Jalandhar by Election: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਕਰਦਿਆਂ ਮੁੱਖਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਉੱਪਰ ਵੱਡਾ ਹਮਲਾ ਬੋਲਿਆ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਜਲੰਧਰ ਦੇ ਲੋਕ ਕਾਂਗਰਸ ਨੂੰ ਹਰਾ ਕੇ ਵਿਹਲਾ ਕਰ ਦੇਣਗੇ।
ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਬੀਜੇਪੀ (BJP) ਵਾਲੇ ਤਾਂ ਜਲੰਧਰ ‘ਚ ਆਉਂਦੇ ਨਹੀਂ। ਕਾਂਗਰਸ ਵਾਲੇ ਆਉਂਦੇ ਹਨ ਤਾਂ ਇੱਕ-ਦੂਜੇ ਵੱਲ ਮੂੰਹ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਤਾਂ ਕਾਂਗਰਸ ਵਾਲੇ ਆਰਾਮ ਕਰਨ ਲਈ ਵਿਹਲੇ ਹਨ। ਇੱਥੇ ਵੀ ਹੁਣ ਲੋਕਾਂ ਨੇ ਕਾਂਗਰਸ ਨੂੰ ਵਿਹਲਾ ਕਰ ਦੇਣਾ ਹੈ।
ਦੱਸ ਦਈਏ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਸਰਗਰਮ ਹੋ ਗਈਆਂ ਹਨ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਵੀ ਕਿਸਮਤ ਅਜਮਾ ਰਹੀਆਂ ਹਨ ਪਰ ਇਹ ਚੋਣ ਆਮ ਆਦਮੀ ਪਾਰਟੀ ਤੇ ਕਾਂਗਰਸ ਲਈ ਵੱਕਾਰ ਦਾ ਸਵਾਲ ਹੈ।
ਦਰਅਸਲ ਕਾਂਗਰਸ ਇਸ ਸੀਟ ਉੱਪਰ ਕਾਬਜ਼ ਸੀ। ਇਸ ਲਈ ਇਸ ਸੀਟ ਨੂੰ ਬਚਾਉਣਾ ਉਸ ਲਈ ਬੇਹੱਦ ਜ਼ਰੂਰੀ ਹੈ। ਉਧਰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹਾਰਨ ਮਗਰੋਂ ਇਹ ਚੋਣ ਜਿੱਤਣਾ ਆਮ ਆਦਮੀ ਪਾਰਟੀ ਲਈ ਵੀ ਅਹਿਮ ਹੋਏਗਾ ਕਿਉਂਕਿ ਜੇਕਰ ਇੱਥੇ ਵੀ ਹਾਰ ਮਿਲਦੀ ਹੈ ਤਾਂ ਪਾਰਟੀ ਲਈ ਨਿਮੋਸ਼ੀ ਦਾ ਮਾਮਲਾ ਹੋਏਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।