Chandigarh News: ਚੰਡੀਗੜ੍ਹ ਵੀ ਜੀਐਸਟੀ ਇਕੱਠਾ ਕਰਨ ਵਿੱਚ ਰਿਕਾਰਡ ਤੋੜ ਰਿਹਾ ਹੈ। ਸ਼ਹਿਰ ਵਿੱਚ ਜੀਐਸਟੀ ਪਹਿਲਾਂ ਦੇ ਮੁਕਾਬਲੇ ਵੱਧ ਇਕੱਠਾ ਹੋ ਰਿਹਾ ਹੈ। ਅਕਤੂਬਰ 2022 ਵਿੱਚ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਮੁਕਾਬਲੇ 28 ਫ਼ੀਸਦ ਵੱਧ ਜੀਐਸਟੀ ਇਕੱਠਾ ਹੋਇਆ ਹੈ।
ਕਰ ਤੇ ਆਬਕਾਰੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਤੂਬਰ 2022 ਵਿੱਚ 203 ਕਰੋੜ ਰੁਪਏ ਇਕੱਠੇ ਹੋਏ ਹਨ, ਜਦੋਂ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ 158 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ। ਇਸ ਤੋਂ ਪਹਿਲਾਂ ਸਤੰਬਰ 2002 ਵਿੱਚ ਪਿਛਲੇ ਸਾਲ ਸਤੰਬਰ ਮਹੀਨੇ ਦੇ ਮੁਕਾਬਲਾ 35 ਫ਼ੀਸਦ ਵੱਧ ਜੀਐਸਟੀ ਇਕੱਠਾ ਹੋਇਆ ਸੀ ਜਿੱਥੇ ਸਤੰਬਰ 2022 ਵਿੱਚ 206 ਕਰੋੜ ਰੁਪਏ ਅਤੇ ਸਾਲ 2021 ਵਿੱਚ 152 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਅਗਸਤ 2022 ’ਚ ਵੀ ਪਿਛਲੇ ਸਾਲ ਅਗਸਤ ਮਹੀਨੇ ਦੇ ਮੁਕਾਬਲੇ 24 ਫ਼ੀਸਦ ਵੱਧ 179 ਕਰੋੜ ਰੁਪਏ ਜੀਐੱਸਟੀ ਦੇ ਇਕੱਠੇ ਹੋਏ ਸਨ ਅਤੇ ਪਿਛਲੇ ਸਾਲ ਅਗਸਤ ਮਹੀਨੇ ਵਿੱਚ 144 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ। ਇਸੇ ਤਰ੍ਹਾਂ ਜੁਲਾਈ 2022 ’ਚ ਪਿਛਲੇ ਸਾਲ ਦੇ ਮੁਕਾਬਲੇ 4 ਫ਼ੀਸਦ ਵੱਧ 176 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਜਦੋਂ ਕਿ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ 169 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ।
ਜੂਨ 2022 ’ਚ ਪਿਛਲੇ ਸਾਲ ਦੇ ਮੁਕਾਬਲੇ 41 ਫ਼ੀਸਦ ਵੱਧ 170 ਕਰੋੜ ਰੁਪਏ ਜੀਐੱਸਟੀ ਦੇ ਇਕੱਠਾ ਹੋਇਆ। ਪਿਛਲੇ ਸਾਲ 120 ਕਰੋੜ ਰੁਪਏ ਜੀਐੱਸਟੀ ਦੇ ਇਕੱਠੇ ਹੋਏ ਸਨ। ਦੱਸਣਯੋਗ ਹੈ ਕਿ ਮਈ 2022 ’ਚ ਪਿਛਲੇ ਸਾਲ ਮਈ ਮਹੀਨੇ ਦੇ ਮੁਕਾਬਲੇ 29 ਫ਼ੀਸਦ ਵੱਧ 167 ਕਰੋੜ ਰੁਪਏ, ਅਪਰੈਲ 2022 ’ਚ ਪਿਛਲੇ ਸਾਲ ਅਪਰੈਲ ਮਹੀਨੇ ਦੇ ਮੁਕਾਬਲੇ 22 ਫ਼ੀਸਦ ਵੱਧ 249 ਕਰੋੜ ਰੁਪਏ ਜੀਐਸਟੀ ਦੇ ਇਕੱਠੇ ਹੋਏ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ