Jalandhar News: ਜਲੰਧਰ ਸ਼ਹਿਰ 'ਚ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਗਲੀਆਂ ਵਿੱਚ ਘੁੰਮਦੇ ਆਵਾਰਾ ਕੁੱਤੇ ਆਏ ਦਿਨ ਲੋਕਾਂ 'ਤੇ ਹਮਲਾ ਕਰ ਰਹੇ ਹਨ। ਇਨ੍ਹਾਂ ਕੁੱਤਿਆਂ ਦੀ ਸ਼ਹਿਰ 'ਚ ਇੰਨੀ ਦਹਿਸ਼ਤ ਹੈ ਕਿ ਰਾਤ ਸਮੇਂ ਸੜਕਾਂ 'ਤੇ ਨਿਕਲਣਾ ਕਿਸੇ ਖਤਰੇ ਤੋਂ ਘੱਟ ਨਹੀਂ। ਉਹ ਗਲੀਆਂ ਤੇ ਗਲੀਆਂ ਦੇ ਬਾਹਰ ਝੁੰਡਾਂ ਦੇ ਰੂਪ ਵਿੱਚ ਰਹਿੰਦੇ ਹਨ। ਆਵਾਰਾ ਕੁੱਤੇ ਇਕੱਲੇ ਵਿਅਕਤੀ ਨੂੰ ਵੇਖ ਉਸ 'ਤੇ ਹਮਲਾ ਕਰ ਦਿੰਦੇ ਹਨ।
ਹੁਣ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸ਼ਹਿਰ ਦੇ ਭੈਰੋਂ ਬਾਜ਼ਾਰ ਤੋਂ ਸਾਹਮਣੇ ਆਇਆ ਹੈ। ਰਾਤ ਸਮੇਂ ਭੈਰੋਂ ਬਾਜ਼ਾਰ ਵਾਲੀ ਗਲੀ ਤੋਂ ਐਕਟਿਵਾ ਸਕੂਟੀ 'ਤੇ ਜਾ ਰਹੇ ਜੈਨ ਸਵੀਟਸ ਦੇ 72 ਸਾਲਾ ਮਾਲਕ ਰਾਕੇਸ਼ ਜੈਨ 'ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਸਕੂਟੀ 'ਤੇ ਪਿੱਛੇ ਬੈਠੇ ਬਜ਼ੁਰਗ ਦੀ ਲੱਤ ਕੁੱਤਿਆਂ ਨੇ ਫੜ ਲਈ। ਜਦੋਂ ਸਕੂਟੀ ਰੁਕੀ ਤਾਂ ਕੁੱਤੇ ਡਰ ਕੇ ਭੱਜੇ ਨਹੀਂ ਸਗੋਂ ਹੋਰ ਹਮਲਾਵਰ ਹੋ ਗਏ।
ਦੱਸ ਦਈਏ ਕਿ ਗਲੀਆਂ ਵਿੱਚ ਕੁੱਤਿਆਂ ਦਾ ਆਤੰਕ ਅਜਿਹਾ ਹੈ ਕਿ ਉਹ ਪੱਥਰ ਮਾਰਨ ਤੋਂ ਵੀ ਨਹੀਂ ਡਰਦੇ। ਸਗੋਂ ਪੱਥਰਾਂ ਤੋਂ ਬਚਣ ਮਗਰੋਂ ਮੁੜ ਹਮਲਾਵਰ ਹੋ ਜਾਂਦੇ ਹਨ। ਸਕੂਟੀ ਰੋਕਣ 'ਤੇ ਜਦੋਂ ਕੁੱਤਿਆਂ ਨੇ ਪਿੱਛੇ ਬੈਠੇ ਵਿਅਕਤੀ ਦੀਆਂ ਦੋਵੇਂ ਲੱਤਾਂ ਤੇ ਬਾਹਾਂ ਨੂੰ ਨੋਚਣਾ ਸ਼ੁਰੂ ਕਰ ਦਿੱਤਾ ਤਾਂ ਸਕੂਟੀ ਚਲਾ ਰਹੇ ਵਿਅਕਤੀ ਨੇ ਕੁੱਤਿਆਂ ਨੂੰ ਪੱਥਰ ਮਾਰੇ। ਕੁੱਤੇ ਇੱਕ ਪਲ ਲਈ ਡਰਦੇ ਹੋਏ ਭੱਜ ਗਏ, ਪਰ ਫਿਰ ਵਾਪਸ ਆ ਗਏ ਤੇ ਹੋਰ ਹਮਲਾਵਰ ਹੋ ਗਏ।
ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ, ਬੋਲੇ, ਦੋ ਮਹੀਨਿਆਂ ਬਾਅਦ ਆਪਣਾ ਰੋਲ ਮਾਡਲ ਨਾ ਬਦਲੋ