ ਵਜੋਂ ਵੱਧ ਇਕੱਠੇ ਹੋਏ ਸਨ। 


ਅਪਰੈਲ 2023 ਵਿੱਚ ਪਿਛਲੇ ਸਾਲ ਦੇ ਮੁਕਾਬਲੇ ਸਿਰਫ਼ 2 ਫੀਸਦ ਵੱਧ ਜੀਐਸਟੀ ਇਕੱਠਾ ਹੋਇਆ ਸੀ। ਅਪਰੈਲ 2023 ਵਿੱਚ 255 ਕਰੋੜ ਰੁਪਏ ਜੀਐਸਟੀ ਵਜੋਂ ਇਕੱਠੇ ਹੋਏ ਹਨ ਜਦਕਿ ਪਿਛਲੇ ਸਾਲ ਅਪਰੈਲ ਮਹੀਨੇ ’ਚ 249 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ।


ਇਸ ਤੋਂ ਪਹਿਲਾਂ ਮਾਰਚ ਮਹੀਨੇ ’ਚ ਪਿਛਲੇ ਸਾਲ ਦੇ ਮੁਕਾਬਲੇ 10.09 ਫ਼ੀਸਦ ਵੱਧ ਜੀਐਸਟੀ ਇਕੱਠਾ ਹੋਇਆ ਸੀ। ਸਾਲ 2023 ਵਿੱਚ 202 ਕਰੋੜ ਰੁਪਏ ਤੇ ਸਾਲ 2022 ’ਚ 184 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ। ਫਰਵਰੀ 2023 ਵਿੱਚ 188 ਕਰੋੜ ਰੁਪਏ ਤੇ ਸਾਲ 2022 ਵਿੱਚ 178 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ ਜੋ 5 ਫ਼ੀਸਦ ਵੱਧ ਸੀ। 



ਦਸੰਬਰ 2022 ਵਿੱਚ ਪਿਛਲੇ ਸਾਲ ਦਸੰਬਰ ਮਹੀਨੇ ਦੇ ਮੁਕਾਬਲੇ 33 ਫ਼ੀਸਦ ਵੱਧ ਜੀਐਸਟੀ ਇਕੱਠਾ ਹੋਇਆ। ਦਸੰਬਰ 2022 ਵਿੱਚ ਜੀਐਸਟੀ ਵਜੋਂ 218 ਕਰੋੜ ਰੁਪਏ ਇਕੱਠੇ ਹੋਏ ਜਦਕਿ ਉਸ ਤੋਂ ਪਿਛਲੇ ਸਾਲ 164 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ। ਨਵੰਬਰ ਮਹੀਨੇ ਵਿੱਚ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਜੀਐਸਟੀ 3 ਫ਼ੀਸਦ ਘੱਟ ਇਕੱਠਾ ਹੋਇਆ ਸੀ। 


ਨਵੰਬਰ 2022 ’ਚ 175 ਕਰੋੜ ਰੁਪਏ ਤੇ ਸਾਲ 2021 ਵਿੱਚ 180 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ। ਅਕਤੂਬਰ 2022 ਵਿੱਚ ਉਸ ਤੋਂ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਮੁਕਾਬਲੇ 10 ਫ਼ੀਸਦ ਵੱਧ ਜੀਐਸਟੀ ਇਕੱਠਾ ਹੋਇਆ ਸੀ। ਅਕਤੂਬਰ 2022 ਵਿੱਚ 203 ਕਰੋੜ ਰੁਪਏ ਜੀਐਸਟੀ ਵਜੋਂ ਇਕੱਠੇ ਹੋਏ ਹਨ, ਜਦਕਿ ਉਸ ਤੋਂ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ 158 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ।


ਸਤੰਬਰ 2002 ਵਿੱਚ ਉਸ ਤੋਂ ਪਿਛਲੇ ਸਾਲ ਸਤੰਬਰ ਮਹੀਨੇ ਦੇ ਮੁਕਾਬਲੇ 35 ਫ਼ੀਸਦ ਵੱਧ ਜੀਐਸਟੀ ਇਕੱਠਾ ਹੋਇਆ ਸੀ। ਸਤੰਬਰ 2022 ਵਿੱਚ 206 ਕਰੋੜ ਰੁਪਏ ਜਦਕਿ ਸਾਲ 2021 ਵਿੱਚ ਸਤੰਬਰ ਮਹੀਨੇ ਵਿੱਚ 152 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ।