Chandigarh News: ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਲਕੇ 3 ਨਵੀਆਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਗਰਮੀਆਂ ਲਈ ਜਾਰੀ ਕੀਤੇ ਗਏ ਸ਼ਡਿਊਲ 'ਚ ਜੰਮੂ, ਧਰਮਸ਼ਾਲਾ ਤੇ ਦਿੱਲੀ ਲਈ ਇਹ ਉਡਾਣਾਂ ਮੰਗਲਵਾਰ ਦੋ ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਇਸ ਲਈ ਏਅਰਲਾਈਨਜ਼ ਕੰਪਨੀ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਉਡਾਣਾਂ ਲਈ ਸਟਾਲ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਸ਼ਾਰਜਾਹ ਲਈ ਉਡਾਣਾਂ ਵੀ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
Liquor Prices Hike: ਅੱਜ ਤੋਂ ਸ਼ਰਾਬ ਵੀ ਹੋ ਗਈ ਮਹਿੰਗੀ, ਜਾਣੋਂ ਕਿੰਨੇ ਦੀ ਮਿਲੇਗੀ ਬਿਅਰ, ਦੇਸੀ ਤੇ ਅੰਗਰੇਜ਼ੀ ਸ਼ਰਾਬ
ਇਸ ਉਡਾਣ ਰਾਹੀਂ ਯਾਤਰੀ ਹੁਣ ਸਿਰਫ਼ ਇੱਕ ਘੰਟਾ 5 ਮਿੰਟ ਵਿੱਚ ਚੰਡੀਗੜ੍ਹ ਤੋਂ ਧਰਮਸ਼ਾਲਾ ਪਹੁੰਚ ਸਕਣਗੇ। ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਧਰਮਸ਼ਾਲਾ ਲਈ ਦੁਪਹਿਰ 12:45 'ਤੇ ਰਵਾਨਾ ਹੋਵੇਗੀ ਜੋ 1:50 ਵਜੇ ਧਰਮਸ਼ਾਲਾ ਪਹੁੰਚੇਗੀ। ਇਹ ਉੱਥੋਂ ਬਾਅਦ ਦੁਪਹਿਰ 2:10 'ਤੇ ਵਾਪਸ ਆਵੇਗੀ ਤੇ 3:15 'ਤੇ ਚੰਡੀਗੜ੍ਹ ਪਹੁੰਚੇਗੀ। ਇਸ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਫਲੈਕਸੀ ਕਿਰਾਏ ਦੇ ਆਧਾਰ 'ਤੇ ਲਗਪਗ 4,500 ਰੁਪਏ ਦੇਣੇ ਹੋਣਗੇ।
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜੰਮੂ ਲਈ ਪਹਿਲੀ ਉਡਾਣ ਮੰਗਲਵਾਰ ਤੋਂ ਹੀ ਸ਼ੁਰੂ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਚੰਡੀਗੜ੍ਹ ਤੋਂ ਸਵੇਰੇ 9:15 'ਤੇ ਟੇਕ ਆਫ ਕਰੇਗੀ ਤੇ ਸਵੇਰੇ 10:20 'ਤੇ ਜੰਮੂ ਪਹੁੰਚੇਗੀ।
ਵਾਪਸੀ ਵਿੱਚ ਇਹ ਫਲਾਈਟ ਜੰਮੂ ਤੋਂ ਸਵੇਰੇ 11 ਵਜੇ ਉਡਾਣ ਭਰੇਗੀ ਤੇ ਦੁਪਹਿਰ 12:15 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਲਈ ਯਾਤਰੀਆਂ ਨੂੰ ਫਲੈਕਸੀ ਕਿਰਾਏ ਦੇ ਹਿਸਾਬ ਨਾਲ ਲਗਪਗ 3400 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਦਿੱਲੀ ਦੀ ਪਿਛਲੀ ਦਰ 3400 ਰੁਪਏ ਦੇ ਕਰੀਬ ਹੀ ਰਹੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।