Panjab University: ਪੰਜਾਬ ਯੂਨੀਵਰਸਿਟੀ (Panjab University) ਅਤੇ ਚੰਡੀਗੜ੍ਹ ਦੇ ਇਸ ਨਾਲ ਜੁੜੇ ਅੱਠ ਕਾਲਜਾਂ ਵਿੱਚ ਅੱਜ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਵੋਟਿੰਗ ਹੋਈ। ਹੁਣ ਵੋਟਾਂ ਦੀ ਗਿਣਤੀ ਜਾਰੀ ਹੈ। ਉੱਥੇ ਹੀ ਸੀਐਸਐਫ ਦੇ ਨਵਜੋਤ ਸਿੰਘ ਸੈਕਟਰ 26 ਵਿੱਚ ਖਾਲਸਾ ਕਾਲਜ ਦੇ ਪ੍ਰਧਾਨ ਬਣੇ।

Continues below advertisement

ਇਸ ਤੋਂ ਪਹਿਲਾਂ, ਵਿਦਿਆਰਥੀਆਂ ਨੇ ਪੀਯੂ ਦੇ ਲਾਅ ਡਿਪਾਰਟਮੈਂਟ ਦੇ ਬਾਹਰ ਕਾਫੀ ਹੰਗਾਮਾ ਕੀਤਾ। ਕਈ ਵਿਦਿਆਰਥੀ ਦਰਵਾਜ਼ਾ ਤੋੜ ਕੇ ਅੰਦਰ ਵੜ ਗਏ। ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਝੜਪ ਹੋਈ। ਪੁਲਿਸ ਨਾਅਰੇਬਾਜ਼ੀ ਕਰ ਰਹੇ ਵਿਦਿਆਰਥੀਆਂ ਨੂੰ ਚੁੱਕ ਕੇ ਲੈ ਗਈ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਜਾਅਲੀ ਵੋਟਾਂ ਪਾਈਆਂ ਗਈਆਂ ਹਨ। ਵੋਟਿੰਗ ਛੇਤੀ ਹੀ ਬੰਦ ਕਰ ਦਿੱਤੀ ਗਈ ਹੈ। ਇਸ ਕਰਕੇ ਵਿਦਿਆਰਥੀਆਂ ਨੇ ਗੁੱਸੇ ਵਿੱਚ ਆ ਕੇ ਕਾਫੀ ਹੰਗਾਮਾ ਕੀਤਾ।

Continues below advertisement

ਇਸ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹੋਇਆਂ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਅਧਿਕਾਰੀ ਵਿਦਿਆਰਥੀਆਂ ਨੂੰ ਸਮਝਾਉਂਦੇ ਵੀ ਨਜ਼ਰ ਆਏ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਚੋਣਾਂ ਹੋਈਆਂ ਹਨ, ਇਨ੍ਹਾਂ ਦੇ ਨਤੀਜੇ ਅੱਜ ਹੀ ਐਲਾਨ ਦਿੱਤੇ ਜਾਣਗੇ। ਉੱਥੇ ਹੀ ਚੋਣਾਂ ਦੌਰਾਨ ਕੋਈ ਹੰਗਾਮਾ ਨਾ ਹੋਵੇ, ਇਸ ਲਈ ਕੈਂਪਸ ਵਿੱਚ 500 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।