School Timings Changed Until January 18: ਉੱਤਰ ਭਾਰਤ ਦੇ ਵਿੱਚ ਲਗਾਤਾਰ ਪਾਰਾ ਡਿੱਗਦਾ ਜਾ ਰਿਹਾ ਹੈ। ਪੰਜਾਬ ਵਿਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਬੱਚਿਆਂ ਨੂੰ ਸਵੇਰੇ-ਸਵੇਰੇ ਸਕੂਲ ਜਾਣ ਲੱਗਿਆ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਵਿਚ ਵੀ ਸੀਤ ਲਹਿਰ ਨੇ ਜ਼ੋਰ ਫੜ੍ਹਿਆ ਹੋਇਆ ਹੈ। ਇਸ ਸੀਤ ਲਹਿਰ ਨੂੰ ਵੇਖਦਿਆਂ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਨਵੇਂ ਹੁਕਮਾਂ ਵਿਚ 13 ਤੋਂ 18 ਜਨਵਰੀ ਤਕ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕਰਨ ਦੀ ਹਦਾਇਤ ਕੀਤੀ ਗਈ ਹੈ। 

ਹੋਰ ਪੜ੍ਹੋ : 160000 ਸਾਲ ਬਾਅਦ ਵਾਪਰ ਰਿਹਾ ਹੈਰਾਨੀਜਨਕ ਇਤਫ਼ਾਕ, ਤੜਕੇ-ਤੜਕੇ ਧਰਤੀ 'ਤੇ ਨਜ਼ਰ ਆਉਣਗੇ ਦੋ ਸੂਰਜ! ਨੋਟ ਕਰ ਲਓ ਮਿਤੀ

ਦੁਪਹਿਰ 12.30 ਵਜੇ ਆਉਣਗੇ ਇਹ ਵਿਦਿਆਰਥੀ

ਹੁਕਮਾਂ ਮੁਤਾਬਕ ਸਿੰਗਲ ਸ਼ਿਫ਼ਟ ਵਾਲੇ ਸਕੂਲ ਸਵੇਰੇ 9:30 ਵਜੇ ਲੱਗਣਗੇ ਤੇ ਵਿਦਿਆਰਥੀਆਂ ਨੂੰ ਦੁਪਹਿਰ 2:30 ਵਜੇ ਛੁੱਟੀ ਹੋ ਜਾਵੇਗੀ। ਦੋਹਰੀ ਸ਼ਿਫ਼ਟ ਵਾਲੇ ਸਕੂਲਾਂ ’ਚ ਪਹਿਲੀ ਤੋਂ ਪੰਜਵੀਂ ਤਕ ਜਮਾਤਾਂ 12:30 ਵਜੇ ਤੋਂ 3:30 ਵਜੇ ਤਕ, ਅਤੇ ਛੇਵੀਂ ਤੋਂ ਜਮਾਤਾਂ 9:30 ਵਜੇ ਤੋਂ 2:30 ਵਜੇ ਤਕ ਲੱਗਣਗੀਆਂ।

 

ਹੋਰ ਪੜ੍ਹੋ : Canada News: ਪੰਜ ਲੱਖ ਪੰਜਾਬੀ ਨੌਜਵਾਨਾਂ ਦੀਆਂ ਨਾ ਤਾਂ PR ਫਾਈਲਾਂ ਕਲੀਅਰ ਹੋਈਆਂ ਅਤੇ ਨਾ ਹੀ ਵਰਕ ਵੀਜ਼ਾ ਵਧਿਆ, ਪੰਜਾਬੀਆਂ ਨੂੰ ਛੱਡਣਾ ਪਵੇਗਾ ਕੈਨੇਡਾ!

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।