Chandigarh News: ਬੇਸ਼ੱਕ ਪੰਜਾਬ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ ਦੇ ਦਾਅਵੇ ਕਰ ਰਹੀ ਹੈ ਪਰ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਹੁਣ ਕੁੜੀਆਂ ਵੀ ਸ਼ਰੇਆਮ ਚਿੱਟਾ ਪੀਣ ਲੱਗੀਆਂ ਹਨ। ਇਹ ਖੁਲਾਸਾ ਖੁਦ ਮੁਹਾਲੀ ਪੁਲਿਸ ਨੇ ਕੀਤਾ ਹੈ। ਪੁਲਿਸ ਨੇ ਚਾਰ ਲੜਕੀਆਂ ਨੂੰ ਚਿੱਟਾ ਪੀਂਦੇ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।



ਹਾਸਲ ਜਾਣਕਾਰੀ ਮੁਤਾਬਕ ਮੁਹਾਲੀ ਪੁਲਿਸ ਵੱਲੋਂ ਮਾੜੇ ਥਾਣਾ ਫੇਜ਼-11 ਦੀ ਪ੍ਰੋਬੇਸ਼ਨਰ ਐਸਐਚਓ (ਅੰਡਰ ਟਰੇਨਿੰਗ ਡੀਐਸਪੀ) ਪ੍ਰਿਆ ਖਹਿਰਾ ਦੀ ਅਗਵਾਈ ਵਾਲੀ ਟੀਮ ਨੇ ਚਾਰ ਲੜਕੀਆਂ ਤੇ ਦੋ ਲੜਕਿਆਂ ਨੂੰ ਚਿੱਟਾ ਪੀਂਦਿਆਂ ਗ੍ਰਿਫ਼ਤਾਰ ਕੀਤਾ ਗਿਆ। ਇਹ ਸਾਰੇ ਮੁਲਜ਼ਮ ਚਿੱਟਾ ਪੀਣ ਤੇ ਵੇਚਣ ਦੇ ਆਦੀ ਹਨ। ਪੁਲਿਸ ਵੱਲੋਂ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।



ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਜਿੰਦਰ ਸਿੰਘ ਵਾਸੀ ਪਿੰਡ ਮੌਲੀ ਬੈਦਵਾਨ, ਪਰਵਿੰਦਰ ਸਿੰਘ ਵਾਸੀ ਸੈਕਟਰ-67, ਭੁਪਿੰਦਰ ਕੌਰ ਉਰਫ਼ ਪਿੰਕੀ ਵਾਸੀ ਸੈਕਟਰ-67, ਪ੍ਰਤਿਭਾ ਉਰਫ਼ ਪ੍ਰੀਤੀ ਵਾਸੀ ਹਿਮਾਚਲ ਪ੍ਰਦੇਸ਼ ਹਾਲ ਵਾਸੀ ਸੈਕਟਰ-67, ਰਾਜਵਿੰਦਰ ਕੌਰ ਵਾਸੀ ਸੈਕਟਰ-67 ਅਤੇ ਸਾਇਨਾ ਉਰਫ਼ ਸ਼ੀਨੂੰ ਵਾਸੀ ਲੁਧਿਆਣਾ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਐਨਡੀਪੀਐਸ ਐਕਟ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 



ਡੀਐਸਪੀ ਬੱਲ ਨੇ ਦੱਸਿਆ ਕਿ ਬੀਤੇ ਦਿਨ ਲੜਾਈ ਝਗੜੇ ਸਬੰਧੀ ਦਰਜ ਧਾਰਾ 307 ਦੇ ਮੁਕੱਦਮੇ ਵਿੱਚ ਪੁਲਿਸ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਰਹੀ ਸੀ। ਇਸ ਦੌਰਾਨ ਸੈਕਟਰ-67 ਦੇ ਇੱਕ ਮਕਾਨ ਵਿੱਚ ਚਾਰ ਲੜਕੀਆਂ ਤੇ ਦੋ ਲੜਕਿਆਂ ਨੂੰ ਚਿੱਟਾ ਨਸ਼ੀਲਾ ਪਦਾਰਥ ਪੀਂਦੇ ਹੋਏ ਮੌਕੇ ’ਤੇ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਉਕਤ ਵਿਅਕਤੀਆਂ ਕੋਲੋਂ 6 ਗਰਾਮ ਚਿੱਟਾ ਨਸ਼ੀਲਾ ਪਦਾਰਥ ਤੇ 106 ਗਰਾਮ ਨਸ਼ੀਲਾ ਪਾਊਡਰ ਤੇ 185 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।