Punjab News: ਮੋਹਾਲੀ ਜਾ ਕਿਸੇ ਹੋਰ ਪਾਸਿਓਂ ਜਦੋਂ ਵੀ ਕੋਈ ਚੰਡੀਗੜ੍ਹ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਸ ਵੇਲੇ ਹੀ ਕਾਨੂੰਨ ਮੰਨਣ ਲੱਗ ਜਾਂਦਾ ਹੈ ਜਿਸ ਦਾ ਸਿੱਧਾ-ਸਿੱਧਾ ਕਾਰਨ ਹੈ ਪੁਲਿਸ ਦੀ ਸਖ਼ਤੀ ਤੇ ਚੌਂਕਾਂ ਉੱਤੇ ਲੱਗੇ ਕੈਮਰੇ। ਜਿਨ੍ਹਾਂ ਨਾਲ ਚਲਾਨ ਸਿੱਧਾ ਚਾਲਕ ਦੇ ਘਰ ਜਾਂਦਾ ਹੈ ਤੇ ਅਜਿਹੀ ਕੋਈ ਸੁਵਿਧਾ ਮੋਹਾਲੀ ਨਹੀਂ ਹੈ ਜਿਸ ਕਰਕੇ ਇੱਥੇ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉੱਡੀ ਦੀਆਂ ਹਨ ਪਰ ਸਰਕਾਰ ਨੇ ਇਸ ਨੂੰ ਰੋਕਣ ਦਾ ਹੱਲ ਕੱਢ ਲਿਆ ਹੈ। ਹੁਣ ਮੋਹਾਲੀ ਵਿੱਚ ਵੀ ਕੈਮਰੇ ਲਾਏ ਜਾ ਰਹੇ ਹਨ ਜਿਨ੍ਹਾਂ ਨਾਲ ਸਿੱਧਾ ਤੁਹਾਡੇ ਘਰ ਚਲਾਨ ਜਾਵੇਗਾ। ਜ਼ਿਕਰ ਕਰ ਦਈਏ ਕਿ 1 ਦਸੰਬਰ ਤੋਂ ਮੁਹਾਲੀ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ-ਚਲਾਨ ਜਾਰੀ ਕੀਤਾ ਜਾਵੇਗਾ।
ਜਾਣੋ ਕਿੱਥੇ ਲਾਏ ਜਾ ਰਹੇ ਹਨ ਇਹ ਚਲਾਨ ?
ਚਾਵਲਾ ਚੌਕ ਕਰਾਸਿੰਗ
ਫੇਜ਼ 3/5 ਕਰਾਸਿੰਗ
ਮਦਨਪੁਰ ਚੌਕ (ਦੋ ਸਥਾਨ)
ਮਾਈਕ੍ਰੋ ਟਾਵਰ, ਫੇਜ਼ 2/3A ਕਰਾਸਿੰਗ
ਮੈਕਸ ਹਸਪਤਾਲ
ਸਨੀ ਇਨਕਲੇਵ ਗੇਟ
IISER ਚੌਕ
ਏਅਰਪੋਰਟ ਚੌਕ
ਚੀਮਾ ਬੋਇਲਰ ਚੌਕ
ਰਾਧਾ ਸਵਾਮੀ ਚੌਕ
ਗੁਰਦੁਆਰਾ ਸ਼ਹੀਦਾਂ ਚੌਕ
ਲਾਂਡਰਾਂ (2 ਚੌਕ)
ਪੀਸੀਏ ਸਟੇਡੀਅਮ ਕਰਾਸਿੰਗ (ਫੇਜ਼ 9/10)
ਡੇਅਰੀ ਟੀ ਪੁਆਇੰਟ (ਲਾਂਡਰਾਂ/ਬਨੂੜ ਰੋਡ)
ਸੈਕਟਰ 105/106 ਵੰਡਣਾ
ਪੁਰਬ ਅਪਾਰਟਮੈਂਟਸ ਕਰਾਸਿੰਗ
ਟੀ-ਪੁਆਇੰਟ ਅਜੀਤ ਸਮਾਚਾਰ ਸੈਕਟਰ 90/ਫੇਜ਼ 8ਬੀ ਵੰਡਣਾ)
ਫੇਜ਼-7 ਕਰਾਸਿੰਗ
ਟੀਡੀਆਈ/ਗਿਲਕੋ ਗੇਟ ਦੇ ਨੇੜੇ ਅਤੇ ਏਅਰਪੋਰਟ ਚੌਕ ਤੋਂ ਜ਼ੀਰਕਪੁਰ ਰੋਡ 'ਤੇ
ਇਹ ਅਕਸਰ ਦੇਖਿਆ ਜਾਂਦਾ ਹੈ ਕਿ ਚੰਡੀਗੜ੍ਹ ਤੋਂ ਵਾਪਸ ਮੋਹਾਲੀ ਵਿੱਚ ਐਂਟਰੀ ਹੋਣ ਉੱਤੇ ਜ਼ਿਆਦਾਤਰ ਗੱਡੀਆਂ ਦੀ ਸਪੀਡ ਵੀ ਵਧ ਜਾਂਦੀ ਹੈ ਤੇ ਚਲਾਉਣ ਵਾਲਿਆਂ ਦੀ ਸੀਟ ਬੈਲਟ ਵੀ ਉੱਤਰ ਜਾਂਦੀ ਹੈ। ਇਸ ਤੋਂ ਇਲਾਵਾ ਲਾਲ ਬੱਤੀਆਂ ਵੀ ਟਪਾ ਦਿੱਤੀਆਂ ਜਾਂਦੀਆਂ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਪ੍ਰਸ਼ਾਸਨ ਵੱਲੋਂ ਇਸ ਨੂੰ ਦੇਖਦਿਆਂ ਕੈਮਰੇ ਲਾਏ ਜਾ ਰਹੇ ਹਨ ਤਾਂ ਜੋ ਕਿ ਲੋਕ ਆਪਣੀ ਮਰਜ਼ੀ ਨਾਲ ਕਾਨੂੰਨ ਨਹੀਂ ਮੰਨਦੇ ਸ਼ਾਇਦ ਉਹ ਕਾਨੂੰਨ ਦੇ ਡਰੋਂ ਹੀ ਮੰਨਣ ਲੱਗ ਜਾਣ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।