Chandigarh News: ਪੀਜੀਆਈ ਚੰਡੀਗੜ੍ਹ (PGI Chandigarh) ਵਿੱਚ ਕੇਂਦਰ ਸਰਕਾਰ ਸਿਹਤ ਯੋਜਨਾ (ਸੀਜੀਐਚਐਸ) ਤਹਿਤ ਮੁਲਾਜ਼ਮਾਂ ਤੇ ਪੈਨਸ਼ਨਰ ਲਾਭਪਾਤਰੀਆਂ ਨੂੰ ਕੈਸ਼ਲੈਸ ਇਲਾਜ ਦੀਆਂ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਦੋ ਹੋਰ ਸੰਸਥਾਵਾਂ ਵਿੱਚ ਵੀ ਇਹ ਸਹੂਲਤਾਂ ਮਿਲਣਗੀਆਂ, ਜਿਨ੍ਹਾਂ ਵਿੱਚ ਏਮਸ ਦਿੱਲੀ ਤੇ ਪੁਡੂਚੇਰੀ ਸਥਿਤ ਜੇਆਈਪੀਐਮਈਆਰ ਸ਼ਾਮਲ ਹਨ। 


ਹੋਰ ਪੜ੍ਹੋ : Road network in India: ਦੁਨੀਆ 'ਚ ਛਾਇਆ ਭਾਰਤ! ਸੜਕ ਨੈੱਟਵਰਕ ਮਾਮਲੇ 'ਚ ਚੀਨ ਨੂੰ ਪਛਾੜਿਆ, ਅਮਰੀਕਾ ਮਗਰੋਂ ਦੂਜਾ ਨੰਬਰ ਹਾਸਲ



ਇਸ ਸਬੰਧੀ ਪੀਜੀਆਈਐਮਈਆਰ, ਏਮਸ ਤੇ ਜੇਆਈਪੀਐਮਆਈਆਰ ਤੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਤਹਿਤ ਆਉਣ ਵਾਲੀ ਕੇਂਦਰ ਸਰਕਾਰ ਸਿਹਤ ਯੋਜਨਾ ਦਰਮਿਆਨ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਵਿੱਚ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਹਨ। ਇਹ ਪਹਿਲ 20 ਮਈ ਨੂੰ ਸੀਜੀਐਚਐਸ ਅਤੇ ਭੁਪਾਲ, ਭੁਵਨੇਸ਼ਵਰ, ਪਟਨਾ, ਜੋਧਪੁਰ, ਰਾਏਪੁਰ ਤੇ ਰਿਸ਼ੀਕੇਸ਼ ਦੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਰਮਿਆਨ ਹੋਏ ਛੇ ਸਮਝੌਤਾ ਪੱਤਰਾਂ ’ਤੇ ਆਧਾਰਤ ਹੈ। 



ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ (Union Health Secretary Rajesh Bhushan) ਨੇ ਕਿਹਾ ਕਿ ਦਿੱਲੀ ਸਥਿਤ ਏਮਸ, ਚੰਡੀਗੜ੍ਹ ਦੇ ਪੀਜੀਆਈ ਅਤੇ ਪੁਡੂਚੇਰੀ ਦੇ ਜੇਆਈਪੀਐੱਮਈਆਰ ਵਿੱਚ ਸੀਜੀਐੱਚਐੱਸ ਲਾਭਪਾਤਰੀਆਂ ਲਈ ਕੈਸ਼ਲੈਸ ਰੋਗੀ ਦੇਖਭਾਲ ਸਹੂਲਤਾਂ ਦਾ ਵਿਸਤਾਰ ਸੀਜੀਐੱਚਐੱਸ ਦੇ ਪੈਨਸ਼ਨਰਾਂ ਲਈ ਵਿਸ਼ੇਸ਼ ਤੌਰ ’ਤੇ ਫਾਇਦੇਮੰਦ ਹੋਵੇਗਾ।


 


ਹੋਰ ਪੜ੍ਹੋ : ਪੁਲਿਸ ਦੇ ਵੱਡੇ ਅਫ਼ਸਰ ਮਗਰ ਪਈ ਵਿਜੀਲੈਂਸ, ਸਿੱਧੇ ਭਰਤੀ ਹੋਏ ਅਫ਼ਸਰ ਵੀ ਜਾਂਚ ਦੇ ਘੇਰੇ 'ਚ, ਸਰਕਾਰ ਵੱਲੋਂ ਮਿਲ ਚੁੱਕੀ ਹਰੀ ਝੰਡੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ