Punjab News: ਜਲੰਧਰ ਦੇ ਰਾਮਾਮੰਡੀ ਦੀ ਦਕੋਹਾ ਚੌਕੀ ਦੀ ਪੁਲਿਸ ਨੇ ਰਾਤ ਨੂੰ ਵਿਆਹ ਲਈ ਜਾ ਰਹੀ ਇੱਕ ਲਿਮੋਜ਼ਿਨ ਗੱਡੀ ਦਾ ਚਲਾਨ ਕੀਤਾ ਹੈ। ਉਕਤ ਗੱਡੀ ਦੇ ਸਾਰੇ ਸ਼ੀਸ਼ੇ ਕਾਲੇ ਸਨ ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਲਿਮੋਜ਼ਿਨ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਵਿਆਹ ਲਈ ਲਾੜੇ ਨੂੰ ਲੈਣ ਜਾ ਰਹੀ ਸੀ ਪਰ ਰਸਤੇ ਵਿੱਚ ਪੁਲਿਸ ਨੇ ਕਾਰ ਰੋਕ ਕੇ ਚਲਾਨ ਕਰ ਦਿੱਤਾ।
ਜਾਣਕਾਰੀ ਅਨੁਸਾਰ ਇਹ ਪੂਰੀ ਘਟਨਾ ਕਾਕੀਪਿੰਡ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ। ਇਹ ਨਾਕਾਬੰਦੀ ਥਾਣਾ ਰਾਮਾਮੰਡੀ ਦੀ ਦਕੋਹਾ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਵੱਲੋਂ ਕੀਤੀ ਗਈ ਸੀ। ਜਿੱਥੇ ਉਕਤ ਵਾਹਨ ਦਾ ਚਲਾਨ ਕੱਟਿਆ ਗਿਆ। ਸਬ-ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਬਿਨਾਂ ਮਨਜ਼ੂਰੀ ਤੋਂ ਕਾਰ ਦੇ ਚਾਰੇ ਪਾਸੇ ਕਾਲੇ ਸ਼ੀਸ਼ੇ ਲੱਗੇ ਹੋਏ ਸਨ। ਸਾਰੇ ਸ਼ੀਸ਼ੇ ਫਿਲਮ ਨਾਲ ਢੱਕੇ ਹੋਏ ਸਨ। ਜਿਵੇਂ ਹੀ ਉਕਤ ਵਾਹਨ ਨਾਕੇ ਤੋਂ ਲੰਘਦਿਆਂ ਦੇਖਿਆ ਤਾਂ ਤੁਰੰਤ ਰੋਕ ਲਿਆ ਗਿਆ।
ਦੱਸ ਦਈਏ ਕਿ ਜਦੋਂ ਕਾਰ ਦਾ ਚਲਾਨ ਕੱਟਿਆ ਗਿਆ ਤਾਂ ਕਾਰ 'ਚ ਸਿਰਫ ਡਰਾਈਵਰ ਹੀ ਸੀ। ਜਦੋਂ ਡਰਾਈਵਰ ਨੂੰ ਕਾਰ ਦੇ ਕਾਲੇ ਸ਼ੀਸ਼ਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ ਜਿਸ ਕਾਰਨ ਉਸ ਦਾ ਚਲਾਨ ਕੱਟਿਆ ਗਿਆ। ਜਾਣਕਾਰੀ ਅਨੁਸਾਰ ਲਿਮੋਜ਼ਿਨ ਕਾਰ ਦਾ ਡਰਾਈਵਰ ਜੰਡੂ ਸਿੰਘਾ ਵੱਲ ਜਾ ਰਿਹਾ ਸੀ। ਦਕੋਹਾ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਠੋਸ ਦਸਤਾਵੇਜ਼ ਨਾ ਦਿਖਾ ਸਕਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।