Chandigarh News : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਨੇ ਕੰਡਕਟਰ ਅਤੇ ਡਰਾਈਵਰ ਦੀ ਭਰਤੀ ਨਿਕਲੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਟਰਾਂਸਪੋਰਟ ਦਫ਼ਤਰ ਵੱਲੋਂ ਇਨ੍ਹਾਂ ਭਰਤੀਆਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਅੱਜ ਤੋਂ ਉਮੀਦਵਾਰ ਇਨ੍ਹਾਂ ਭਰਤੀਆਂ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ 10 ਅਪ੍ਰੈਲ ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਅਕਤੀ ਨੇ ਆਪਣੀ ਅਸਲੀ ਭੈਣ ਨਾਲ ਕਰਵਾਇਆ ਵਿਆਹ, ਦਿੱਤਾ ਦੋ ਬੱਚਿਆਂ ਨੂੰ ਜਨਮ, 6 ਸਾਲ ਬਾਅਦ ਸਾਹਮਣੇ ਆਇਆ ਅਜੀਬ ਸੱਚ!
ਭਾਰੀ ਬੱਸਾਂ ਦੇ ਡਰਾਈਵਰਾਂ ਦੀਆਂ 46 ਅਸਾਮੀਆਂ 'ਤੇ ਭਰਤੀ ਹੋਵੇਗੀ। ਇਸ ਦੇ ਨਾਲ ਹੀ ਬੱਸ ਕੰਡਕਟਰਾਂ ਦੀਆਂ 131 ਅਸਾਮੀਆਂ ਵੀ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ। ਇਨ੍ਹਾਂ ਅਹੁਦਿਆਂ ਲਈ ਪੁਰਸ਼ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ ਅਤੇ ਫੀਸ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 15 ਅਪ੍ਰੈਲ ਹੈ। www.chdctu.gov.in 'ਤੇ ਅਪਲਾਈ ਕੀਤਾ ਜਾ ਸਕਦਾ ਹੈ। ਵਿਭਾਗ ਨੇ ਕਿਹਾ ਹੈ ਕਿ ਕੰਡਕਟਰਾਂ ਅਤੇ ਡਰਾਈਵਰਾਂ ਦੀਆਂ ਇਨ੍ਹਾਂ ਅਸਾਮੀਆਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਵੈੱਬਸਾਈਟ 'ਤੇ ਬਿਨੈਕਾਰਾਂ ਦੀ ਵਿਦਿਅਕ ਯੋਗਤਾ, ਉਮਰ, ਉਮਰ ਵਿਚ ਛੋਟ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਡਰਾਈਵਰਾਂ ਦੀ ਭਰਤੀ ਵਿੱਚ ਜਨਰਲ ਸ਼੍ਰੇਣੀ ਵਿੱਚ 19 ਅਸਾਮੀਆਂ ਹਨ ਅਤੇ 3 ਸੀਟਾਂ ਸਾਬਕਾ ਸੈਨਿਕ/ਡੀਐਸਐਮ ਸ਼੍ਰੇਣੀ ਲਈ ਰਾਖਵੀਆਂ ਹਨ। ਇਸ ਤਰ੍ਹਾਂ ਇਸ ਸ਼੍ਰੇਣੀ ਵਿੱਚ ਕੁੱਲ 22 ਅਸਾਮੀਆਂ ਹਨ। ਅਨੁਸੂਚਿਤ ਜਾਤੀ ਸ਼੍ਰੇਣੀ ਵਿੱਚ ਕੁੱਲ 8 ਅਸਾਮੀਆਂ ਹਨ ,ਜਿਨ੍ਹਾਂ ਵਿੱਚੋਂ ਇੱਕ ਸਾਬਕਾ ਸੈਨਿਕ/ਡੀਐਸਐਮ ਸ਼੍ਰੇਣੀ ਦੇ ਉਮੀਦਵਾਰਾਂ ਲਈ ਹੈ। ਓਬੀਸੀ ਸ਼੍ਰੇਣੀ ਦੀਆਂ ਕੁੱਲ 12 ਸੀਟਾਂ ਵਿੱਚੋਂ, ਇੱਕ ਸਾਬਕਾ ਸੈਨਿਕ/ਡੀਐਸਐਮ ਸ਼੍ਰੇਣੀ ਲਈ ਹੈ। ਜਦੋਂ ਕਿ EWS ਸ਼੍ਰੇਣੀ ਵਿੱਚ ਸਾਰੀਆਂ ਚਾਰ ਅਸਾਮੀਆਂ ਸਾਬਕਾ ਸੈਨਿਕ/DSM ਸ਼੍ਰੇਣੀ ਲਈ ਰਾਖਵੀਆਂ ਹਨ।
ਬੱਸ ਕੰਡਕਟਰਾਂ ਦੀਆਂ 131 ਅਸਾਮੀਆਂ ਲਈ ਸਿਰਫ਼ ਪੁਰਸ਼ ਉਮੀਦਵਾਰ ਹੀ ਅਪਲਾਈ ਕਰ ਸਕਣਗੇ। ਜਨਰਲ ਸ਼੍ਰੇਣੀ ਵਿੱਚ ਕੁੱਲ 61 ਅਸਾਮੀਆਂ ਹਨ ਜਿਨ੍ਹਾਂ ਵਿੱਚੋਂ 7 ਸਾਬਕਾ ਸੈਨਿਕ/ਡੀਐਸਐਮ ਸ਼੍ਰੇਣੀ ਲਈ ਰਾਖਵੀਆਂ ਹਨ। ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ ਕੁੱਲ 23 ਅਸਾਮੀਆਂ ਵਿੱਚੋਂ, 3 ਅਸਾਮੀਆਂ ਸਾਬਕਾ ਸੈਨਿਕ/ਡੀਐਸਐਮ ਸ਼੍ਰੇਣੀ ਲਈ ਹਨ, ਓਬੀਸੀ ਸ਼੍ਰੇਣੀ ਵਿੱਚ 35 ਅਸਾਮੀਆਂ ਵਿੱਚੋਂ, 4 ਅਸਾਮੀਆਂ ਸਾਬਕਾ ਸੈਨਿਕ/ਡੀਐਸਐਮ ਸ਼੍ਰੇਣੀ ਲਈ ਹਨ ਅਤੇ ਈਡਬਲਯੂਐਸ ਸ਼੍ਰੇਣੀ ਵਿੱਚ ਸਾਰੀਆਂ 12 ਅਸਾਮੀਆਂ ਸਾਬਕਾ ਸੈਨਿਕਾਂ / DSM ਸ਼੍ਰੇਣੀ ਲਈ ਹਨ।