ਚੰਡੀਗੜ੍ਹ 'ਚ ਰਹਿਣ ਵਾਲਿਆਂ ਅਤੇ ਇੱਥੇ ਘੁੰਮਣ ਆਉਣ ਵਾਲਿਆਂ ਨੂੰ ਪ੍ਰਸ਼ਾਸਨ ਵੱਡਾ ਝਟਕਾ ਦੇਣ ਦੀ ਤਿਆਰੀ ਵਿੱਚ ਹੈ। ਚੰਡੀਗੜ੍ਹ ਨਗਰ ਨਿਗਮ ਇੱਕ ਵਾਰ ਫਿਰ ਪਾਰਕਿੰਗ ਦੇ ਰੇਟ ਵਧਾ ਸਕਦਾ ਹੈ। ਇਸ ਸਬੰਧੀ ਏਜੰਡਾ ਤਿਆਰ ਕਰ ਲਿਆ ਹੈ।  ਨਗਰ ਨਿਗਮ ਇਸ ਏਜੰਡੇ ਨੂੰ ਅਗਲੀ ਮਹੀਨਾਵਾਰ ਮੀਟਿੰਗ ਵਿੱਚ ਪੇਸ਼ ਕਰੇਗਾ। ਸਦਨ ਦੀ ਬੈਠਕ 25 ਜੁਲਾਈ ਦੇ ਆਸਪਾਸ ਹੋ ਸਕਦੀ ਹੈ। ਜੇਕਰ ਇਹ ਏਜੰਡਾ ਬਹੁਮਤ ਨਾਲ ਪਾਸ ਹੋ ਜਾਂਦਾ ਹੈ ਤਾਂ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਾਂ ਵਿੱਚ ਰੇਟ ਵਧ ਜਾਣਗੇ।


ਮੌਜੂਦਾ ਸਮੇਂ ਚੰਡੀਗੜ੍ਹ ਸ਼ਹਿਰ ਵਿੱਚ ਬਾਕੀ ਸੂਬਿਆਂ ਜਾਂ ਸ਼ਹਿਰਾਂ ਨਾਲੋਂ ਪਾਰਕਿੰਗ ਫੀਸ ਬਹੁਤ ਹੀ ਘੱਟ ਹੈ। ਇਸ ਵੇਲੇ ਨਗਰ ਨਿਗਮ ਚਾਰ ਪਹੀਆ ਵਾਹਨਾਂ ਲਈ 14 ਰੁਪਏ ਅਤੇ ਦੋ ਪਹੀਆ ਵਾਹਨਾਂ ਲਈ 7 ਰੁਪਏ ਵਸੂਲੇ ਜਾ ਰਿਹਾ ਹੈ। ਲਿਆਂਦੇ ਜਾ ਰਹੇ ਨਵੇਂ ਪ੍ਰਸਤਾਵ ਮੁਤਾਬਕ 4 ਪਹੀਆ ਵਾਹਨਾਂ ਲਈ ਪਹਿਲੇ 6 ਘੰਟਿਆਂ ਲਈ 20 ਰੁਪਏ ਜਦਕਿ ਅਗਲੇ 5 ਘੰਟਿਆਂ ਲਈ 40 ਰੁਪਏ ਵਾਧੂ ਤੈਅ ਕੀਤੇ ਗਏ ਹਨ। ਇਹ ਦੋ ਪਹੀਆ ਵਾਹਨਾਂ ਲਈ 10 ਰੁਪਏ ਅਤੇ ਅਗਲੇ 5 ਘੰਟਿਆਂ ਲਈ 20 ਰੁਪਏ ਹੈ। 


ਚੰਡੀਗੜ੍ਹ ਵਿੱਚ ਪਾਰਕਿੰਗ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਸੀ, ਪਰ ਇਸ ਨੂੰ ਬੰਦ ਕਰਨ ਤੋਂ ਬਾਅਦ ਪਿਛਲੇ 5 ਮਹੀਨਿਆਂ ਤੋਂ ਨਗਰ ਨਿਗਮ ਵੱਲੋਂ ਸਾਰੀਆਂ ਪਾਰਕਿੰਗਾਂ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ। ਨਗਰ ਨਿਗਮ ਦਾ ਦਾਅਵਾ ਹੈ ਕਿ ਸਮਾਰਟ ਪਾਰਕਿੰਗ ਸਿਸਟਮ ਲਾਗਤ ਵਿੱਚ ਵਾਧਾ ਕਰੇਗਾ। ਇਸ ਕਾਰਨ ਰੇਟ ਵਧਾਏ ਜਾ ਰਹੇ ਹਨ। ਸਮਾਰਟ ਪਾਰਕਿੰਗ ਤਹਿਤ ਫਾਸਟ ਟੈਗ ਕਾਰਡ ਰਾਹੀਂ ਵੀ ਭੁਗਤਾਨ ਕੀਤਾ ਜਾ ਸਕਦਾ ਹੈ। ਪਾਰਕਿੰਗ ਵਿੱਚ ਖਾਲੀ ਥਾਂ ਦਾ ਪਤਾ ਬਾਹਰ ਲੱਗੇ ਡਿਸਪਲੇ ਬੋਰਡ 'ਤੇ ਲੱਗੇਗਾ। 


ਚੰਡੀਗੜ੍ਹ ਸ਼ਹਿਰ ਦੀ ਪਾਰਕਿੰਗ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜ਼ੋਨ-1 ਵਿੱਚ ਦੱਖਣੀ ਅਤੇ ਪੂਰਬੀ ਸੈਕਟਰਾਂ ਦੇ ਪਾਰਕਿੰਗ ਸਥਾਨ ਸ਼ਾਮਲ ਹਨ। ਜ਼ੋਨ-2 ਵਿੱਚ ਉੱਤਰੀ ਸੈਕਟਰ ਸ਼ਾਮਲ ਹੈ। ਨਗਰ ਨਿਗਮ ਦੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਵਿੱਚ ਸਮਾਰਟ ਪਾਰਕਿੰਗ ਸ਼ੁਰੂ ਕਰਾਂਗੇ। ਪਾਰਕਿੰਗ ਰੇਟ ਵਧਾਉਣ ਦਾ ਸਵਾਲ ਹਾਊਸ ਦੀ ਮਹੀਨਾਵਾਰ ਮੀਟਿੰਗ ਵਿੱਚ ਹੀ ਤੈਅ ਕੀਤਾ ਜਾਵੇਗਾ।




 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial