Punjab News: ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਅਤੇ ਉਪ-ਰਾਸ਼ਟਰਪਤੀ ਦੇ ਦਫ਼ਤਰ ਨੇ ਸੈਨੇਟ ਚੋਣਾਂ ਦੀਆਂ ਤਰੀਕਾਂ ਨੂੰ ਮਨਜ਼ੂਰੀ ਦੇਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਕੱਤਰ ਸਰਿਤਾ ਚੌਹਾਨ ਨੇ ਕਿਹਾ ਕਿ ਚੋਣਾਂ ਯੂਨੀਵਰਸਿਟੀ ਵਲੋਂ ਪਹਿਲਾਂ ਭੇਜੇ ਗਏ ਉਸੇ ਸ਼ਡਿਊਲ ਅਨੁਸਾਰ ਹੀ ਹੋਣਗੀਆਂ।

Continues below advertisement

ਚੋਣ ਦੀਆਂ ਤਰੀਕਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵਿਦਿਆਰਥੀ ਸੰਗਠਨ ਵਲੋਂ ਕੱਲ੍ਹ ਇੱਕ ਵਿਕਟਰੀ ਮਾਰਚ ਕੱਢਿਆ ਜਾਵੇਗਾ। ਪੰਜਾਬ ਯੂਨੀਵਰਸਿਟੀ ਸੈਨੇਟ ਦੀ ਮਿਆਦ ਪੰਜ ਸਾਲ ਹੈ ਅਤੇ ਪਿਛਲੀ ਸੈਨੇਟ 31 ਅਕਤੂਬਰ, 2024 ਨੂੰ ਖਤਮ ਹੋ ਗਈ ਸੀ। ਕੇਂਦਰ ਸਰਕਾਰ ਨੇ ਨਵੀਂ ਸੈਨੇਟ ਦੀ ਚੋਣ ਹੋਣ ਤੋਂ ਪਹਿਲਾਂ ਹੀ ਪੁਰਾਣੀ ਸੈਨੇਟ ਨੂੰ ਭੰਗ ਕਰ ਦਿੱਤਾ, ਜਿਸ ਕਾਰਨ ਚੋਣਾਂ ਰੁੱਕ ਗਈਆਂ ਸਨ।

Continues below advertisement