Sangrur News: ਪੰਜਾਬ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਮੌਸਮ ਵਿੱਚ ਲੋਕ ਘਰਾਂ ਅੰਦਰ ਦੁਬਕ ਕੇ ਬੈਠੇ ਹੋਏ ਹਨ। ਇਸ ਕੜਾਕੇ ਦੀ ਠੰਢ 'ਚ ਨੌਜਵਾਨ ਨੂੰ ਠੰਢੇ ਪਾਣੀ ਨਾਲ ਨਹਾਉਣਾ ਮਹਿੰਗਾ ਪੈ ਗਿਆ। ਉਸ ਨੇ ਸ਼ਰਤ ਲਾ ਕੇ ਠੰਢੇ ਪਾਣੀ ਨਾਲ ਇਸ਼ਨਾਨ ਕੀਤਾ ਸੀ। ਠੰਢੇ ਪਾਣੀ ਨਾਲ ਨਹਾਉਂਦੇ ਸਮੇਂ ਨੌਜਵਾਨ ਬੇਹੋਸ਼ ਹੋ ਗਿਆ। ਇਸ ਦੌਰਾਨ ਉਸ ਦਾ ਬੀਪੀ ਲੋਅ ਹੋ ਗਿਆ। ਇਹ ਖਬਰ ਭਵਾਨੀਗੜ੍ਹ ਤੋਂ ਹੈ।
ਹਸਪਤਾਲ ਦੇ ਐਸਐਮਓ ਨੇ ਦੱਸਿਆ ਕਿ ਨੌਜਵਾਨ ਦਾ ਇਲਾਜ ਕੀਤਾ ਹੈ। ਉਸ ਦੇ ਪੈਰਾਂ ਦੀ ਮਾਲਿਸ਼ ਕਰਨ ਤੇ ਹੀਟਰ ਦੀ ਗਰਮੀ ਲਗਾਉਣ ਤੋਂ ਬਾਅਦ ਨੌਜਵਾਨ ਨੂੰ ਹੋਸ਼ ਵਿੱਚ ਲਿਆਂਦਾ ਗਿਆ। ਡਾਕਟਰਾਂ ਨੇ ਨੌਜਵਾਨ ਦਾ ਬੀਪੀ ਚੈੱਕ ਕਰਕੇ ਉਸ ਨੂੰ ਡਰਿੱਪ ਲਾਇਆ।
ਡਾਕਟਰਾਂ ਅਨੁਸਾਰ ਠੰਢੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਖੂਨ ਦੇ ਗੇੜ ਵਿੱਚ ਸਮੱਸਿਆ ਆਉਂਦੀ ਹੈ। ਉਹ ਜਵਾਨ ਸੀ, ਇਸ ਲਈ ਉਹ ਬਚ ਗਿਆ। ਜੇਕਰ ਕੋਈ ਬਜ਼ੁਰਗ ਹੁੰਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ।
ਦਰਅਸਲ ਪੂਰਾ ਉੱਤਰ ਭਾਰਤ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਨਾਲ ਜੂਝ ਰਿਹਾ ਹੈ। ਇਸ ਸੀਤ ਲਹਿਰ ਤੇ ਠੰਢ ਵਿੱਚ ਸਭ ਤੋਂ ਵੱਡੀ ਚੁਣੌਤੀ ਨਹਾਉਣਾ ਹੈ। ਕੁਝ ਲੋਕ ਠੰਢ ਵਿੱਚ ਨਹਾਉਣ ਤੋਂ ਪ੍ਰਹੇਜ਼ ਕਰਦੇ ਹਨ। ਦੂਸਰੇ ਇਸ ਲਈ ਗਰਮ ਪਾਣੀ ਦਾ ਸਹਾਰਾ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਮੌਸਮ 'ਚ ਵੀ ਠੰਢੇ ਪਾਣੀ ਨਾਲ ਹੀ ਨਹਾਉਂਦੇ ਹਨ ਪਰ ਤਿੰਨੇ ਸਥਿਤੀਆਂ ਵਿੱਚ ਇਹ ਬੇਹੱਦ ਨੁਕਸਾਨਦੇਹ ਹੋ ਸਕਦਾ ਹੈ। ਇਸ ਸਬੰਧੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜ਼ਿਆਦਾ ਦੇਰ ਤੱਕ ਗਰਮ ਪਾਣੀ ਨਾਲ ਨਹਾਉਣ ਨਾਲ ਕਈ ਨੁਕਸਾਨ ਹੋ ਸਕਦੇ ਹਨ। ਇਸ ਤੋਂ ਇਲਾਵਾ ਠੰਢੇ ਪਾਣੀ ਨਾਲ ਗਲਤ ਤਰੀਕੇ ਨਾਲ ਨਹਾਉਣਾ ਵੀ ਸਰੀਰ ਲਈ ਹਾਨੀਕਾਰਕ ਹੈ।
ਡਾਕਟਰਾਂ ਮੁਤਾਬਕ ਨਹਾਉਣਾ ਮਨੁੱਖ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਇਸ਼ਨਾਨ ਕਰਨਾ ਚਾਹੀਦਾ ਹੈ। ਮਾਹਿਰ ਨਹਾਉਣ ਨੂੰ ਹਾਈਡਰੋਥੈਰੇਪੀ ਜਾਂ ਕ੍ਰਾਇਓਥੈਰੇਪੀ ਵੀ ਕਹਿੰਦੇ ਹਨ। ਉਨ੍ਹਾਂ ਅਨੁਸਾਰ ਨਹਾਉਣਾ ਮਾਨਸਿਕ ਤੇ ਭਾਵਨਾਤਮਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਦੋਵਾਂ ਲਈ ਥੈਰੇਪੀ ਵਾਂਗ ਹੈ।
ਇਹ ਵੀ ਪੜ੍ਹੋ: Maldives: ਕੀ ਰਾਸ਼ਟਰਪਤੀ ਮੁਇਜ਼ੂ ਨੂੰ ਹਟਾ ਦਿੱਤਾ ਜਾਵੇਗਾ? ਭਾਰਤ ਨਾਲ ਵਿਵਾਦ ਦਰਮਿਆਨ ਮਾਲਦੀਵ ਦੇ ਨੇਤਾ ਦਾ ਵੱਡਾ ਬਿਆਨ
ਇਸ਼ਨਾਨ ਕਰਨ ਨਾਲ ਤਣਾਅ ਤੇ ਚਿੰਤਾ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਨਹਾਉਣ ਨਾਲ ਸਰੀਰ ਦਾ ਤਾਪਮਾਨ ਸੰਤੁਲਨ ਬਣਿਆ ਰਹਿੰਦਾ ਹੈ। ਇੰਨਾ ਹੀ ਨਹੀਂ, ਨਹਾਉਣ ਨਾਲ ਸਰੀਰ ਵਿੱਚ ਖੂਨ ਦਾ ਸੰਚਾਰ ਵੀ ਠੀਕ ਰਹਿੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਨਹਾਉਣ ਨਾਲ ਸਾਹ ਲੈਣ ਦੀ ਕਸਰਤ ਵੀ ਹੁੰਦੀ ਹੈ ਤੇ ਇਹ ਫੇਫੜਿਆਂ ਨੂੰ ਵੀ ਕਿਰਿਆਸ਼ੀਲ ਰੱਖਦਾ ਹੈ। ਇਸ ਤੋਂ ਇਲਾਵਾ ਨਹਾਉਣ ਨਾਲ ਯੂਰੀਨਰੀ ਟ੍ਰੈਕਟ ਇਨਫੈਕਸ਼ਨ, ਲੇਬਰ ਦਰਦ, ਪੀਰੀਅਡ ਕ੍ਰੈਂਪਸ, ਬਵਾਸੀਰ ਤੇ ਫਿਸ਼ਰ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ: Ludhiana News: ਸਰਦੀਆਂ 'ਚ ਨਕਲੀ ਆਂਡੇ ਵਿਕਣ ਮਗਰੋਂ ਹੜਕੰਪ! ਪਲਾਸਟਿਕ ਤੇ ਮੋਮ ਵਰਗੀ ਸਮੈਲ, ਲੋਕ ਆਂਡੇ ਖਾਣ ਤੋਂ ਡਰੇ