Chandigarh: ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ 25 ਜਨਵਰੀ ਨੂੰ ਲੰਡਨ ਵਿੱਚ 'ਇੰਡੀਆ ਯੂਕੇ ਅਚੀਵਰਜ਼ ਆਨਰਜ਼' ਵਿਖੇ "ਆਊਟ ਸਟੈਂਡਿੰਗ ਅਚੀਵਰ" ਸਨਮਾਨ ਪ੍ਰਾਪਤ ਕਰਨਗੇ। ਰਾਘਵ ਚੱਢਾ ਨੂੰ "ਸਰਕਾਰ ਤੇ ਰਾਜਨੀਤੀ" ਸ਼੍ਰੇਣੀ ਵਿੱਚ ਖਾਸ ਪ੍ਰਾਪਤੀਆਂ 'ਤੇ ਇਸ ਅਵਾਰਡ ਲਈ ਚੁਣਿਆ ਗਿਆ ਹੈ, ਜੋ ਉਨ੍ਹਾਂ ਵਿਅਕਤੀਆਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਲੋਕਤੰਤਰ ਤੇ ਨਿਆਂ ਦੇ ਖੇਤਰ ਵਿੱਚ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੋਵੇ ਤੇ ਲੋਕਾਂ ਅਤੇ ਦੁਨੀਆ ਦੇ ਭਲੇ ਦੇ ਮੱਦੇਨਜ਼ਰ ਚੁਣੌਤੀਪੂਰਨ ਸਮਾਜਿਕ ਸਮੱਸਿਆਵਾਂ ਨਾਲ ਨਜਿੱਠਿਆ ਹੋਵੇ।


'ਇੰਡੀਆ ਯੂਕੇ ਅਚੀਵਰਜ਼ ਆਨਰਜ਼' ਰਾਹੀਂ ਭਾਰਤ ਦੀ 75ਵੀਂ ਸੁਤੰਤਰਤਾ ਦੀ ਵਰ੍ਹੇਗੰਢ ਦੇ ਮੌਕੇ 'ਤੇ ਯੂਕੇ ਵਿੱਚ ਪੜ੍ਹਾਈ ਕਰਨ ਵਾਲੇ ਨੌਜਵਾਨ ਭਾਰਤੀਆਂ ਦੀਆਂ ਵਿਦਿਅਕ ਤੇ ਪੇਸ਼ੇਵਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਂਦਾ ਹੈ। ਚੱਢਾ ਨੇ ਮੰਨੇ ਪ੍ਰਮੰਨੇ ਲੰਡਨ ਸਕੂਲ ਆਫ ਇਕਨਾਮਿਕਸ (ਐਲਐਸਈ) ਤੋਂ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਸ ਨੇ ਲੰਡਨ ਵਿੱਚ ਇੱਕ 'ਵੈਲਥ ਮੈਨੇਜਮੈਂਟ ਫਰਮ' ਵੀ ਖੋਲ੍ਹੀ।


ਉਨ੍ਹਾਂ ਭਾਰਤ ਵਾਪਸ ਪਰਤ ਕੇ ਇੱਕ ਨੌਜਵਾਨ ਕਾਰਕੁਨ ਵਜੋਂ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਮੰਗ ਕਰਦੇ ਹੋਏ 'ਇੰਡੀਆ ਅਗੇਂਸਟ ਕਰੱਪਸ਼ਨ ਮੂਵਮੈਂਟ' ਵਿੱਚ ਹਿੱਸਾ ਲਿਆ। ਅੰਦੋਲਨ ਜਿਸ ਤੋਂ ਆਮ ਆਦਮੀ ਪਾਰਟੀ (ਆਪ) ਦਾ ਗਠਨ ਹੋਇਆ ਤੇ ਰਾਘਵ ਚੱਢਾ ਇਸਦੇ ਸੰਸਥਾਪਕ ਮੈਂਬਰਾਂ ਵਿਚੋਂ ਇੱਕ ਸਨ ਤੇ ਉਨ੍ਹਾਂ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕੰਮ ਕੀਤਾ। 2022 ਵਿੱਚ, ਸਿਰਫ਼ 33 ਸਾਲ ਦੀ ਉਮਰ ਵਿੱਚ, ਉਹ ਭਾਰਤੀ ਸੰਸਦ ਦੇ ਉਪਰਲੇ ਸਦਨ, ਰਾਜ ਸਭਾ ਵਿੱਚ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਬਣੇ, ਜਿੱਥੇ ਉਹ ਪੰਜਾਬ ਰਾਜ ਦੀ ਨੁਮਾਇੰਦਗੀ ਕਰਦੇ ਹਨ।


ਪੁਰਸਕਾਰ ਸਮਾਰੋਹ ਲੰਡਨ ਵਿੱਚ 25 ਜਨਵਰੀ 2023 ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਯੂਕੇ ਦੀ ਸੰਸਦ ਵਿੱਚ ਰਿਸੈਪਸ਼ਨ ਵੀ ਸ਼ਾਮਲ ਹੈ। ਅੰਤਰਰਾਸ਼ਟਰੀ ਵਪਾਰ ਵਿਭਾਗ, ਇੰਗਲੈਂਡ ਸਰਕਾਰ ਦੇ ਤੇ ਯੂਕੇ ਉੱਚ ਸਿੱਖਿਆ ਖੇਤਰ ਦੁਆਰਾ ਸਮਰਥਤ ਇਸ ਅਵਾਰਡ ਦਾ ਆਯੋਜਨ ਐੱਨ ਆਈ ਐੱਸ ਏ ਯੂ ਦੁਆਰਾ ਭਾਰਤ ਵਿੱਚ ਬ੍ਰਿਟਿਸ਼ ਕੌਂਸਲ ਦੇ ਨਾਲ ਮਿਲ ਕੇ ਕੀਤਾ ਜਾਂਦਾ ਹੈ । ਇਕ ਸਾਲ ਦੇ ਅੰਦਰ ਚੱਢਾ ਨੂੰ ਇਹ ਦੂਜਾ ਵੱਡਾ ਅੰਤਰਰਾਸ਼ਟਰੀ ਸਨਮਾਨ ਮਿਲਿਆ ਹੈ। ਪਿਛਲੇ ਸਾਲ, ਉਨ੍ਹਾਂ ਨੂੰ ਵਿਸ਼ਵ ਆਰਥਿਕ ਫੋਰਮ ਦੁਆਰਾ ਨੌਜਵਾਨ ਗਲੋਬਲ ਲੀਡਰ ਵਜੋਂ ਸਨਮਾਨਿਤ ਕੀਤਾ ਗਿਆ ਸੀ।


 ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਆਨਰ ਪ੍ਰਾਪਤ ਕਰਨ 'ਤੇ, ਰਾਘਵ ਚੱਢਾ ਨੇ ਕਿਹਾ, "ਇਹ ਪੁਰਸਕਾਰ ਕਿਸੇ ਵਿਅਕਤੀ ਦੀਆਂ ਪ੍ਰਾਪਤੀਆਂ ਦੀ ਮਾਨਤਾ ਨਹੀਂ ਹੈ, ਸਗੋਂ ਮੇਰੇ ਨੇਤਾ ਅਰਵਿੰਦ ਕੇਜਰੀਵਾਲ ਦੁਆਰਾ ਪੇਸ਼ ਕੀਤੀ ਗਈ ਰਾਜਨੀਤੀ ਦੇ ਇੱਕ ਨਵੇਂ ਬ੍ਰਾਂਡ ਨੂੰ ਮਾਨਤਾ ਹੈ।  ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਸਿਆਸੀ ਪਾਰਟੀ, ਆਮ ਆਦਮੀ ਪਾਰਟੀ, ਅਸਲ ਵਿੱਚ ਆਪਣੇ ਲੋਕਾਂ ਦੀ ਪ੍ਰਤੀਨਿਧ ਹੈ। 


ਇਹ ਵੀ ਪੜ੍ਹੋ: Viral Video: ਚਾਚੇ ਨੇ ਛੱਤ 'ਤੇ ਚਾਚੀ ਨਾਲ ਕੀਤਾ ਜ਼ਬਰਦਸਤ ਡਾਂਸ, ਕੀਤਾ ਅਜਿਹਾ ਸ਼ਾਨਦਾਰ ਡਾਂਸ, ਆਸ-ਪਾਸ ਲੱਗ ਗਈ ਗੁਆਂਢੀ ਦੀ ਭੀੜ


ਇਹ ਪੁਰਸਕਾਰ ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਸਾਬਕਾ ਵਿਦਿਆਰਥੀ ਦੀ ਕੇਜਰੀਵਾਲ ਸਕੂਲ ਆਫ਼ ਪਾਲੀਟਿਕਸ ਦੇ ਇੱਕ ਮਸ਼ਾਲਧਾਰੀ ਤੱਕ ਦੇ ਸਫ਼ਰ ਨੂੰ ਮਾਨਤਾ ਦਿੰਦਾ ਹੈ, ਜਿਸ ਦਾ ਮੈਂ ਇੱਕ ਵਿਦਿਆਰਥੀ ਹਾਂ, ਜਿੱਥੇ ਮੇਰੇ ਵਰਗੇ ਬਹੁਤ ਸਾਰੇ ਬੇਨਾਮ ਜ਼ਮੀਨੀ ਕਾਰਜਕਰਤਾ ਹਨ। ਮੈਂ ਇਹ ਐਵਾਰਡ ਆਪਣੇ ਨੇਤਾ ਅਰਵਿੰਦ ਕੇਜਰੀਵਾਲ ਜੀ ਅਤੇ ਉਨ੍ਹਾਂ ਲੋਕਾਂ ਨੂੰ ਸਮਰਪਿਤ ਕਰਦਾ ਹਾਂ ਜਿਨ੍ਹਾਂ ਨੇ ਇਸ ਪਾਰਟੀ ਨੂੰ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ। ਇਹ ਪੁਰਸਕਾਰ ਮੈਨੂੰ ਹੋਰ ਸਖ਼ਤ ਮਿਹਨਤ ਕਰਨ ਅਤੇ ਆਪਣੀ ਸਮਰੱਥਾ ਅਨੁਸਾਰ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।”


ਇਹ ਵੀ ਪੜ੍ਹੋ: Shocking Video: ਕੁੱਤੇ ਤੇ ਬਾਘ ਦੀ ਜ਼ਬਰਦਸਤ ਲੜਾਈ ਦੇਖ ਕੇ ਭੱਜਿਆ ਸ਼ੇਰ, ਫੜ੍ਹੇ ਬਾਘ ਦੇ ਕੰਨ, ਹੈਰਾਨ ਕਰਨ ਵਾਲੀ ਵੀਡੀਓ