ਹੜ੍ਹਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਪਿਛਲੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਹਰਿਆਣਾ ਅਤੇ ਰਾਜਸਥਾਨ ਨੇ ਹੜ੍ਹਾਂ ਦਾ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਤੇ ਓਵੇਂ ਦੋਨੋਂ ਸੂਬੇ ਪੰਜਾਬ ਦੇ ਪਾਣੀਆਂ 'ਤੇ ਆਪਣਾ ਹਿੱਸਾ ਜਤਾਉਂਦੇ ਹਨ। ਇਸ ਦੇ ਜਵਾਬ ਵੱਜੋਂ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਪਲਟ ਵਾਰ ਕੀਤਾ ਹੈ।
ਮਨੋਹਰ ਲਾਲਾ ਖੱਟਰ ਨੇ ਕਿਹਾ ਕਿ ਜੇਕਰ ਅੱਜ SYL ਨਹਿਰ ਬਣੀ ਹੋਈ ਹੁੰਦੀ ਤਾਂ ਪੰਜਾਬ ਨੂੰ ਘੱਟ ਨੁਕਸਾਨ ਹੁੰਦਾ। ਪਰ ਪੰਜਾਬ ਦੀ ਬਰਸਾਤ ਦਾ ਵੱਧ ਪਾਣੀ ਵਗ੍ਹ ਕੇ ਹਰਿਆਣਾ ਵਿਚ ਜੋ SYL ਬਣੀ ਹੋਈ ਹੈ, ਉਸ ਵਿਚ ਆਇਆ, ਜਿਸ ਦੇ ਕਾਰਨ ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਇਲਾਕੇ ਡੁੱਬ ਗਏ। ਇਹ ਦੋ ਜ਼ਿਲ੍ਹੇ ਸਿਰਫ ਅੱਧੀ - ਅਧੂਰੀ ਬਣੀ ਹੋਈ SYL ਦੇ ਕਾਰਨ ਤੋਂ ਡੁੱਬੇ ਹਨ ਪਰ ਹਰਿਆਣਾ ਨੇ ਪੰਜਾਬ 'ਤੇ ਦੋਸ਼ ਨਹੀਂ ਲਗਾਇਆ।
ਮਨੌਹਰ ਲਾਲ ਨੇ ਤੰਜ ਕੱਸਦੇ ਹੋਏ ਕਿਹਾ ਕਿ ਕੁੱਝ ਨੇਤਾ ਜੋ ਅੱਜ ਜੋਕਰ ਦੀ ਤਰ੍ਹਾ ਮਜ਼ਾਕ ਕਰ ਰਹੇ ਹਨ ਕਿ ਅੱਜ ਸਾਡੇ ਕੋਲ ਪਾਣੀ ਹੈ, ਤਾਂ ਅੱਜ ਸਾਡੇ ਤੋਂ ਪਾਣੀ ਕਿਉਂ ਨਹੀਂ ਮੰਗਦੇ। ਇਸ ਸਮੇਂ ਅਜਿਹੇ ਬਿਆਨ ਦੇਣਾ ਸਹੀ ਨਹੀਂ ਹੈ। ਇੰਨ੍ਹਾਂ 3 ਮਹੀਨੇ ਦੌਰਾਨ ਪਾਣੀ ਦੀ ਡਿਮਾਂਡ ਕੋਈ ਨਹੀਂ ਕਰਦਾ, ਸੱਭ ਆਪਣੇ-ਆਪਣੇ ਸੂਬੇ ਵਿਚ ਪਾਣੀ ਸੰਭਾਲ ਲੈਣ ਇਹੀ ਬਹੁਤ ਹੈ।
ਹਰਿਆਣਾ 'ਚ ਹੜ੍ਹ ਨਾਲ 30 ਲੋਕਾਂ ਦੀ ਹੋਈ ਮੌਤ, 133 ਮਕਾਨਾਂ ਨੂੰ ਨੂਕਸਾਨ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਇੰਨ੍ਹਾਂ ਦਿਲਾਂ ਦੌਰਾਨ 145 MM ਬਰਸਾਤ ਹੁੰਦੀ ਸੀ, ਪਰ ਇਸ ਵਾਰ 245 ਤੋਂ 250 MM ਬਰਸਾਤ ਹੋਈ ਹੈ, ਜੋ ਕਿ 180 ਫੀਸਦੀ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਜਾਨ-ਮਾਲ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੇ ਮੁਲਾਂਕਨ ਦੀ ਰਿਪੋਰਟ 2 ਦਿਨ ਦੇ ਅੰਦਰ ਆਵੇਗੀ। ਪਰ ਹੁਣ ਤਕ ਦੀ ਜਾਣਕਾਰੀ ਅਨੁਸਾਰ 30 ਲੋਕਾਂ ਦੀ ਮੌਤ ਹੋਈ ਹੈ। 133 ਮਕਾਨ ਜੋ ਪੂਰੀ ਤਰ੍ਹਾ ਨੁਕਸਾਨ ਹੋਇਆ ਹੈ ਅਤੇ 183 ਮਕਾਨ ਆਂਸ਼ਿੰਕ ਰੂਪ ਨਾਲ ਨੁਕਸਾਨ ਹੋਇਆ ਹੈ। 110 ਪਸ਼ੂਆਂ ਦੀ ਮੌਤ ਹੋਈ ਹੈ ਅਤੇ ਪੋਲਟਰੀ ਫਾਰਮਾਂ ਵਿਚ ਵੀ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਨੂੱਖਤਾਵਾਦੀ ਹੋਣ ਦੇ ਨਾਤੇ ਸਾਨੂੰ ਸਾਨੂੰ ਸਾਰੇ ਸੂਬਿਆਂ ਜਿਵੇਂ ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਦਿੱਲੀ, ਨੇੜੇ ਦੇ ਜਿਨ੍ਹੇ ਸੂਬੇ ਹਨ, ਉਨ੍ਹਾਂ ਦੇ ਨਾਲ ਖੜੇ ਹਨ। ਗੁਆਂਢੀ ਹੋਣ ਦੇ ਨਾਤੇ ਇਹ ਸਾਡੀ ਜਿਮੇਵਾਰੀ ਬਣਦੀ ਹੈ। ਅਸੀਂ ਸਾਰਿਆਂ ਦੀ ਚਿੰਤਾ ਕਰਾਂਗੇ, ਕਿਤੇ ਕੋਈ ਜਰੂਰਤ ਹੋਵੇਗੀ ਤਾਂ ਅਸੀਂ ਉਨ੍ਹਾਂ ਦੀ ਮਦਦ ਕਰਾਂਗੇ।