Jalandhar News: ਜਲੰਧਰ ਬੱਸ ਸਟੈਂਡ ਦੇ ਕੋਲ ਦੇਰ ਰਾਤ ਨਸ਼ੇ ਵਿੱਚ ਕੁਝ ਨੌਜਵਾਨਾਂ ਵਲੋਂ ਢਾਬੇ ਦੇ ਮਾਲਕ 'ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੀ ਹੈ। ਦੋਸ਼ੀਆਂ ਨੇ ਢਾਬੇ ਦੇ ਮਾਲਕ ਦੇ ਸਿਰ 'ਤੇ ਕੜੇ ਨਾਲ ਹਮਲਾ ਕੀਤਾ। ਜ਼ਖ਼ਮੀ ਢਾਬਾ ਮਾਲਕ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਉੱਥੇ ਹੀ ਬੱਸ ਸਟੈਂਡ ਕੋਲ ਢਾਬਾ ਚਲਾਉਣ ਵਾਲੇ ਸੋਨੂੰ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣੇ ਢਾਬੇ 'ਤੇ ਮੌਜੂਦ ਸੀ, ਜਿਸ ਦੌਰਾਨ ਕੁਝ ਨੌਜਵਾਨ ਆਏ ਤੇ ਰੋਟੀ ਦੇਣ ਲਈ ਕਹਿਣ ਲੱਗ ਪਏ।


ਪਰ ਉਦੋਂ ਮੈਂ ਆਪਣੀ ਦੁਕਾਨ ਬੰਦ ਕਰ ਚੁੱਕਿਆ ਸੀ, ਜਦੋਂ ਗਾਹਕ ਆਏ ਤਾਂ ਉਸ ਨੇ ਰੋਟੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਦੋਂ ਉਹ ਆਪਣੇ ਆਪ ਨੂੰ ਬਚਾਉਣ ਲੱਗਿਆ ਤਾਂ ਉਨ੍ਹਾਂ ਨੇ ਕੜੇ ਨਾਲ ਉਸ ਦੇ ਸਿਰ 'ਤੇ ਮਾਰਨਾ ਸ਼ੁਰੂ ਕਰ ਦਿੱਤਾ।


ਇਹ ਵੀ ਪੜ੍ਹੋ: Road Close: CM ਮਾਨ ਦੇ ਘਰ ਨੂੰ ਜਾਂਦੀ ਬੰਦ ਕੀਤੀ ਸੜਕ 'ਤੇ ਹਾਈਕੋਰਟ ਦਾ ਫੈਸਲਾ, ਪੁਲਿਸ ਲਾਈ ਫਟਕਾਰ


ਪੀੜਤ ਸੋਨੂੰ ਨੇ ਦੱਸਿਆ ਕਿ ਉਹ ਅਕਸਰ ਦੇਰ ਰਾਤ ਤੱਕ ਆਪਣੀ ਦੁਕਾਨ ਖੁੱਲ੍ਹੀ ਰੱਖਦਾ ਸੀ ਕਿਉਂਕਿ ਦੇਰ ਰਾਤ ਤੱਕ ਉਸ ਕੋਲ ਗਾਹਕ ਆਉਂਦੇ ਰਹਿੰਦੇ ਹਨ। ਸੋਮਵਾਰ ਨੂੰ ਮੁਲਜ਼ਮ ਉਸ ਦੀ ਦੁਕਾਨ 'ਤੇ ਗਾਹਕ ਬਣ ਕੇ ਆਇਆ ਸੀ। ਜਦੋਂ ਰੋਟੀ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਮੁਲਜ਼ਮ ਪਹਿਲਾਂ ਤਾਂ ਉਥੋਂ ਚਲੇ ਗਏ।


ਪਰ ਕੁਝ ਦੇਰ ਬਾਅਦ ਅੱਧੀ ਦਰਜਨ ਤੋਂ ਵੱਧ ਮੁਲਜ਼ਮ ਆ ਗਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਲੜਾਈ ਸ਼ੁਰੂ ਕਰ ਦਿੱਤੀ। ਘਟਨਾ ਵਿੱਚ ਢਾਬਾ ਚਲਾਉਣ ਵਾਲੇ ਦੇ ਪਿਤਾ ਵੀ ਜ਼ਖ਼ਮੀ ਹੋ ਗਏ। ਸੋਨੂੰ ਨੇ ਦੱਸਿਆ ਕਿ ਘਟਨਾ ਸਮੇਂ ਉਹ ਆਪਣੇ ਪਿਤਾ ਨਾਲ ਦੁਕਾਨ 'ਤੇ ਸੀ। ਮੁਲਜ਼ਮ ਦੁਕਾਨ ਦੇ ਅੰਦਰੋਂ ਕਰੀਬ ਦਸ ਹਜ਼ਾਰ ਰੁਪਏ ਵੀ ਚੋਰੀ ਕਰਕੇ ਲੈ ਗਏ।


ਇਹ ਵੀ ਪੜ੍ਹੋ: Weather Update: ਪੰਜਾਬ-ਹਰਿਆਣਾ 'ਚ ਤੇਜ਼ ਹਵਾਵਾਂ ਕਰਨਗੀਆਂ ਪਰੇਸ਼ਾਨ, ਦਿੱਲੀ ਝੱਲੇਗੀ ਗਰਮੀ ਦੀ ਮਾਰ, ਮੌਸਮ ਬਾਰੇ IMD ਅਪਡੇਟ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।