Chandigarh Bomb Blast: ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਇਲਾਕੇ 'ਚ ਬੁੱਧਵਾਰ ਨੂੰ ਗ੍ਰੇਨੇਡ ਹਮਲਾ ਹੋਇਆ। ਘਟਨਾ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ। ਪੰਜਾਬ ਪੁਲਿਸ ਇਸ ਨੂੰ ਅੱਤਵਾਦੀਆਂ ਨਾਲ ਜੋੜ ਕੇ ਦੇਖ ਰਹੀ ਹੈ। ਏਜੰਸੀਆਂ ਨੂੰ ਅਮਰੀਕਾ ਅਤੇ ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਅੱਤਵਾਦੀਆਂ 'ਤੇ ਸ਼ੱਕ ਹੈ। ਇਸ ਸਭ ਦੇ ਵਿਚਾਲੇ ਖਾਲਿਸਤਾਨੀ ਹੈਪੀ ਪਸ਼ੀਆ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਇਸ ਹਮਲੇ ਦੀ ਜਿੰਮੇਵਾਰੀ ਲੈ ਲਈ ਹੈ।
ਸਾਲ 2023 ਵਿੱਚ ਵੀ ਕੀਤੀ ਗਈ ਸੀ ਹਮਲੇ ਦੀ ਕੋਸ਼ਿਸ਼
ਜਾਣਕਾਰੀ ਮੁਤਾਬਕ, ਸਾਲ 2023 'ਚ ਵੀ ਸਾਬਕਾ ਐੱਸਪੀ ਹਰਕੀਰਤ ਸਿੰਘ ਇਸ 'ਤੇ ਹਮਲੇ ਦੀ ਯੋਜਨਾ ਬਣਾਈ ਗਈ ਸੀ ਅਤੇ ਇਸ ਘਰ ਦੀ ਰੇਕੀ ਕੀਤੀ ਗਈ ਸੀ ਪਰ ਇਹ ਯੋਜਨਾ ਅਸਫਲ ਰਹੀ ਸੀ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਾਲ 2023 ਵਿੱਚ ਸਾਬਕਾ ਐਸਪੀ ਨੇ ਚੰਡੀਗੜ੍ਹ ਸਥਿਤ ਇਹ ਘਰ ਛੱਡ ਦਿੱਤਾ ਸੀ। ਹੁਣ ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਸੇਵਾਮੁਕਤ ਪ੍ਰਿੰਸੀਪਲ ਇੱਥੇ ਰਹਿੰਦੇ ਹਨ
ਸੂਤਰਾਂ ਅਨੁਸਾਰ ਹਾਲ ਹੀ 'ਚ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਪਾਕਿਸਤਾਨ ਸਥਿਤ ਗੈਂਗਸਟਰ ਤੇ ਖਾਲਿਸਤਾਨੀ ਹਰਵਿੰਦਰ ਸਿੰਘ ਰਿੰਦਾ ਤੇ ਅਮਰੀਕਾ 'ਚ ਸਥਿਤ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਨੇ ਹੱਥ ਮਿਲਾਇਆ ਹੈ ਅਤੇ ਉਹ ਮਿਲ ਕੇ ਪੰਜਾਬ 'ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚ ਰਹੇ ਹਨ।
ਸੂਤਰਾਂ ਅਨੁਸਾਰ ਸ਼ੱਕ ਹੈ ਕਿ ਪਾਕਿਸਤਾਨ ਸਥਿਤ ਰਿੰਦਾ ਅਤੇ ਅਮਰੀਕਾ ਸਥਿਤ ਹੈਪੀ ਨੇ ਆਪਣੇ ਸਥਾਨਕ ਸਲੀਪਰ ਸੈੱਲ ਰਾਹੀਂ ਚੰਡੀਗੜ੍ਹ ਦੀ ਕੋਠੀ ਵਿੱਚ ਹੈਂਡ ਗਰਨੇਡ ਹਮਲੇ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਹੁਣ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਉਸ ਨੇ ਇਸ ਦੀ ਜਿੰਮੇਵਾਰੀ ਲੈ ਲਈ ਹੈ।
ਨਹੀਂ ਪਤਾ ਸੀ ਕਿ ਕੋਠੀ ਛੱਡ ਚੁੱਕੇ ਨੇ ਐਸਪੀ
ਸੂਤਰਾਂ ਅਨੁਸਾਰ ਸ਼ੂਟਰਾਂ ਤੇ ਉਨ੍ਹਾਂ ਦੇ ਹੈਂਡਲਰਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਬਕਾ ਐਸਪੀ ਸਾਲ 2023 ਵਿੱਚ ਆਪਣੇ ਕਤਲ ਦੀ ਸਾਜ਼ਿਸ਼ ਦਾ ਖੁਲਾਸਾ ਹੋਣ ਤੋਂ ਬਾਅਦ ਕੋਠੀ ਛੱਡ ਕੇ ਚਲੇ ਗਏ ਸਨ, ਉਹ ਇਹ ਮੰਨ ਰਹੇ ਸਨ ਕਿ ਸਾਬਕਾ ਐਸਪੀ ਅਜੇ ਵੀ ਕੋਠੀ ਵਿੱਚ ਹੀ ਰਹਿ ਰਿਹਾ ਸੀ, ਜਿਸ ਕਾਰਨ ਇਹ ਹਮਲਾ ਹੋਇਆ ਸੀ ਕੀਤਾ ਗਿਆ ਸੀ ਇਸ ਗ੍ਰਨੇਡ ਹਮਲੇ ਕਾਰਨ ਚੰਡੀਗੜ੍ਹ ਪੁਲੀਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਵੀ ਅਲਰਟ ਮੋਡ ’ਤੇ ਆ ਗਈਆਂ।