Punjab News: ਚੰਡੀਗੜ੍ਹ 'ਚ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਹਾਮਣੇ ਆਇਆ ਹੈ। ਜਿੱਥੇ ਖਰੀਦਦਾਰੀ ਦੇ ਬਹਾਨੇ ਇੱਕ ਗ੍ਰੋਸਰੀ ਸਟੋਰ 'ਚ ਚੋਰੀ ਕਰਦਾ ਇੱਕ ਸਖਸ਼ ਦਾ ਵੀਡੀਓ ਸਾਹਮਣੇ ਆਇਆ ਹੈ। ਦੋਸ਼ੀ ਨੇ ਹੇਲਮੈਟ 'ਚ ਚਾਕਲੇਟ ਤੋਂ ਲੈ ਕੇ ਦੇਸੀ ਘੀ ਤੱਕ ਛੁਪਾ ਕੇ ਲੈ ਗਿਆ। ਇਹ ਸਾਰੀ ਘਟਨਾ ਸਟੋਰ 'ਚ ਲੱਗੇ ਸੀਸੀਟੀਵੀ (CCTV )ਕੈਮਰੇ 'ਚ ਕੈਦ ਹੋ ਗਈ ਹੈ।

ਸਟੋਰ ਪ੍ਰਬੰਧਕਾਂ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਇਨ੍ਹਾਂ ਲੋਕਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇੱਕ ਸਟੋਰ 'ਚ ਹੋਈਆਂ ਦੋ ਘਟਨਾਵਾਂ

ਇਹ ਘਟਨਾ ਸੈਕਟਰ-22 ਦੇ ਬੈਸਟ ਗ੍ਰੋਸਰੀ ਮਾਰਟ ਦੀ ਹੈ। ਸੀਸੀਟੀਵੀ ਫੁਟੇਜ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਸ਼ੀ ਸਮਾਨ ਲੈਣ ਦੇ ਬਹਾਨੇ ਸਟੋਰ ਵਿੱਚ ਦਾਖਲ ਹੁੰਦਾ ਹੈ। ਉਸ ਨੇ ਟੋਪੀ ਪਾਈ ਹੋਈ ਹੁੰਦੀ ਹੈ ਅਤੇ ਹੱਥ ਵਿੱਚ ਹੇਲਮੈਟ ਫੜਿਆ ਹੋਇਆ ਹੈ। ਦੋਸ਼ੀ ਸਿੱਧਾ ਫ੍ਰੀਜ਼ਰ ਕੋਲ ਜਾਂਦਾ ਹੈ, ਉੱਥੋਂ ਚਾਕਲੇਟ ਕੱਢਦਾ ਹੈ ਅਤੇ ਬਾਹਰ ਨਿਕਲ ਜਾਂਦਾ ਹੈ। ਜਦ ਤਕ ਸਟੋਰ ਪ੍ਰਬੰਧਕਾਂ ਨੂੰ ਘਟਨਾ ਦੀ ਜਾਣਕਾਰੀ ਮਿਲਦੀ ਹੈ, ਉਹ ਤੱਕ ਤੱਕ ਫਰਾਰ ਹੋ ਚੁੱਕਾ ਹੁੰਦਾ ਹੈ।

ਇਸੇ ਤਰ੍ਹਾਂ, ਇੱਕ ਹੋਰ ਵਿਅਕਤੀ ਸਟੋਰ ਵਿੱਚ ਆਉਂਦਾ ਹੈ। ਉਸ ਨੇ ਵੀ ਹੱਥ ਵਿੱਚ ਹੇਲਮੈਟ ਫੜਿਆ ਹੋਇਆ ਹੁੰਦਾ ਹੈ। ਉਹ ਹੇਲਮੈਟ ਵਿਚ ਘੀ ਦਾ ਡੱਬਾ ਲੁਕਾ ਲੈਂਦਾ ਹੈ ਅਤੇ ਫਿਰ ਗੱਲਬਾਤ ਵਿੱਚ ਲੱਗ ਜਾਂਦਾ ਹੈ। ਇਸ ਵੇਲੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੋਹਾਲੀ 'ਚ ਐਕਟੀਵਾ ਸਵਾਰ ਕਪਲ ਚੋਰੀ ਕਰਕੇ ਲੈ ਗਏ ਆਟਾ

ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਮੋਹਾਲੀ ਦੇ ਖਰੜ 'ਚ ਸਾਹਮਣੇ ਆਇਆ ਸੀ। ਉੱਥੇ ਦੁਕਾਨ 'ਚ ਉਸ ਵੇਲੇ ਕਾਫ਼ੀ ਭੀੜ ਸੀ। ਇੱਕ ਕਪਲ ਐਕਟੀਵਾ 'ਤੇ ਆਇਆ ਅਤੇ ਆਟੇ ਦੀਆਂ ਦੋ ਥੈਲੀਆਂ ਚੁੱਕ ਕੇ ਚਲੇ ਗਏ। ਦੁਕਾਨਦਾਰ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਉਸ ਨੇ ਇੱਕੋ ਬ੍ਰਾਂਡ ਦੀਆਂ ਦੋ ਥੈਲੀਆਂ ਗਾਹਕ ਨੂੰ ਦੇਣ ਲਈ ਨੌਕਰ ਨੂੰ ਕਿਹਾ। ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ, ਤਾਂ ਉਨ੍ਹਾਂ ਵਿੱਚ ਇੱਕ ਕਪਲ ਚੋਰੀ ਕਰਦੇ ਹੋਏ ਨਜ਼ਰ ਆਇਆ। ਹਾਲਾਂਕਿ ਉਹ ਪਛਾਣ ਵਿੱਚ ਨਹੀਂ ਆ ਸਕੇ।