ਰਜਨੀਸ਼ ਕੌਰ ਦੀ ਰਿਪੋਰਟ



First Zero Waste wedding In Chandigarh: ਚੰਡੀਗੜ੍ਹ ਦੇ ਸੈਕਟਰ-10 ਸਥਿਤ ਇੱਕ ਨਿੱਜੀ ਹੋਟਲ ਵਿੱਚ ਪਹਿਲਾ ਜ਼ੀਰੋ ਵੇਸਟ ਵਿਆਹ (ਕੂੜਾ ਮੁਕਤ ਵਿਆਹ) ਹੋਇਆ। ਸਮਾਰਟ ਸਿਟੀ ਸਕੀਮ (smart city scheme) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਅਨੋਖੇ ਵਿਆਹ ਵਿੱਚ ਲੋਕਾਂ ਨੇ ਕਿਊਆਰ ਕੋਡ ਰਾਹੀਂ ਆਪਣੀ ਹਾਜ਼ਰੀ ਦਰਜ ਕਰਵਾਈ ਤੇ ਸ਼ਗਨ ਵੀ ਦਿੱਤਾ ਗਿਆ।


ਪ੍ਰੋਗਰਾਮ ਵਿੱਚ ਇੱਕ ਵੀ ਵਸਤੂ ਅਜਿਹੀ ਨਹੀਂ ਸੀ ਜਿਸ ਵਿੱਚ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੋਵੇ। ਵਰਤੀਆਂ ਗਈਆਂ ਵਸਤੂਆਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਕੇ ਰੀਸਾਈਕਲ ਕੀਤਾ ਗਿਆ। ਸਜਾਵਟ ਲਈ ਵਰਤੇ ਗਏ ਫੁੱਲਾਂ ਨੂੰ ਬਾਅਦ ਵਿੱਚ ਖਾਦ ਬਣਾਉਣ  ਲਈ ਭੇਜ ਦਿੱਤਾ ਗਿਆ।


ਸ਼ਹਿਰ ਵਾਸੀਆਂ ਤੇ ਸਮਾਜ ਨੂੰ ਸਵੱਛਤਾ ਦਾ ਸੰਦੇਸ਼


ਸ਼ਹਿਰ ਵਾਸੀਆਂ ਅਤੇ ਸਮਾਜ ਨੂੰ ਸਵੱਛਤਾ ਦਾ ਸੁਨੇਹਾ ਦੇਣ ਲਈ ਖੁੱਡਾ ਅਲੀਸ਼ੇਰ ਦੇ ਵਸਨੀਕ ਜਸਬੀਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੀ ਧੀ ਮਨਜੀਤ ਕੌਰ ਦਾ ਵਿਆਹ ਖਾਸ ਅੰਦਾਜ਼ ਵਿੱਚ ਕਰਵਾਉਣ ਦੀ ਯੋਜਨਾ ਬਣਾਈ। ਇਸ ਵਿੱਚ ਸਮਾਰਟ ਸਿਟੀ ਅਤੇ ਨਗਰ ਨਿਗਮ ਨੇ ਉਨ੍ਹਾਂ ਦੀ ਪੂਰੀ ਮਦਦ ਕੀਤੀ। ਸਮਾਰਟ ਸਿਟੀ ਸਕੀਮ ਦੀ ਸੀਈਓ ਤੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਕਿਹਾ ਕਿ ਵਿਆਹ ਪ੍ਰੋਗਰਾਮ ਵਿੱਚ ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਗਿਆ ਅਤੇ ਕਾਗਜ਼ੀ ਵਸਤੂਆਂ ਦਾ ਪ੍ਰਚਾਰ ਕੀਤਾ ਗਿਆ।



ਵਿਆਹ ਬਣਾਇਆ ਸ਼ਹਿਰ ਵਾਸੀਆਂ ਲਈ ਮਿਸਾਲ


ਪ੍ਰੋਗਰਾਮ ਵਿੱਚ ਫਲੈਕਸ ਹੋਰਡਿੰਗਾਂ ਤੇ ਪਲਾਸਟਿਕ ਬੋਰਡਾਂ ਤੋਂ ਬਚਣ ਲਈ ਐਲਈਡੀ ਸਕ੍ਰੀਨਾਂ ਦੀ ਵਰਤੋਂ ਕੀਤੀ ਗਈ। ਕਮਿਸ਼ਨਰ ਨੇ ਕਿਹਾ ਕਿ ਜਨਤਕ ਪ੍ਰੋਗਰਾਮਾਂ ਵਿੱਚ ਬਹੁਤ ਜ਼ਿਆਦਾ ਕੂੜਾ ਪੈਦਾ ਹੁੰਦਾ ਹੈ, ਜਿਸ ਦਾ ਨਿਪਟਾਰਾ ਕਰਨਾ ਵੱਡੀ ਚੁਣੌਤੀ ਹੈ। ਅਜਿਹੇ ਵਿੱਚ ਇਹ ਪ੍ਰੋਗਰਾਮ ਸ਼ਹਿਰ ਵਾਸੀਆਂ ਲਈ ਇੱਕ ਮਿਸਾਲ ਹੈ। ਪ੍ਰੋਗਰਾਮ ਵਿੱਚ ਸਫਾਈ ਲਈ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਜਦਕਿ ਧੂੜ ਤੋਂ ਬਚਣ ਲਈ ਪਾਣੀ ਦਾ ਛਿੜਕਾਅ ਕੀਤਾ ਗਿਆ ਸੀ। ਮੌਕੇ 'ਤੇ ਗਿੱਲੇ ਤੇ ਸੁੱਕੇ ਕੂੜੇ ਲਈ ਵੱਖਰੇ ਕੂੜਾ ਦਾਨਾਂ ਤੋਂ ਇਲਾਵਾ ਸਾਰੇ ਲੋਕਾਂ ਲਈ ਮੋਬਾਈਲ ਟਾਇਲਟ ਵੈਨ ਦਾ ਪ੍ਰਬੰਧ ਕੀਤਾ ਗਿਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।