Chandigarh Liquor Price Hike : ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2026-27 ਲਈ ਇੱਕ ਨਵੀਂ ਆਬਕਾਰੀ ਨੀਤੀ ਜਾਰੀ ਕੀਤੀ ਹੈ। ਨਵੀਂ ਨੀਤੀ ਦੇ ਬਾਅਦ ਇੰਡੀਅਨ ਮੇਡ ਸ਼ਰਾਬ ਅਤੇ ਬੀਅਰ ਦੀਆਂ ਕੀਮਤਾਂ ਵਿੱਚ ਲਗਭਗ 2% ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਆਯਾਤ ਸ਼ਰਾਬ, ਵਾਈਨ ਅਤੇ ਬੀਅਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਨਵੀਂ ਨੀਤੀ 1 ਅਪ੍ਰੈਲ, 2026 ਤੋਂ ਲਾਗੂ ਹੋਵੇਗੀ ਅਤੇ 31 ਮਾਰਚ 2027 ਤੱਕ ਲਾਗੂ ਰਹੇਗੀ।

Continues below advertisement

ਹੁਣ 500 ਦੀ ਕੀਮਤ ਵਾਲੀ ਬੋਤਲ ਕਰੀਬ 10 ਰੁਪਏ ਮਹਿੰਗੀ ਹੋ ਜਾਵੇਗੀ, ਜਦੋਂ ਕਿ 2000 ਰੁਪਏ ਦੀ ਕੀਮਤ ਵਾਲੀ ਬੋਤਲ ਹੁਣ ਕਰੀਬ 40 ਰੁਪਏ ਵੱਧ ਕੇ 2040 ਵਿੱਚ ਮਿਲੇਗੀ। ਓਥੇ ਹੀ ਹੁਣ ਵਿਭਾਗੀ ਸਟੋਰਾਂ ਵਿੱਚ ਵੀ ਸ਼ਰਾਬ ਵੇਚੀ ਜਾਵੇਗੀ। ਪ੍ਰਸ਼ਾਸਨ ਦਾ ਤਰਕ ਹੈ ਕਿ ਇਹ ਵਾਧਾ ਮਹਿੰਗਾਈ ਅਤੇ ਵਧਦੇ ਕੱਚੇ ਮਾਲ ਦੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।

ਸ਼ਹਿਰ ਵਿੱਚ 97 ਸ਼ਰਾਬ ਦੇ ਠੇਕੇ ਰਹਿਣਗੇ

Continues below advertisement

ਨਵੀਂ ਆਬਕਾਰੀ ਨੀਤੀ ਦੇ ਤਹਿਤ ਸ਼ਹਿਰ ਵਿੱਚ ਕੁੱਲ 97 ਸ਼ਰਾਬ ਵਿਕਰੀ ਦੇ ਠੇਕੇ ਰਹਿਣਗੇ। ਇਨ੍ਹਾਂ ਲਾਇਸੈਂਸਿੰਗ ਯੂਨਿਟਾਂ ਲਈ ਰਿਜ਼ਰਵ ਕੀਮਤ 454.35 ਕਰੋੜ ਰੁਪਏ ਤੈਅ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਲਗਭਗ 10 ਕਰੋੜ ਰੁਪਏ ਜ਼ਿਆਦਾ ਹੈ। ਪ੍ਰਸ਼ਾਸਨ ਨੇ ਠੇਕੇ ਸਰੰਡਰ ਹੋਣ ਦੀ ਸਮੱਸਿਆ ਨੂੰ ਦੇਖਦੇ ਹੋਏ ਲਾਇਸੈਂਸਧਾਰਕਾਂ ਲਈ ਸਿਕਿਊਰਟੀ ਰਾਸ਼ੀ ਵਧਾ ਦਿੱਤੀ ਹੈ। ਹੁਣ ਲਾਇਸੈਂਸਧਾਰਕਾਂ ਨੂੰ ਬੋਲੀ ਦੀ ਰਕਮ ਦਾ 17% ਸੁਰੱਖਿਆ ਵਜੋਂ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਲਾਇਸੈਂਸ ਫੀਸ ਹੁਣ ਦੋ ਕਿਸ਼ਤਾਂ ਦੀ ਬਜਾਏ ਅਗਲੇ ਮਹੀਨੇ ਦੀ 15 ਤਰੀਕ ਤੱਕ ਇੱਕਮੁਸ਼ਤ ਜਮ੍ਹਾ ਕਰਨੀ ਹੋਵੇਗੀ।