ਰਜਨੀਸ਼ ਕੌਰ ਦੀ ਰਿਪੋਰਟ 
 

  
Himachal Pradesh Police : ਪੁਲਿਸ ਦੇ ਆਏ ਦਿਨ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਵਿਚ ਆਮ ਜਨਤਾ ਤੇ ਕਦੇ-ਕਦੇ ਪੁਲਿਸ ਤੋਂ ਵੀ ਗ਼ਲਤੀ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਗ਼ਲਤੀ ਜਿਸ ਨਾਲ ਹੋਈ ਹੁੰਦੀ ਹੈ ਉਹ ਉਸ ਨੂੰ ਹੀ ਪਤਾ ਹੁੰਦਾ ਹੈ ਪਰ ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਅਜਿਹੀ ਗਲਤੀ ਕੋਈ ਵੀ ਨਜ਼ਰ ਅੰਦਾਜ਼ ਨਹੀਂ ਕਰਦਾ। ਅਜਿਹਾ ਹੀ ਮਾਮਲਾ ਹਿਮਾਚਲ ਪ੍ਰਦੇਸ਼ ਪੁਲਿਸ ਨੇ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਹਿਮਾਚਲ ਪ੍ਰਦੇਸ਼ ਪੁਲਿਸ ਨੇ ਜ਼ੀਰਕਪੁਰ ਵਿਚ ਖੜ੍ਹੀ ਇੱਕ ਕਾਰ ਦਾ ਚਲਾਨ ਕਰ ਦਿੱਤਾ। ਐਮਐਸ ਐਨਕਲੇਵ, ਢਕੋਲੀ ਦੇ ਵਸਨੀਕ ਆਕਾਸ਼ ਨੂੰ ਆਪਣੀ ਸ਼ੈਵਰਲੇਟ ਬੀਟ ਗੱਡੀ ਦੀ ਗਲਤ ਸਾਈਡ ਪਾਰਕਿੰਗ ਦਿਖਾਉਣ ਲਈ 1000 ਰੁਪਏ ਦਾ ਈ-ਚਲਾਨ ਭੇਜਿਆ ਗਿਆ ਹੈ।


ਆਕਾਸ਼ ਦਾ ਕਹਿਣਾ ਹੈ ਕਿ ਉਹ ਕਦੇ ਵੀ ਆਪਣੀ ਕਾਰ ਨੂੰ ਸ਼ਿਮਲਾ ਦੇ ਸਬੰਧਤ ਸਥਾਨ 'ਤੇ ਨਹੀਂ ਲੈ ਕੇ ਗਿਆ, ਜਿੱਥੇ ਦਾ ਚਲਾਨ ਦਿਖਾਇਆ ਗਿਆ ਹੈ। ਇਸ ਨਾਲ ਹੀ ਮਾਮਲੇ 'ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਈ-ਚਲਾਨ 'ਚ ਫੋਟੋ ਸਵਿਫਟ ਡਿਜ਼ਾਇਰ ਗੱਡੀ ਦੀ ਹੈ। ਚਲਾਨ ਸਲਿੱਪ ਵਿੱਚ ਉਸ ਗੱਡੀ ਦਾ ਨੰਬਰ PB65 Z 7623 ਹੈ ਅਤੇ ਆਕਾਸ਼ ਦੀ ਸ਼ੈਵਰਲੇਟ ਕਾਰ ਦਾ ਨੰਬਰ ਪੀ.ਬੀ.65 ਜ਼ੈੱਡ 7624 ਹੈ।


ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਆਏ ਸਾਹਮਣੇ


ਇਸ ਤੋਂ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਦੇ ਆਰਟੀਓ ਵਿਭਾਗ ਨੇ ਚੰਡੀਗੜ੍ਹ ਦੇ ਇੱਕ ਆਟੋ ਡਰਾਈਵਰ ਅਤੇ ਹਿਮਾਚਲ ਪ੍ਰਦੇਸ਼ ਦੇ ਇੱਕ ਕੈਬ ਡਰਾਈਵਰ ਦੇ ਚਲਾਨ ਦਿਖਾਏ ਸਨ। ਹਾਲਾਂਕਿ ਬਾਅਦ 'ਚ ਵਿਭਾਗ ਨੇ ਆਪਣੀ ਗਲਤੀ ਮੰਨ ਲਈ।


ਹਿਮਾਚਲ 'ਚ ਦਿਖਾਇਆ ਗਿਆ ਗਲਤ ਪਾਰਕਿੰਗ ਚਲਾਨ


ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਚਲਾਨ ਸਲਿੱਪ ਵਿੱਚ ਆਕਾਸ਼ ਦਾ ਨਾਮ, ਪਤਾ ਅਤੇ ਕਾਰ ਨੰਬਰ ਲਿਖਿਆ ਹੋਇਆ ਹੈ। ਜਦਕਿ ਫੋਟੋ ਕਿਸੇ ਹੋਰ ਕਾਰ ਦੀ ਹੈ। ਗਲਤ ਪਾਰਕਿੰਗ ਦਾ ਇਹ ਚਲਾਨ ਸ਼ਿਮਲਾ ਦੇ ਇੱਕ ਪੈਟਰੋਲ ਪੰਪ ਨੇੜੇ ਪੁਰਾਣੇ ਬੈਰੀਅਰ ਦੇ ਕੋਲ ਦਿਖਾਇਆ ਗਿਆ ਹੈ। ਇੱਕ ਹਜ਼ਾਰ ਰੁਪਏ ਦਾ ਇਹ ਚਲਾਨ ਕੀਤਾ ਗਿਆ ਹੈ।


 




ਬੱਸ ਦੀ ਬਜਾਏ ਆਟੋ ਦਾ 27,500 ਰੁਪਏ ਦਾ ਭੇਜਿਆ ਗਿਆ ਚਲਾਨ


ਇਸ ਤੋਂ ਪਹਿਲਾਂ ਨਵੰਬਰ ਵਿੱਚ, ਚੰਡੀਗੜ੍ਹ ਦੇ ਇੱਕ ਆਟੋ ਚਾਲਕ ਦੁਰਗਾ ਨੰਦ ਨੂੰ ਹਿਮਾਚਲ ਪ੍ਰਦੇਸ਼ ਦੇ ਆਰਟੀਓ, ਸ਼ਿਮਲਾ ਵੱਲੋਂ ਉਸਦੇ ਨੰਬਰ 'ਤੇ 27,500 ਰੁਪਏ ਦਾ ਚਲਾਨ ਭੇਜਿਆ ਗਿਆ ਸੀ। ਉਸ ਨੂੰ ਇਹ ਚਲਾਨ ਲੋਕ ਅਦਾਲਤ ਵਿੱਚ ਅਦਾ ਕਰਨ ਲਈ ਕਿਹਾ ਗਿਆ। ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਚਲਾਨ ਪੇਸ਼ ਕੀਤਾ ਗਿਆ। ਹਾਲਾਂਕਿ, ਦੈਨਿਕ ਭਾਸਕਰ ਵੱਲੋਂ ਇਹ ਮੁੱਦਾ ਉਠਾਉਣ ਤੋਂ ਬਾਅਦ, ਆਰਟੀਓ ਨੇ ਆਟੋ ਡਰਾਈਵਰ ਨੂੰ ਫ਼ੋਨ 'ਤੇ ਦੱਸਿਆ ਕਿ ਉਸਦੇ ਨੰਬਰ 'ਤੇ ਇੱਕ ਗਲਤ ਚਲਾਨ ਆਇਆ ਹੈ। ਇਹ ਹਰਿਆਣਾ ਨੰਬਰ ਦੀ ਬੱਸ ਹੈ
ਚਲਾਨ ਸੀ


ਬੱਸ ਅਤੇ ਆਟੋ ਵਿਚਕਾਰ ਉਲਝਣ


ਬੱਸ ਦਾ ਨੰਬਰ ਐਚਆਰ 68 ਬੀ 8922 ਸੀ। ਅਤੇ ਦੁਰਗਾ ਨੰਦ ਦੇ ਆਟੋ ਦਾ ਨੰਬਰ ਐਚ.ਆਰ 68 ਬੀ 8822 ਸੀ। ਵਿਭਾਗ ਨੇ ਗਲਤੀ ਨਾਲ ਗਲਤ ਨੰਬਰ ਪਾਉਣ ਵਾਲੇ ਆਟੋ ਚਾਲਕ ਦਾ ਚਲਾਨ ਕੱਟ ਦਿੱਤਾ ਸੀ। ਦੁਰਗਾ ਨੰਦ ਘਬਰਾ ਗਿਆ ਜਦੋਂ ਉਸਨੂੰ ਦੱਸਿਆ ਗਿਆ ਕਿ ਚਲਾਨ ਜਮ੍ਹਾ ਨਾ ਕਰਵਾਉਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਟੋ ਚਾਲਕ ਨੇ ਦੱਸਿਆ ਕਿ ਉਸ ਨੇ ਕਦੇ ਵੀ ਟਰਾਈਸਿਟੀ (ਚੰਡੀਗੜ੍ਹ-ਪੰਚਕੂਲਾ-ਮੋਹਾਲੀ) ਤੋਂ ਬਾਹਰ ਆਟੋ ਨਹੀਂ ਲਿਆ।


ਗਲਤੀਆਂ ਤੋਂ ਸੁਧਾਰੇ ਹਿਮਾਚਲ ਪ੍ਰਦੇਸ਼ ਆਰਟੀਓ ਵਿਭਾਗ ਤੇ ਪੁਲਿਸ 


ਚੰਡੀਗੜ੍ਹ ਆਟੋ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਨੇ ਦੱਸਿਆ ਕਿ ਪਹਿਲੀ ਅਕਤੂਬਰ ਵਿੱਚ ਕੈਬ ਚਾਲਕ ਦਾ 35 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਸੀ। ਇਸ ਤੋਂ ਬਾਅਦ ਨਵੰਬਰ ਵਿੱਚ ਆਟੋ ਚਾਲਕ ਨੂੰ 27,500 ਰੁਪਏ ਜੁਰਮਾਨਾ ਕੀਤਾ ਗਿਆ। ਇਸ ਨਾਲ ਹੀ ਜ਼ੀਰਕਪੁਰ ਦੇ ਇੱਕ ਵਿਅਕਤੀ ਦਾ 1000 ਰੁਪਏ ਦਾ ਗਲਤ ਚਲਾਨ ਵੀ ਭੇਜਿਆ ਗਿਆ ਹੈ। ਅਨਿਲ ਕੁਮਾਰ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਆਰਟੀਓ ਵਿਭਾਗ ਅਤੇ ਪੁਲਿਸ ਨੂੰ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ।