Chandigarh News: ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਐਲਾਨੇ ਗਏ ਜੇਈਈ ਮੇਨਜ਼-2 ਦੇ ਨਤੀਜਿਆਂ ਵਿੱਚ ਟ੍ਰਾਈਸਿਟੀ ਦੇ ਚਾਰ ਵਿਦਿਆਰਥੀਆਂ ਨੇ ਟੌਪ-100 ਵਿੱਚ ਥਾਂ ਬਣਾਈ ਹੈ। ਹਾਸਲ ਜਾਣਕਾਰੀ ਮੁਤਾਬਕ ਰਾਘਵ ਗੋਇਲ ਰੈਂਕ ਏਆਈਆਰ-20 ਨਾਲ ਟ੍ਰਾਈਸਿਟੀ ਵਿੱਚ ਸਭ ਤੋਂ ਮੋਹਰੀ ਰਿਹਾ ਹੈ। ਇਸੇ ਤਰ੍ਹਾਂ ਕਾਮਿਅਕ ਨੇ ਰੈਂਕ 21ਵਾਂ, ਆਰਿਅਨ ਚੁੱਘ ਨੇ 56ਵਾਂ ਤੇ ਮੌਲਿਕ ਜਿੰਦਲ ਨੇ 75ਵਾਂ ਰੈਂਕ ਹਾਸਲ ਕੀਤਾ ਹੈ।
ਦੇਸ਼ ਭਰ ਵਿੱਚੋਂ ਜੇਈਈ ਮੇਨਜ਼ ਲਈ ਅੱਠ ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਵਿੱਚੋਂ 2.5 ਲੱਖ ਤੱਕ ਰੈਂਕ ਹਾਸਲ ਕਰਨ ਵਾਲੇ ਵਿਦਿਆਰਥੀ ਹੀ ਜੇਈਈ ਐਡਵਾਂਸ ਦੀ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਣਗੇ। ਟ੍ਰਾਈਸਿਟੀ ’ਚ ਟਾਪਰ ਰਹਿਣ ਵਾਲੇ ਰਾਘਵ ਗੋਇਲ ਨੇ 10ਵੀਂ ਜਮਾਤ ਦਿੱਲੀ ਪਬਲਿਕ ਸਕੂਲ ਸੈਕਟਰ-40 ਤੋਂ ਕਰਦੇ ਹੋਏ 99.4 ਫ਼ੀਸਦ ਅੰਕ ਪ੍ਰਾਪਤ ਕੀਤੇ ਤੇ 12ਵੀਂ ਜਮਾਤ ਪੰਚਕੂਲਾ ਦੇ ਭਵਨ ਵਿਦਿਆਲੇ ਤੋਂ ਕੀਤੀ ਸੀ।
ਚੰਡੀਗੜ੍ਹ ਦੇ ਢਕੋਲੀ ਵਾਸੀ ਕਾਮਿਅਕ ਨੇ ਟ੍ਰਾਈਸਿਟੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਕਾਮਿਅਕ ਨੇ 10ਵੀਂ ਜਮਾਤ ਸੈਕਟਰ-8 ਦੇ ਡੀਏਵੀ ਸਕੂਲ ਵਿੱਚ ਦਿੰਦੇ ਹੋਏ 98 ਫ਼ੀਸਦ ਅੰਕ ਹਾਸਲ ਕੀਤੇ ਤੇ ਉੱਥੇ ਹੀ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ। ਉਸ ਦੇ ਪਿਤਾ ਜਤਿੰਦਰ ਪ੍ਰਾਈਵੇਟ ਬੈਂਕ ਦੇ ਮੈਨੇਜਰ ਹਨ ਤੇ ਮਾਂ ਚੰਡੀਗੜ੍ਹ ਦੇ ਸਕੂਲ ’ਤ ਕੋਆਰਡੀਨੇਟਰ ਵਜੋਂ ਕੰਮ ਕਰਦੀ ਹਨ।
ਆਰਿਅਨ ਚੁੱਘ ਮੁਹਾਲੀ ਦੇ ਸੈਕਟਰ-68 ਵਿੱਚ ਰਹਿੰਦਾ ਹੈ। ਆਰਿਅਨ ਨੇ ਆਪਣੀ ਦਸਵੀਂ ਜਮਾਤ ਸੈਕਟਰ-45 ਦੇ ਸੇਂਟ ਸਟੀਫਨ ਸਕੂਲ ਵਿੱਚੋਂ ਕਰਦੇ ਹੋਏ 98 ਫ਼ੀਸਦ ਅੰਕ ਪ੍ਰਾਪਤ ਕੀਤੇ ਤੇ 12ਵੀਂ ਦੀ ਪ੍ਰੀਖਿਆ ਸੈਕਟਰ-35 ਦੇ ਸਕੂਲ ਵਿੱਚ ਦਿੱਤੀ ਹੈ। ਆਰਿਅਨ ਦੇ ਪਿਤਾ ਡਾ. ਰਾਜੀਵ ਚੁੱਘ ਡੀਏਵੀ ਮਾਡਲ ਸਕੂਲ ਸੈਕਟਰ-15 ’ਚ ਪੜ੍ਹਾਉਂਦੇ ਹਨ ਤੇ ਮਾਂ ਖੁਸ਼ਵੰਤ ਕੌਰ ਐੱਸਜੀਜੀਐੱਸ ਸੈਕਟਰ-26 ਵਿੱਚ ਪੜ੍ਹਾਉਂਦੇ ਹਨ।
ਚੰਡੀਗੜ੍ਹ ਦੇ ਸੈਕਟਰ-46 ਵਿੱਚ ਰਹਿਣ ਵਾਲੇ ਮੌਲਿਕ ਜਿੰਦਲ ਨੇ 10ਵੀਂ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 ਤੋਂ ਕਰ ਕੇ 96.2 ਫ਼ੀਸਦ ਅੰਕ ਪ੍ਰਾਪਤ ਕੀਤੇ ਤੇ 12ਵੀਂ ਜਮਾਤ ਪੰਚਕੂਲਾ ਦੇ ਭਵਨ ਵਿਦਿਆਲੇ ਤੋਂ ਕੀਤੀ ਹੈ। ਉਸ ਦੇ ਪਿਤਾ ਰੋਹਿਤ ਜਿੰਦਲ ਵਪਾਰੀ ਹਨ ਤੇ ਮਾਤਾ ਘਰੇਲੂ ਕੰਮ ਹੀ ਦੇਖਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।