School Timings Change: ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਤਬਦੀਲੀ ਆ ਗਈ ਹੈ ਅਤੇ ਸਵੇਰੇ-ਸ਼ਾਮ ਦੀ ਠੰਡ ਹੋ ਗਈ ਹੈ। ਉੱਥੇ ਹੀ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬੱਚਿਆਂ ਦੇ ਸਕੂਲ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। 

Continues below advertisement

ਦੱਸ ਦਈਏ ਕਿ ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਲਈ ਸਰਦੀਆਂ ਦਾ ਟਾਈਮ ਟੇਬਲ ਜਾਰੀ ਕਰ ਦਿੱਤਾ ਹੈ, ਜੋ ਪਹਿਲੀ ਨਵੰਬਰ ਤੋਂ 31 ਮਾਰਚ ਤੱਕ ਲਾਗੂ ਰਹੇਗੀ। ਇਹ ਹੁਕਮ ਡਾਇਰੈਕਟਰ ਸਕੂਲ ਸਿੱਖਿਆ ਨਿਤੀਸ਼ ਸਿੰਗਲਾ ਨੇ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਨੇ ਸਾਰੇ ਸਕੂਲ ਮੁਖੀਆਂ ਨੂੰ ਸ਼ਡਿਊਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।

Continues below advertisement

ਨਵੀਂ ਟਾਈਮਿੰਗ ਦੇ ਸ਼ਡਿਊਲ ਅਨੁਸਾਰ ਵਿਭਾਗ ਨੇ ਸਕੂਲਾਂ ਨੂੰ ਦੋ ਵਰਗਾਂ ’ਚ ਵੰਡਿਆ ਹੈ। ਪਹਿਲਾ ਵਰਗ ਸਿੰਗਲ ਸ਼ਿਫ਼ਟ ਵਾਲੇ ਸਕੂਲਾਂ ਦਾ ਹੈ, ਜਿਨ੍ਹਾਂ ’ਚ ਸਾਰੀਆਂ ਕਲਾਸਾਂ ਇੱਕੋ ਸ਼ਿਫਟ ’ਚ ਲੱਗਦੀਆਂ ਹਨ। ਇਨ੍ਹਾਂ ’ਚ ਸਟਾਫ ਦਾ ਸਮਾਂ ਸਵੇਰੇ 8 ਵੱਜ ਕੇ 10 ਮਿੰਟ ਤੋਂ ਲੈ ਕੇ ਦੁਪਹਿਰ 2 ਵੱਜ ਕੇ 30 ਮਿੰਟ ਤੱਕ ਰਹੇਗਾ ਜਦਕਿ ਵਿਦਿਆਰਥੀਆਂ ਨੂੰ ਸਵੇਰੇ 8 ਵੱਜ ਕੇ 20 ਮਿੰਟ ਤੋਂ ਦੁਪਹਿਰ 2 ਵੱਜ ਕੇ 20 ਮਿੰਟ ਤੱਕ ਰਹਿਣਾ ਪਵੇਗਾ।

ਦੂਜਾ ਵਰਗ ਡਬਲ ਸ਼ਿਫ਼ਟ ਵਾਲੇ ਸਕੂਲਾਂ ਦਾ ਹੈ, ਜਿਨ੍ਹਾਂ ’ਚ ਛੇਵੀਂ ਤੋਂ ਉੱਪਰ ਦੀਆਂ ਕਲਾਸਾਂ ਲਈ ਸਵੇਰ ਦੀ ਸ਼ਿਫਟ ਲੱਗੇਗੀ। ਸਟਾਫ ਦਾ ਸਮਾਂ ਸਵੇਰੇ 7 ਵੱਜ ਕੇ 50 ਮਿੰਟ ਤੋਂ ਲੈ ਕੇ ਦੁਪਹਿਰ 2 ਵੱਜ ਕੇ 10 ਮਿੰਟ ਤੱਕ ਤੈਅ ਕੀਤਾ ਗਿਆ ਹੈ। ਉੱਥੇ ਹੀ ਵਿਦਿਆਰਥੀਆਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 1 ਵੱਜ ਕੇ 15 ਮਿੰਟ ਤੱਕ ਰਹੇਗਾ। ਡਬਲ ਸ਼ਿਫਟ ਤਹਿਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਸ਼ਾਮ ਦੀ ਸ਼ਿਫ਼ਟ ਚੱਲੇਗੀ। ਸ਼ਾਮ ਦੀ ਸ਼ਿਫਟ ’ਚ ਸਟਾਫ ਨੂੰ ਸਵੇਰੇ 10 ਵੱਜ ਕੇ 50 ਮਿੰਟ ਤੋਂ ਲੈ ਕੇ ਸ਼ਾਮ 5 ਵੱਜ ਕੇ 10 ਮਿੰਟ ਤੱਕ ਡਿਊਟੀ ’ਤੇ ਰਹਿਣਾ ਪਵੇਗਾ ਜਦਕਿ ਵਿਦਿਆਰਥੀਆਂ ਦੀਆਂ ਕਲਾਸਾਂ ਦੁਪਹਿਰ 12 ਵੱਜ ਕੇ 45 ਮਿੰਟ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲਣਗੀਆਂ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।