ਚੰਡੀਗੜ੍ਹ 'ਚ ਗੋਵਰਧਨ ਪੂਜਾ ਅਤੇ ਵਿਸ਼ਵਕਰਮਾ ਦਿਵਸ ਮੌਕੇ ਅੱਜ ਯਾਨੀਕਿ 22 ਅਕਤੂਬਰ ਨੂੰ ਛੁੱਟੀ ਰਹੇਗੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੰਗਲਵਾਰ ਯਾਨੀਕਿ 21 ਅਕਤੂਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਛੁੱਟੀ ਰਹੇਗੀ। ਇਸ ਬਾਰੇ ਆਦੇਸ਼ ਹੋਮ ਸੈਕਟਰੀ ਮਨਦੀਪ ਬਰਾੜ ਵੱਲੋਂ ਜਾਰੀ ਕੀਤੇ ਗਏ ਹਨ।

Continues below advertisement

ਪਹਿਲਾਂ ਇਹ ਛੁੱਟੀ ਰਿਜ਼ਰਵ ਛੁੱਟੀ ਵਜੋਂ ਘੋਸ਼ਿਤ ਕੀਤੀ ਗਈ ਸੀ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2025 ਲਈ ਛੁੱਟੀਆਂ ਦਾ ਕੈਲੈਂਡਰ ਜਾਰੀ ਕੀਤਾ ਗਿਆ ਸੀ। ਇਸ ਵਿੱਚ 20 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਘੋਸ਼ਿਤ ਕੀਤੀ ਗਈ ਸੀ, ਜਦਕਿ ਇਸ ਤੋਂ ਬਾਅਦ ਸਿੱਧੀ 5 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਸੀ। ਪਰ ਲੋਕਾਂ ਦੀ ਮੰਗ ਸੀ ਕਿ ਗੋਵਰਧਨ ਪੂਜਾ ਅਤੇ ਵਿਸ਼ਵਕਰਮਾ ਦਿਵਸ ਦੀ ਛੁੱਟੀ ਵੀ ਦਿੱਤੀ ਜਾਵੇ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।

Continues below advertisement

 

ਅੱਜ ਰਹੇਗੀ ਸਰਕਾਰੀ ਛੁੱਟੀ 

ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 22 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ 23 ਅਕਤੂਬਰ ਨੂੰ ਭਾਈ ਦੂਜ ਦੀ ਰਿਜ਼ਰਵ ਛੁੱਟੀ ਘੋਸ਼ਿਤ ਕੀਤੀ ਗਈ ਸੀ। ਪਰ ਹੁਣ 22 ਅਕਤੂਬਰ ਨੂੰ ਸਰਕਾਰੀ (public holiday) ਛੁੱਟੀ ਘੋਸ਼ਿਤ ਕੀਤੀ ਗਈ ਹੈ। ਰਿਜ਼ਰਵ ਛੁੱਟੀ ਵਾਲੇ ਦਿਨ ਸਰਕਾਰੀ ਦਫ਼ਤਰ ਖੁੱਲ੍ਹੇ ਰਹਿੰਦੇ ਹਨ ਅਤੇ ਸਧਾਰਣ ਕੰਮ ਹੁੰਦਾ ਹੈ।

ਮੁਲਾਜ਼ਮ ਸਾਲ ਵਿੱਚ ਸਿਰਫ਼ ਦੋ ਰਿਜ਼ਰਵ ਛੁੱਟੀਆਂ ਹੀ ਲੈ ਸਕਦੇ ਹਨ। ਸਾਲ ਵਿੱਚ ਲਗਭਗ 40 ਰਿਜ਼ਰਵ ਛੁੱਟੀਆਂ ਹੁੰਦੀਆਂ ਹਨ। ਉਦਾਹਰਨ ਲਈ, ਕਰਵਾ ਚੌਥ ਵਾਲੇ ਦਿਨ ਵੀ ਰਿਜ਼ਰਵ ਛੁੱਟੀ ਹੁੰਦੀ ਸੀ। ਉਸ ਦਿਨ ਦਫ਼ਤਰ ਖੁੱਲ੍ਹੇ ਰਹਿੰਦੇ ਸਨ ਅਤੇ ਜ਼ਿਆਦਾਤਰ ਮਹਿਲਾ ਮੁਲਾਜ਼ਮਾਂ ਨੇ ਰਿਜ਼ਰਵ ਛੁੱਟੀ ਲਈ ਹੁੰਦੀ ਸੀ।

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।