Chandigarh News: ਚੰਡੀਗੜ੍ਹ ਪੰਜਾਬ ਪੁਲਿਸ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਆਈਪੀਐਸ ਪੁਸ਼ਪੇਂਦਰ ਕੁਮਾਰ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਸ਼ਪੇਂਦਰ ਕੁਮਾਰ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਕੁਮਾਰ ਅਗਲੇ ਹੁਕਮਾਂ ਤੱਕ ਚੰਡੀਗੜ੍ਹ ਡੀਜੀਪੀ ਦਾ ਵਾਧੂ ਚਾਰਜ ਸੰਭਾਲਣਗੇ।

Continues below advertisement


ਚੰਡੀਗੜ੍ਹ ਡੀਜੀਪੀ ਦਾ ਅਹੁਦਾ ਆਈਪੀਐਸ ਰਾਜਕੁਮਾਰ ਸਿੰਘ ਦੇ ਦਿੱਲੀ ਤਬਾਦਲੇ ਤੋਂ ਬਾਅਦ ਖਾਲੀ ਸੀ। ਸਿੰਘ ਨੂੰ ਅਪ੍ਰੈਲ ਵਿੱਚ ਸੁਰੇਂਦਰ ਯਾਦਵ ਦੇ ਤਬਾਦਲੇ ਤੋਂ ਬਾਅਦ ਚੰਡੀਗੜ੍ਹ ਦਾ ਕਾਰਜਕਾਰੀ ਡੀਜੀਪੀ ਬਣਾਇਆ ਗਿਆ ਸੀ। ਰਾਜਕੁਮਾਰ ਸਿੰਘ ਉਸ ਸਮੇਂ ਚੰਡੀਗੜ੍ਹ ਆਈਜੀ ਸਨ।



ਪੁਸ਼ਪੇਂਦਰ ਕੁਮਾਰ 2006 ਬੈਚ ਦੇ ਆਈਪੀਐਸ ਅਧਿਕਾਰ


ਜਾਣਕਾਰੀ ਮੁਤਾਬਕ ਹੁਣ ਚੰਡੀਗੜ੍ਹ ਡੀਜੀਪੀ ਬਣੇ ਪੁਸ਼ਪੇਂਦਰ ਕੁਮਾਰ ਏਜੀਐਮਯੂਟੀ ਕੇਡਰ 2006 ਬੈਚ ਦੇ ਆਈਪੀਐਸ ਅਧਿਕਾਰੀ ਹਨ। ਆਈਪੀਐਸ ਪੁਸ਼ਪੇਂਦਰ ਕੁਮਾਰ ਇਸ ਸਮੇਂ ਚੰਡੀਗੜ੍ਹ ਦੇ ਆਈਜੀ ਹਨ। ਉਨ੍ਹਾਂ ਦਾ ਮਈ ਵਿੱਚ ਦਿੱਲੀ ਤੋਂ ਤਬਾਦਲਾ ਹੋ ਗਿਆ ਸੀ ਅਤੇ ਉਹ ਚੰਡੀਗੜ੍ਹ ਪੁਲਿਸ ਦੇ ਆਈਜੀ ਬਣੇ ਸਨ। ਕੁਮਾਰ ਨੇ ਉਸ ਸਮੇਂ ਚੰਡੀਗੜ੍ਹ ਆਈਜੀ ਰਾਜਕੁਮਾਰ ਸਿੰਘ ਦੀ ਥਾਂ ਲਈ ਸੀ।




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।