Chandigarh News: ਨਵਾਂ ਵਿੱਤੀ ਸਾਲ ਚੜ੍ਹਦਿਆਂ ਹੀ ਚੰਡੀਗੜ੍ਹੀਆਂ ਨੂੰ ਵੱਡਾ ਝਟਕਾ ਲੱਗਾ ਹੈ। ਚੰਡੀਗੜ੍ਹ 'ਚ ਅੱਜ ਤੋਂ ਪਾਣੀ ਦੀਆਂ ਕੀਮਤਾਂ 'ਚ 5 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ ਪਾਣੀ ਦੀਆਂ ਦਰਾਂ ਦੇ ਹਰ ਸਲੈਬ ਵਿੱਚ ਹੋਇਆ ਹੈ। ਹੁਣ ਇਸ ਮਹੀਨੇ ਤੋਂ ਪਾਣੀ ਦੀ ਦਰ ਵਧ ਜਾਵੇਗੀ। ਫਿਲਹਾਲ ਜ਼ੀਰੋ ਤੋਂ 15 ਲੀਟਰ ਪਾਣੀ ਦਾ ਬਿੱਲ 3.15 ਰੁਪਏ ਹੈ। 16 ਤੋਂ 30 ਲੀਟਰ ਪਾਣੀ ਲਈ 6.30 ਰੁਪਏ ਤੇ 31 ਤੋਂ 60 ਲੀਟਰ ਪਾਣੀ ਲਈ 10.50 ਰੁਪਏ ਦੇ ਹਿਸਾਬ ਨਾਲ ਪਾਣੀ ਦਾ ਬਿੱਲ ਭੇਜਿਆ ਜਾਂਦਾ ਹੈ ਪਰ ਹੁਣ ਇਹ ਪੰਜ ਫੀਸਦੀ ਵਧ ਕੇ ਆਏਗਾ।
ਦੱਸ ਦਈਏ ਕਿ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਨੂੰ ਪੱਤਰ ਲਿਖ ਕੇ ਪਾਣੀ ਦੇ ਬਿੱਲ ਨਾ ਵਧਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸਦਨ ਵਿੱਚ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਸ ਲਈ 1 ਅਪ੍ਰੈਲ ਤੋਂ ਵਾਟਰ ਚਾਰਜਿਜ਼ ਨਾ ਵਧਾਏ ਜਾਣ ਕਿਉਂਕਿ ਲੋਕਾਂ ਨੂੰ 20000 ਲੀਟਰ ਪਾਣੀ ਮੁਫ਼ਤ ਦਿੱਤਾ ਜਾਣਾ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਅੱਜ ਤੋਂ ਪਾਣੀ ਦੇ ਭਾਅ ਵਧਾ ਦਿੱਤੇ ਹਨ। ਸਦਨ 'ਚ ਪਾਸ ਪ੍ਰਸਤਾਵ 'ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ।
ਹਾਸਲ ਜਾਣਕਾਰੀ ਮੁਤਾਬਕ ਸਾਲਾਨਾ ਵਾਧੇ ਦੇ ਨਿਯਮ ਕਾਰਨ 1 ਅਪ੍ਰੈਲ ਤੋਂ ਸਾਰੀਆਂ ਸ਼੍ਰੇਣੀਆਂ ਵਿੱਚ ਕੂੜਾ ਇਕੱਠਾ ਕਰਨ ਦੇ ਖਰਚੇ ਵੀ 5% ਵਧ ਜਾਣਗੇ। ਦੋ ਮਰਲੇ ਤੱਕ ਦੇ ਘਰਾਂ ਲਈ ਕੂੜਾ ਇਕੱਠਾ ਕਰਨ ਦਾ ਖਰਚਾ 52.5 ਰੁਪਏ ਤੋਂ ਵਧਾ ਕੇ 55.12 ਰੁਪਏ ਹੋ ਜਾਵੇਗਾ। ਦੋ ਮਰਲੇ ਤੋਂ 10 ਮਰਲੇ ਤੱਕ ਦੇ ਮਕਾਨਾਂ ਦਾ ਖਰਚਾ 105 ਰੁਪਏ ਤੋਂ ਵਧ ਕੇ 110.25 ਰੁਪਏ ਹੋ ਜਾਵੇਗਾ, 10 ਮਰਲੇ ਤੋਂ ਇੱਕ ਕਨਾਲ ਤੱਕ ਦੇ ਮਕਾਨਾਂ ਲਈ ਤੁਹਾਨੂੰ 210 ਰੁਪਏ ਦੀ ਬਜਾਏ 220.5 ਰੁਪਏ ਦੇਣੇ ਪੈਣਗੇ।
ਇਸੇ ਤਰ੍ਹਾਂ ਇੱਕ ਕਨਾਲ ਤੋਂ ਦੋ ਕਨਾਲ ਤੱਕ ਦੇ ਮਕਾਨਾਂ ਦੇ ਕੂੜੇ ਦੇ ਰੇਟ ਹੁਣ 262.5 ਰੁਪਏ ਦੀ ਬਜਾਏ 275.6 ਰੁਪਏ ਹੋਣਗੇ ਤੇ ਦੋ ਕਨਾਲਾਂ ਤੋਂ ਵੱਡੇ ਮਕਾਨਾਂ ਦਾ ਬਿੱਲ 367.5 ਰੁਪਏ ਦੀ ਬਜਾਏ 385.8 ਰੁਪਏ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।