ਅੱਜ ਤੋਂ ਕਈ ਸਾਲ ਪਹਿਲਾਂ NRI ਲਾੜਿਆਂ ਦਾ ਪੰਜਾਬ ਵਿੱਚ ਵਿਆਹ ਕਰਵਾਉਣ ਤੇ ਫਿਰ ਵਿਦੇਸ਼ ਚਲੇ ਜਾਣਾ ਅਤੇ ਬਾਅਦ ਵਿੱਚ ਵਾਪਸ ਨਾ ਪਰਤਨਾ, ਇਹ ਸਿਲਸਿਲਾ ਦੇਖਣ ਨੂੰ ਮਿਲਿਆ ਸੀ। ਵੋਹਟੀਆਂ ਵਿਚਾਰੀਆਂ ਆਪਣੇ ਹਮਸਫ਼ਰ ਦੀ ਉਡੀਕ 'ਚ ਬੈਠੀਆਂ ਰਹਿੰਦੀਆਂ ਸਨ ਪਰ ਉਹ ਵਾਪਸ ਪੰਜਾਬ ਨਾ ਪਰਤੇ। ਅਜਿਹੇ ਹੀ NRI ਲਾੜਿਆਂ ਖਿਲਾਫ਼ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।
ਪੰਜਾਬ ਪੁਲਿਸ ਨੇ 331 ਅਜਿਹੇ ਪਰਵਾਸੀ ਪੰਜਾਬੀਆਂ ਨੂੰ ਭਗੌੜਾ ਐਲਾਨ ਦਿੱਤਾ ਹੈ। ਜੋ ਹਾਲੇ ਤੱਕ ਪੰਜਾਬ ਨਹੀਂ ਆਏ। ਇਹ ਪਰਵਾਸੀ ਪੰਜਾਬੀਆਂ ਖਿਲਾਫ਼ NRI ਥਾਣਿਆਂ ਵਿੱਚ ਧੋਖਾਧੜੀ ਜਾਂ ਵਿਆਹ ਸਬੰਧੀ ਝਗੜਿਆਂ ਬਾਰੇ ਪਰਚੇ ਦਰਜ ਹਨ। 331 ਪੰਜਾਬੀ ਪਰਵਾਸੀਆਂ ਵਿਚੋਂ 255 ਅਜਿਹੇ ਨੇ ਜੋ ਵੱਖ ਵੱਖ ਮੁਲਕਾਂ ਵਿੱਚ ਬੈਠੇ ਹੋਏ ਹਨ।
NRI ਥਾਣਿਆਂ 'ਚ ਦਰਜ ਕੇਸਾਂ ਵਿਚੋਂ ਸਭ ਤੋਂ ਵੱਧ 51 ਪੰਜਾਬੀ ਅਮਰੀਕਾ ਵਿੱਚ ਬੈਠੇ ਹਨ। ਇਸੇ ਤਰ੍ਹਾਂ ਯੂਕੇ 'ਚ 46, ਕੈਨੇਡਾ 'ਚ 34, ਅਸਟਰੇਲੀਆ 'ਚ 23, ਜਰਮਨੀ 'ਚ 7 ਤੇ ਨਿਊਜ਼ੀਲੈਂਡ 'ਚ ਛੇ ਭਗੌੜੇ ਬੈਠੇ ਹਨ। ਇਹ ਕੇਵਲ ਉਹ ਕੇਸ ਹਨ ਜੋ ਐੱਨਆਰਆਈ ਥਾਣਿਆਂ ਵਿਚ ਦਰਜ ਹਨ।
ਇਨ੍ਹਾਂ ਭਗੌੜਿਆਂ 'ਚ 65 ਐੱਨਆਰਆਈ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣਿਆਂ ਨਾਲ ਧੋਖਾ ਕੀਤਾ ਹੈ। ਇਸ ਵੇਲੇ 147 ਭਗੜੇ ਵਿਦੇਸ਼ਾਂ 'ਚ ਬੈਠੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਸਾਥੀਆਂ ਨਾਲ ਧੋਖਾ ਕੀਤਾ ਹੈ। ਵੇਰਵਿਆਂ ਅਨੁਸਾਰ ਵਿਦੇਸ਼ਾਂ 'ਚ ਬੈਠੇ 59 ਭਗੌੜੇ ਉਹ ਹਨ, ਜਿਨ੍ਹਾਂ ਨੇ ਆਪਣਿਆਂ ਨਾਲ ਵਿੱਤੀ ਠੱਗੀ ਮਾਰੀ ਹੈ। ਕੁੱਲ 331 ਪਰਵਾਸੀ ਭਗੌੜਿਆਂ ਚੋਂ 287 ਨੂੰ ਤਾਂ ਗੰਭੀਰ ਜੁਰਮ ਵਿੱਚ ਅਦਾਲਤਾਂ ਨੇ ਭਗੌੜਾ ਐਲਾਨਿਆ ਹੈ।
ਕਈ ਜ਼ਿਲ੍ਹਿਆਂ ਵਿੱਚ ਪੁਲੀਸ ਨੇ ਇਨ੍ਹਾਂ ਭਗੌੜਿਆਂ ਦੀ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਵਿੱਢੀ ਹੋਈ ਹੈ। ਇਨ੍ਹਾਂ 'ਚ ਦਾਜ-ਦਹੇਜ ਸਬੰਧੀ ਦਰਜ ਕੇਸਾਂ ਚ 158 ਭਗੌੜੇ ਹੋਏ ਹਨ। ਸਾਲ 2008 ਤੋਂ ਹੁਣ ਤੱਕ ਐਲਾਨੇ ਇਨ੍ਹਾਂ ਭਗੌੜਿਆਂ ਤੋਂ ਪੰਜਾਬ ਪੁਲੀਸ ਹਾਲੇ ਦੂਰ ਹੈ। ਬਹੁਤੇ ਕੇਸਾਂ ਵਿਚ ਮੁੱਢਲੇ ਪੜਾਅ 'ਤੇ ਸਮਝੌਤੇ ਦੀ ਗੱਲ ਵੀ ਚੱਲੀ ਪਰ ਜਾਂ ਤਾਂ ਲੜਕੇ ਵਾਲੇ ਕਿਸੇ ਲੀਹ ਤੇ ਨਹੀਂ ਆਏ ਜਾਂ ਸਮਝੌਤਾ ਕਰਨ ਮਗਰੋਂ ਮੁੱਕਰ ਗਏ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial