Chandigarh News: ਕੇਂਦਰ ਸਿੱਖਿਆ ਮੰਤਰਾਲੇ ਨੇ ਯੂਟੀ ਚੰਡੀਗੜ੍ਹ ਵਿੱਚ ਅਧਿਆਪਕਾਂ ਦੀਆਂ ਸਮਾਪਤ ਹੋਈਆਂ 500 ਅਸਾਮੀਆਂ ਬਹਾਲ ਕਰ ਦਿੱਤੀਆਂ ਹਨ। ਇਹ ਅਸਾਮੀਆਂ ਕਾਫੀ ਸਮਾਂ ਭਰਨ ਨਾ ਕਰ ਕੇ ਸਮਾਪਤ ਕਰ ਦਿੱਤੀਆਂ ਗਈਆਂ ਸੀ ਪਰ ਕੇਂਦਰ ਵੱਲੋਂ ਅਸਾਮੀਆਂ ਬਹਾਲ ਕਰਨ ਨਾਲ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨਾਲ ਨਜਿੱਠਿਆ ਜਾ ਸਕੇਗਾ।


ਹਾਸਲ ਜਾਣਕਾਰੀ ਅਨੁਸਾਰ ਯੂਟੀ ਦੇ ਸਿੱਖਿਆ ਵਿਭਾਗ ਅਧੀਨ ਸਰਕਾਰੀ ਸਕੂਲਾਂ ਵਿੱਚ 1000 ਦੇ ਕਰੀਬ ਅਸਾਮੀਆਂ ’ਤੇ ਲੰਬੇ ਸਮੇਂ ਤਕ ਅਧਿਆਪਕ ਤਾਇਨਾਤ ਨਹੀਂ ਕੀਤੇ ਗਏ ਸਨ ਜਿਸ ਕਾਰਨ ਕੇਂਦਰ ਨੇ ਇਨ੍ਹਾਂ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਪੈਦਾ ਹੋ ਗਈ ਸੀ ਪਰ ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਪੱਤਰ ਲਿਖ ਕੇ 997 ਅਧਿਆਪਕਾਂ ਦੀਆਂ ਅਸਾਮੀਆਂ ਮੁੜ ਭਰਨ ਦੀ ਇਜਾਜ਼ਤ ਮੰਗੀ ਸੀ।


ਇਸ ਸਬੰਧੀ ਕੇਂਦਰੀ ਸਿੱਖਿਆ ਮੰਤਰਾਲੇ ਦੇ ਅੰਡਰ ਸੈਕਟਰੀ ਸ਼ੁਭੇਂਦੂ ਦਾਸ ਨੇ 13 ਅਕਤੂਬਰ ਨੂੰ ਪੱਤਰ ਲਿਖ ਕੇ ਯੂਟੀ ਨੂੰ ਜਾਣਕਾਰੀ ਦਿੱਤੀ ਕਿ ਕੇਂਦਰੀ ਸਿੱਖਿਆ ਮੰਤਰਾਲੇ ਨੇ ਸਮਾਪਤ ਹੋਈਆਂ 997 ਅਸਾਮੀਆਂ ਨੂੰ ਮੁੜ ਭਰਨ ਲਈ ਵਿੱਤ ਵਿਭਾਗ ਤੋਂ ਇਜਾਜ਼ਤ ਮੰਗੀ ਸੀ ਤੇ ਕੇਂਦਰ ਦੇ ਵਿੱਤ ਵਿਭਾਗ ਨਾਲ ਮਾਮਲਾ ਵਿਚਾਰਨ ਤੋਂ ਬਾਅਦ ਵਿੱਤ ਵਿਭਾਗ ਦੇ ਸੋਬੀਰ ਸਿੰਘ ਨੇ 500 ਅਸਾਮੀਆਂ ਨੂੰ ਬਹਾਲ ਕਰਨ ਦੀ ਆਗਿਆ ਦੇ ਦਿੱਤੀ ਹੈ।


ਕੇਂਦਰ ਸਰਕਾਰ ਨੇ ਰੱਦ ਹੋਈਆਂ ਅਸਾਮੀਆਂ ਵਿਚੋਂ ਇਸ ਸਾਲ ਅਪਰੈਲ ਵਿਚ 536 ਅਸਾਮੀਆਂ ਬਹਾਲ ਕੀਤੀਆਂ ਸਨ ਜਦਕਿ ਯੂਟੀ ਨੇ 562 ਅਸਾਮੀਆਂ ਨੂੰ ਪੁਨਰ ਸੁਰਜੀਤ ਕਰਨ ਦੀ ਅਪੀਲ ਕੀਤੀ ਸੀ ਜਿਨ੍ਹਾਂ ਵਿੱਚੋਂ ਪੀਜੀਟੀ ਦੀਆਂ 57, ਟੀਜੀਟੀ ਦੀਆਂ 158, ਜੇਬੀਟੀ ਦੀਆਂ 197, ਐਨਟੀਟੀ ਦੀਆਂ 27, ਸਪੈਸ਼ਲ ਐਜੁਕੇਟਰ ਟੀਜੀਟੀ 50 ਤੇ ਸਪੈਸ਼ਲ ਐਜੂਕੇਟਰ ਜੇਬੀਟੀ ਦੀਆਂ 47 ਵੈਕੈਂਸੀਆਂ ਸਨ।


ਇਹ ਵੀ ਪੜ੍ਹੋ: Viral Video: ਪਤੀ ਕਰਦਾ ਜ਼ਿਆਦਾ ਪਿਆਰ ਇਸ ਲਈ ਦੇ ਦਿੱਤਾ ਤਲਾਕ, ਵਕੀਲ ਨੇ ਤਲਾਕ ਦੇ ਦੱਸੇ ਅਜੀਬ ਕਾਰਨ


ਦੱਸ ਦਈਏ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਅਧੀਨ ਕੁੱਲ ਮਨਜ਼ੂਰ ਅਸਾਮੀਆਂ 4,725 ਸਨ ਜਿਨ੍ਹਾਂ ਵਿੱਚੋਂ 1,082 ਨੂੰ ਲੰਬੇ ਸਮੇਂ ਤਕ ਭਰਨ ਨਾ ਕਰ ਕੇ ਖਤਮ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਪੀਜੀਟੀ ਦੀਆਂ 93, ਟੀਜੀਟੀ ਦੀਆਂ 429, ਐਨਟੀਟੀ ਦੀਆਂ 128, ਸਪੈਸ਼ਲ ਐਜੂਕੇਟਰ ਟੀਜੀਟੀ ਦੀਆਂ 50 ਤੇ ਸਪੈਸ਼ਲ ਐਜੂਕੇਟਰ ਜੇਬੀਟੀ ਦੀਆਂ 47 ਅਸਾਮੀਆਂ ਸਨ।


ਇਹ ਵੀ ਪੜ੍ਹੋ: Tiny Micronation: ਪਿੰਡ ਤੋਂ ਵੀ ਛੋਟਾ ਇਹ ਦੇਸ਼, ਇੱਥੇ ਰਹਿੰਦੇ ਸਿਰਫ 297 ਲੋਕ, ਆਪਣਾ ਝੰਡਾ ਅਤੇ ਰਾਜਕੁਮਾਰੀ!