Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ (ਮਾਕਾ) ਮਿਲੀ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੂੰ ਇਹ ਟਰਾਫੀ ਰਾਸ਼ਟਰਪਤੀ ਦਰੋਪਤੀ ਮੁਰਮੂ ਵੱਲੋਂ ਦਿੱਤੀ ਗਈ ਹੈ। ਨਾਨਕ ਦੇਵ ਯੂਨੀਵਰਸਿਟੀ ਨੇ 25ਵੀਂ ਵਾਰ ਇਹ ਟਰਾਫੀ ਹਾਸਲ ਕੀਤੀ ਹੈ।


ਦੱਸ ਦਈਏ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ 24 ਨਵੰਬਰ, 1969 ਨੂੰ ਹੋਈ ਸੀ ਜਿਸ ਨੇ 1971 ਤੋਂ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਇਸ ਯੂਨੀਵਰਸਿਟੀ ਨੇ 1976-77 ਵਿੱਚ ਪਹਿਲੀ ਵਾਰ ਇਹ ਟਰਾਫੀ ਆਪਣੇ ਨਾਂ ਕੀਤੀ ਸੀ। 


ਇਸ ਤੋਂ ਬਾਅਦ 1979 ਤੋਂ 1987 ਤੱਕ, 1991 ਤੋਂ 1994 ਤੱਕ, 1997 ਤੋਂ 2003 ਤੱਕ, ਸਾਲ 2006, 2010, 2011, 2018, 2022 ਤੇ ਹੁਣ 2023 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਮੌਕੇ 25ਵੀਂ ਵਾਰ ਇਹ ਟਰਾਫੀ ਹਾਸਲ ਕੀਤੀ ਹੈ। ਉਪ-ਕੁਲਪਤੀ ਨੇ ਇਸ ਦਾ ਸਿਹਰਾ ਖਿਡਾਰੀਆਂ ਤੇ ਕੋਚਾਂ ਨੂੰ ਦਿੱਤਾ ਹੈ।


ਦੱਸ ਦਈਏ ਕਿ ਭਾਰਤ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸ਼ਾਨਦਾਰ ਸਮਾਰੋਹ ਵਿੱਚ ਕੌਮੀ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਜਿੱਥੇ ਅਰਜੁਨ ਪੁਰਸਕਾਰ ਲੈਣ ਵਾਲੇ ਕ੍ਰਿਕਟਰ ਮੁਹੰਮਦ ਸ਼ਮੀ ਰਾਸ਼ਟਰਪਤੀ ਭਵਨ ਵਿੱਚ ਤਾੜੀਆਂ ਦੀ ਗੂੰਜ ’ਚ ਪਹੁੰਚੇ, ਉਥੇ ਬੈਡਮਿੰਟਨ ਖਿਡਾਰੀ ਚਿਰਾਗ ਸ਼ੈਟੀ ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਨੂੰ 2023 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦਿੱਤਾ ਗਿਆ। 


ਹਾਕੀ ਦੇ ਮਹਾਨ ਮੇਜਰ ਧਿਆਨ ਚੰਦ ਦੀ ਜਯੰਤੀ ’ਤੇ ਆਮ ਤੌਰ ‘ਤੇ 29 ਅਗਸਤ ਨੂੰ ਹੋਣ ਵਾਲੇ ਖੇਡ ਪੁਰਸਕਾਰ ਸਮਾਰੋਹ ਨੂੰ ਪਿਛਲੇ ਸਾਲ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਈਆਂ ਹਾਂਗਜ਼ੂ ਏਸ਼ੀਆਈ ਖੇਡਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਰਾਸ਼ਟਰਪਤੀ ਭਵਨ ਵਿੱਚ ਸਮਾਰੋਹ ਵਿੱਚ 26 ਖਿਡਾਰੀਆਂ ਅਤੇ ਪੈਰਾ-ਐਥਲੀਟਾਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 


ਅਰਜੁਨ ਅਵਾਰਡ: ਓਜਸ ਪ੍ਰਵੀਨ ਦਿਓਤਲੇ (ਤੀਰਅੰਦਾਜ਼ੀ), ਅਦਿਤੀ ਗੋਪੀਚੰਦ ਸਵਾਮੀ (ਤੀਰਅੰਦਾਜ਼ੀ), ਮੁਰਲੀ ​ਸ੍ਰੀਸ਼ੰਕਰ (ਅਥਲੈਟਿਕਸ), ਪਾਰੁਲ ਚੌਧਰੀ (ਅਥਲੈਟਿਕਸ), ਮੁਹੰਮਦ ਹੁਸਾਮੁਦੀਨ (ਬਾਕਸਿੰਗ), ਆਰ ਵੈਸ਼ਾਲੀ (ਸ਼ਤਰੰਜ), ਮੁਹੰਮਦ ਸ਼ਮੀ (ਕ੍ਰਿਕਟ), ਅਨੁਸ਼ ਅਗਰਵਾਲ ( ਘੋੜਸਵਾਰੀ), ​​ਦਿਵਯਕ੍ਰਿਤੀ ਸਿੰਘ (ਘੋੜ-ਸਵਾਰੀ), ​​ਦੀਕਸ਼ਾ ਡਾਗਰ (ਗੋਲਫ), ਕ੍ਰਿਸ਼ਨਾ ਬਹਾਦਰ ਪਾਠਕ (ਹਾਕੀ), ਸੁਸ਼ੀਲਾ ਚਾਨੂ (ਹਾਕੀ), ਪਵਨ ਕੁਮਾਰ (ਕਬੱਡੀ), ਰਿਤੂ ਨੇਗੀ (ਕਬੱਡੀ), ਨਸਰੀਨ (ਖੋ-ਖੋ), ਪਿੰਕੀ। (ਲਾਅਨ ਬਾਲ), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਸ਼ੂਟਿੰਗ), ਈਸ਼ਾ ਸਿੰਘ (ਸ਼ੂਟਿੰਗ), ਹਰਿੰਦਰਪਾਲ ਸਿੰਘ ਸੰਧੂ (ਸਕੁਐਸ਼), ਅਯਹਿਕਾ ਮੁਖਰਜੀ (ਟੇਬਲ ਟੈਨਿਸ), ਸੁਨੀਲ ਕੁਮਾਰ (ਕੁਸ਼ਤੀ), ਆਖਰੀ ਪੰਘਾਲ (ਕੁਸ਼ਤੀ), ਨੌਰੇਮ ਰੋਸ਼ੀਬੀਨਾ ਦੇਵੀ (ਵੁਸ਼ੂ), ਸ਼ੀਤਲ ਦੇਵੀ (ਪੈਰਾ ਤੀਰਅੰਦਾਜ਼ੀ), ਇਲੂਰੀ ਅਜੇ ਕੁਮਾਰ ਰੈੱਡੀ (ਨੇਤਰਹੀਣ ਕ੍ਰਿਕਟ), ਪ੍ਰਾਚੀ ਯਾਦਵ (ਪੈਰਾ ਕੈਨੋਇੰਗ)। 


ਕੋਚਾਂ ਲਈ ਦਰੋਣਾਚਾਰੀਆ ਪੁਰਸਕਾਰ: ਲਲਿਤ ਕੁਮਾਰ (ਕੁਸ਼ਤੀ), ਆਰਬੀ ਰਮੇਸ਼ (ਸ਼ਤਰੰਜ), ਮਹਾਵੀਰ ਪ੍ਰਸਾਦ ਸੈਣੀ (ਪੈਰਾ ਅਥਲੈਟਿਕਸ), ਸ਼ਿਵੇਂਦਰ ਸਿੰਘ (ਹਾਕੀ), ਗਣੇਸ਼ ਪ੍ਰਭਾਕਰ ਦੇਵਰੁਖਕਰ (ਮੱਲਖੰਬ)। ਦਰੋਣਾਚਾਰੀਆ ਅਵਾਰਡ (ਜੀਵਨ ਭਰ ਪ੍ਰਾਪਤੀਆਂ): ਜਸਕੀਰਤ ਸਿੰਘ ਗਰੇਵਾਲ (ਗੋਲਫ), ਭਾਸਕਰਨ ਈ (ਕਬੱਡੀ), ਜਯੰਤ ਕੁਮਾਰ ਪੁਸ਼ੀਲਾਲ (ਟੇਬਲ ਟੈਨਿਸ)। 


ਜੀਵਨ ਭਰ ਪ੍ਰਾਪਤੀਆਂ ਲਈ ਧਿਆਨ ਚੰਦ ਪੁਰਸਕਾਰ: ਮੰਜੂਸ਼ਾ ਕੰਵਰ (ਬੈਡਮਿੰਟਨ), ਵਿਨੀਤ ਕੁਮਾਰ ਸ਼ਰਮਾ (ਹਾਕੀ), ਕਵਿਤਾ ਸੇਲਵਰਾਜ (ਕਬੱਡੀ)। ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ 2023: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੰਜਾਬ (ਪਹਿਲੀ ਰਨਰ ਅੱਪ) ਤੇ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਦੂਜੀਰਨਰ ਅੱਪ)।