ਹਿਮਾਚਲ ਪ੍ਰਦੇਸ਼ ਦੇ PWD ਮੰਤਰੀ ਵਿਕਰਮਾਦਿੱਤਿਆ ਸਿੰਘ ਅਤੇ ਪੰਜਾਬ ਦੀ ਡਾ. ਅਮਰੀਨ ਕੌਰ ਸੋਮਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਹਾਂ ਨੇ ਚੰਡੀਗੜ੍ਹ ਦੇ ਸੈਕਟਰ-11 ਸਥਿਤ ਗੁਰਦੁਆਰੇ ਵਿੱਚ ਲਾਵਾਂ ਲਈਆਂ। ਸਵੇਰੇ ਲਗਭਗ 11 ਵਜੇ ਦੋਹਾਂ ਪਰਿਵਾਰ ਗੁਰਦੁਆਰੇ ਪਹੁੰਚੇ। ਵਿਕਰਮਾਦਿੱਤਿਆ ਨੇ ਸ਼ੇਰਵਾਨੀ ਪਾਈ ਹੋਈ ਸੀ, ਜਦਕਿ ਅਮਰੀਨ ਨੇ ਖੂਬਸੂਰਤ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ।

ਵਿਆਹ ਤੋਂ ਬਾਅਦ ਲਾੜਾ-ਲਾੜੀ ਦੀਆਂ ਇਕੱਠਿਆਂ ਦੀ ਕੁੱਝ ਤਸਵੀਰਾਂ ਆਈਆਂ ਸਾਹਮਣੇ।