Sukhna Lake Water Level Above Danger: ਚੰਡੀਗੜ੍ਹ ਦੀ ਸੁਖਨਾ ਝੀਲ ਦਾ ਜਲ ਪੱਧਰ ਫਿਰ ਤੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ, ਜਿਸ ਕਾਰਨ ਬੁੱਧਵਾਰ ਸਵੇਰੇ 7 ਵਜੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ। ਜਲ ਪੱਧਰ 1162 ਫੁੱਟ ਤੋਂ ਉੱਪਰ ਪਹੁੰਚ ਗਿਆ ਸੀ।
ਖਰਾਬ ਮੌਸਮ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਕੀਤਾ ਹੈ। ਚੰਡੀਗੜ੍ਹ ਦੇ ਸਾਰੇ ਸਕੂਲ 3 ਸਤੰਬਰ 2025, ਅਰਥਾਤ ਅੱਜ, ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਮੌਸਮ ਵਿਭਾਗ ਨੇ ਭਾਰੀ ਮੀਂਹ ਅਤੇ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ। ਸਿੱਖਿਆ ਵਿਭਾਗ ਨੇ ਟੀਚਰਾਂ ਅਤੇ ਵਿਦਿਆਰਥੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਸਾਵਧਾਨ ਰਹਿਣ ਅਤੇ ਅਧਿਕਾਰਿਕ ਹੁਕਮਾਂ ਦੀ ਪਾਲਣਾ ਕਰਨ।
ਚੰਡੀਗੜ੍ਹ ਟ੍ਰੈਫਿਕ ਅਲਰਟ: ਇਨ੍ਹਾਂ ਰਸਤੇ ਤੋਂ ਜਾਣ ਤੋਂ ਬਚੋ
ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਦੇ ਲਈ ਟ੍ਰੈਫਿਕ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਤਾਂ ਜੋ ਲੋਕ ਦਿੱਕਤਾਂ ਤੋਂ ਬਚ ਸਕਣ।
ਟ੍ਰੈਫਿਕ ਅਲਰਟ: ਦੱਖਣ ਮਾਰਗ, ਧਨਾਸ
ISBT-43 ਦੇ ਪਿੱਛੇ ਵਾਲੀ ਸੜਕ
ਦੱਖਣ ਮਾਰਗ, ਸੈਕਟਰ-23D
ਮਖਾਨ ਮਾਜਰਾ
ਸੈਕਟਰ 10/11 ਡਿਵਾਈਡਿੰਗ ਰੋਡ (ਸੈਕਟਰ-10 ਦੇ ਨੇੜੇ)
ਸੈਕਟਰ-15A ਅਤੇ 15B
ਚੰਡੀਗੜ੍ਹ ਸੈਕਟਰ 26 ਬਾਪੂਧਾਮ ਦਾ ਪੁਲ ਪੂਰੀ ਤਰ੍ਹਾਂ ਬੰਦ
ਚੰਡੀਗੜ੍ਹ ਸੈਕਟਰ 26 ਬਾਪੂਧਾਮ ਦਾ ਪੁਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਲੋਕਾਂ ਤੋਂ ਅਪੀਲ ਹੈ ਕਿ ਇਸ ਰਸਤੇ ਤੋਂ ਨਾ ਆਉਣ।
ਜ਼ਿਲ੍ਹਾ ਮਜਿਸਟ੍ਰੇਟ ਨੇ ਜਾਰੀ ਕੀਤਾ ਹੁਕਮ
ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੀ ਭਾਰੀ ਮੀਂਹ ਕਾਰਨ ਸ਼ਹਿਰ ਦੇ ਜਲਾਸ਼ਿਆਂ ਅਤੇ ਚੋਆਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਜ਼ਿਲ੍ਹਾ ਮਜਿਸਟ੍ਰੇਟ ਨਿਸ਼ਾਂਤ ਕੁਮਾਰ ਯਾਦਵ ਨੇ ਹੁਕਮ ਜਾਰੀ ਕਰਕੇ ਸਾਫ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਜਾਂ ਉਸਦੇ ਪਾਲਤੂ ਪਸ਼ੂ/ਪਸ਼ੁਧਨ ਨੂੰ ਤਾਲਾਬ, ਨਾਲਾ, ਚੋਆ, ਝੀਲ, ਪੋਖਰ ਜਾਂ ਹੋਰ ਜਲਾਸ਼ਿਆਂ ਵਿੱਚ ਜਾਣ ਦੀ ਸਖ਼ਤ ਮਨਾਹੀ ਹੋਵੇਗੀ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਮੀਂਹ ਕਾਰਨ ਸੁਖਨਾ ਚੋਆ, ਪਟਿਆਲਾ ਦੀ ਰਾਵ ਸਮੇਤ ਕਈ ਜਲਧਾਰਾਵਾਂ ਵਿੱਚ ਪਾਣੀ ਉਫਾਨ 'ਤੇ ਹੈ। ਅਜਿਹੇ ਵਿੱਚ ਲੋਕਾਂ ਦਾ ਇੱਥੇ ਤੈਰਨ, ਨਹਾਉਣ, ਮੱਛੀ ਫੜਨ ਜਾਂ ਹੋਰ ਕਿਸੇ ਮਕਸਦ ਲਈ ਜਾਣਾ ਉਨ੍ਹਾਂ ਦੀ ਜਾਨ ਲਈ ਖ਼ਤਰਨਾਕ ਹੋ ਸਕਦਾ ਹੈ। ਇਹ ਪਾਬੰਦੀ 2 ਸਤੰਬਰ 2025 ਦੀ ਅੱਧੀ ਰਾਤ ਤੋਂ ਲਾਗੂ ਹੋ ਕੇ 31 ਅਕਤੂਬਰ 2025 ਤੱਕ ਪ੍ਰਭਾਵੀ ਰਹੇਗੀ। ਹੁਕਮ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।
ਹਾਲਾਂਕਿ, ਇਹ ਪਾਬੰਦੀ ਆਫਦਾ ਪ੍ਰਬੰਧਨ ਟੀਮ, ਪੁਲਿਸ, ਸੈਨਿਕ ਜਾਂ ਅਰਧਸੈਨਿਕ ਬਲ ਅਤੇ ਹੋਰ ਸਰਕਾਰੀ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗੀ, ਜਿਨ੍ਹਾਂ ਨੂੰ ਬਚਾਅ ਕਾਰਜ ਜਾਂ ਸਮਰੱਥ ਅਧਿਕਾਰੀ ਦੁਆਰਾ ਅਧਿਕਾਰਿਤ ਕਾਰਜਾਂ ਲਈ ਜਲਾਸ਼ਿਆਂ ਵਿੱਚ ਜਾਣਾ ਹੋਵੇਗਾ।