ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਜਲਦੀ ਹੀ ਰਿਲੀਵ ਹੋਣ ਵਾਲੇ ਹਨ ਅਤੇ ਚੰਡੀਗੜ੍ਹ ਦੇ ਅਗਲੇ ਡੀਜੀਪੀ 1997 ਬੈਚ ਦੇ ਆਈਪੀਐਸ ਸੁਰਿੰਦਰ ਸਿੰਘ ਯਾਦਵ ਹੋਣਗੇ। ਆਈਪੀਐਸ ਯਾਦਵ ਤੋਂ ਪਹਿਲਾਂ 1995 ਬੈਚ ਦੇ ਆਈਪੀਐਸ ਅਧਿਕਾਰੀ ਮਧੂਪ ਕੁਮਾਰ ਤਿਵਾੜੀ ਦੇ ਨਾਂਅ ਦੀ ਚਰਚਾ ਹੋ ਰਹੀ ਸੀ। ਪਰ ਆਖਿਰਕਾਰ ਆਈਪੀਐਸ ਯਾਦਵ ਦੇ ਨਾਂ ਨੂੰ ਮਨਜ਼ੂਰੀ ਮਿਲ ਗਈ। ਚਰਚਾ ਹੈ ਕਿ ਆਈਪੀਐਸ ਸੁਰਿੰਦਰ ਯਾਦਵ ਛੇਤੀ ਹੀ ਚੰਡੀਗੜ੍ਹ ਵਿੱਚ ਡੀਜੀਪੀ ਦੇ ਅਹੁਦੇ ’ਤੇ ਜੁਆਇਨ ਕਰਨਗੇ। ਆਈਪੀਐਸ ਯਾਦਵ ਪਹਿਲਾਂ ਆਰਥਿਕ ਅਪਰਾਧ ਵਿੰਗ (ਈਓਡਬਲਯੂ) ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਸੀਪੀ) ਸਨ ਜਦੋਂ ਕਿ ਤਿਵਾੜੀ ਵਿਸ਼ੇਸ਼ ਸੀਪੀ (ਕਾਨੂੰਨ ਅਤੇ ਵਿਵਸਥਾ ਜ਼ੋਨ-2) ਸਨ।
Chandigarh News: IPS ਸੁਰਿੰਦਰ ਸਿੰਘ ਯਾਦਵ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਜੀਪੀ
ABP Sanjha | Edited By: Gurvinder Singh Updated at: 12 Mar 2024 06:34 PM (IST)
ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਜਲਦੀ ਹੀ ਰਿਲੀਵ ਹੋਣ ਵਾਲੇ ਹਨ ਅਤੇ ਚੰਡੀਗੜ੍ਹ ਦੇ ਅਗਲੇ ਡੀਜੀਪੀ 1997 ਬੈਚ ਦੇ ਆਈਪੀਐਸ ਸੁਰਿੰਦਰ ਸਿੰਘ ਯਾਦਵ ਹੋਣਗੇ। ਆਈਪੀਐਸ ਯਾਦਵ ਤੋਂ ਪਹਿਲਾਂ 1995 ਬੈਚ ਦੇ ਆਈਪੀਐਸ ਅਧਿਕਾਰੀ ਮਧੂਪ ਕੁਮਾਰ ਤਿਵਾੜੀ ਦੇ ਨਾਂਅ ਦੀ ਚਰਚਾ ਹੋ ਰਹੀ ਸੀ
IPS ਸੁਰਿੰਦਰ ਸਿੰਘ ਯਾਦਵ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਜੀਪੀ