ਚੰਡੀਗੜ੍ਹ: ਅਣਵਿਆਹੇ ਪੁਰਸ਼ ਤੇ ਮਹਿਲਾ ਨੂੰ ਹੁਣ ਸਰਕਾਰ ਪੈਨਸ਼ਨ ਦੇਣ ਜਾ ਰਹੀ ਹੈ। ਜਿਹਨਾਂ ਦੀ ਉਮਰ 45 ਤੋਂ 60 ਸਾਲ ਵਿਚਾਲੇ ਹੈ ਅਤੇ ਜੇਕਰ ਉਹਨਾ ਨੇ ਵਿਆਹ ਨਹੀਂ ਕਰਵਾਇਆ ਤਾਂ ਸਰਕਾਰ ਉਹਨਾ ਹਰ ਮਹੀਨਾ ਪੈਨਸ਼ਨ ਦੇਵੇਗੀ। ਜੀ ਹਾਂ ਤੁਸੀਂ ਬਿੱਲਕੁਲ ਠੀਕ ਪੜ੍ਹ ਰਹੇ ਹੋ। ਇਹ ਫੈਸਲਾ ਹਰਿਆਣਾ ਸਰਕਾਰ ਨੇ ਲਿਆ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰਿਆਣਾ ਵਿੱਚ ਅਣਵਿਆਹਿਆਂ ਨੁੰ ਪੈਨਸ਼ਨ ਮੁਹੱਈਆਂ ਕਰਵਾਈ ਜਾਵੇ। ਇਸ ਤੋਂ ਇਲਾਵਾ ਜਿਹਨਾਂ ਪੁਰਸ਼ਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਉਹ ਵੀ ਇਸ ਪੈਨਸ਼ਨ ਦੇ ਹੱਕਦਾਰ ਹੋਣਗੇ।
ਕੁਆਰੇ ਮਹਿਲਾ ਪੁਰਸ਼ਾਂ ਨੂੰ ਪੈਨਸ਼ਨ ਦੇਣ ਲਈ ਸਰਕਾਰ ਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ। ਹਰਿਆਣਾ ਸਰਕਾਰ ਮੁਤਾਬਕਾ ਕੁਆਰੇ ਮਹਿਲਾ ਪੁਰਸ਼ਾਂ ਦੀ ਉਮਰ 45 ਤੋਂ 60 ਸਾਲ ਹੋਣੀ ਚਾਹੀਦੀ ਹੈ। ਅਤੇ ਇਹਨਾਂ ਦੀ ਆਮਦਨ 1.80 ਲੱਖ ਰੁਪਏ ਸਲਾਨਾ ਹੋਣੀ ਚਾਹੀਦੀ ਹੈ। ਜੇਕਰ ਆਮਦਨ ਵਿੱਚ ਵਾਧਾ ਹੋਇਆ ਤਾਂ ਉਹ ਵਿਅਕਤੀ ਪੈਨਸ਼ਨ ਦੇ ਹੱਕਦਾਰ ਨਹੀਂ ਹੋਣਗੇ।
ਦੂਸਰਾ ਫੈਸਲਾ ਹਰਿਆਣਾ ਸਰਕਾਰ ਨੇ ਲਿਆ ਹੈ ਕਿ ਜਿਹਨਾਂ ਵਿਅਕਤੀਆਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੁੰ ਪੈਨਸ਼ਨ ਵੀ ਮਿਲੇਗੀ। ਇਸ ਦੇ ਲਈ ਖੱਟਰ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਇਹਨਾਂ ਦੀ ਉਮਰ 40 ਤੋਂ 60 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ। ਅਤੇ ਇਹਨਾਂ ਦੀ ਆਮਦਨ 3 ਲੱਖ ਰੁਪਏ ਸਲਾਨਾ ਹੋਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ 60 ਸਾਲ ਤੋਂ ਉੱਪਰ ਵਾਲੇ ਪੁਰਸ਼ ਮਹਿਲਾ ਬਜ਼ੁਰਗਾਂ ਨੂੰ ਪਹਿਲਾਂ ਹੀ ਬੁੱਢਾਪਾ ਪੈਨਸ਼ਨ ਦੇ ਰਹੀ ਹੈ ਅਤੇ ਜਿਹਨਾਂ ਮਹਿਲਾਵਾਂ ਦੇ ਪਤੀਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਲਈ ਸਰਕਾਰ ਵਿਧਵਾ ਪੈਨਸ਼ਨ ਦੇ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Join Our Official Telegram Channel:
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ