Chandigarh Murder: ਚੰਡੀਗੜ੍ਹ ਤੋਂ ਦਿਲ-ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਪਾਰਕ ਵਿੱਚ ਇੱਕ ਵਿਅਕਤੀ ਨੇ ਆਪਣੀ ਗਰਲ ਫਰੈਂਡ ਨੂੰ ਜ਼ਿਉਂਦਾ ਸਾੜ ਦਿੱਤਾ। ਅੱਗ ਲੱਗਣ ਕਰਕੇ ਕੁੜੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ।
ਕੁੜੀ ਨੂੰ ਜਿਉਂਦਾ ਸਾੜਨ ਦੇ ਦੋਸ਼ 'ਚ ਵਿਸ਼ਾਲ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋਮਵਾਰ ਰਾਤ ਸੈਕਟਰ 35 ਦੇ ਪੈਟਰੋਲ ਪੰਪ ਦੇ ਨਾਲ ਲੱਗਦੇ ਪਾਰਕ ਵਿੱਚ ਕੁੜੀ ਨੂੰ ਉਸ ਨੇ ਅੱਗ ਲਾ ਦਿੱਤੀ। ਉਹ ਆਪਣੇ ਆਪ ਨੂੰ ਬਚਾਉਣ ਲਈ ਚੀਕਾਂ ਮਾਰ ਰਹੀ ਸੀ, ਜਦੋਂ ਚੀਕ ਸੁਣ ਕੇ ਰਾਹਗੀਰ ਪਾਰਕ ਵਿੱਚ ਪਹੁੰਚੇ, ਉਦੋਂ ਤੱਕ ਔਰਤ ਕਾਫੀ ਹੱਦ ਤੱਕ ਸੜ ਚੁੱਕੀ ਸੀ। ਉਨ੍ਹਾਂ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਅੱਗ 'ਚ ਕੁੜੀ ਬੁਰੀ ਤਰ੍ਹਾਂ ਝੁਲਸ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: CM Arvind Kejriwal Arrest: ਅੱਜ CM ਕੇਜਰੀਵਾਲ ਨੂੰ ਮਿਲਣੇ ਮੁੱਖ ਮੰਤਰੀ ਮਾਨ, ਦੁਪਹਿਰ ਵੇਲੇ ਹੋ ਸਕਦੀ ਮੁਲਾਕਾਤ
ਉੱਥੇ ਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਸੀ। ਪੁਲਿਸ ਤੁਰੰਤ ਔਰਤ ਨੂੰ ਸੈਕਟਰ-16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲੈ ਗਈ। ਡਾਕਟਰਾਂ ਮੁਤਾਬਕ ਅੱਗ ਲੱਗਣ ਕਾਰਨ ਔਰਤ 80 ਫੀਸਦੀ ਸੜ ਚੁੱਕੀ ਸੀ। ਕੁੜੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਅੱਜ ਪੀਜੀਆਈ ਵਿੱਚ ਇਲਾਜ ਦੌਰਾਨ ਕੁੜੀ ਦੀ ਮੌਤ ਹੋ ਗਈ। ਸੈਕਟਰ 36 ਥਾਣਾ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਹਾਂ ਵਿਚਕਾਰ ਪ੍ਰੇਮ ਸਬੰਧ ਸਨ। ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਪਾਰਕ ਵਿੱਚ ਅੱਗ ਲਾ ਕੇ ਜਿਉਂਦਾ ਸਾੜ ਦਿੱਤਾ। ਸੈਕਟਰ 36 ਦੇ ਥਾਣਾ ਇੰਚਾਰਜ ਨੇ ਦੱਸਿਆ ਕਿ ਮੌਕੇ ਤੋਂ ਕੁੜੀ ਦੇ ਸੜੇ ਹੋਏ ਕੱਪੜੇ, ਚੱਪਲਾਂ ਅਤੇ ਸਪਰੇਅ ਬਰਾਮਦ ਹੋਇਆ ਹੈ। ਮ੍ਰਿਤਕ ਕੁੜੀ ਮੋਹਾਲੀ ਦੇ ਸੋਹਾਣਾ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਪ੍ਰੇਮੀ ਵਿਸ਼ਾਲ ਮੁਹਾਲੀ ਦੇ ਖਰੜ ਦਾ ਰਹਿਣ ਵਾਲਾ ਹੈ। ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਵਿਸ਼ਾਲ ਨੂੰ ਦੋ ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ; ਹਸਪਤਾਲ 'ਚ ਆਖਰੀ ਸਾਹ ਲੈ ਰਹੇ ਪਿਤਾ ਨੂੰ ਦਿੱਤਾ ਧੋਖਾ, 50 ਰੁਪਏ ਛੱਡ ਕੇ ਫਰਾਰ