Jalandhar News: ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੈਸਟ ਬੂਥ ਦੀ ਚੈਕਿੰਗ ਕਰਨ ਲਈ ਵੈਸਟ ਹਲਕੇ ਵਿਚ ਪਹੁੰਚੇ। ਦੇਰ ਰਾਤ ਚਰਨਜੀਤ ਸਿੰਘ ਚੰਨੀ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਤੇ ਡੇਰਾ ਬੱਲਾ ਦੇ ਨਾਂ 'ਤੇ ਇਕ ਫਰਜ਼ੀ ਪੋਸਟਰ ਜਾਰੀ ਕੀਤਾ ਗਿਆ, ਜਿਸ 'ਚ ਕਿਹਾ ਗਿਆ ਸੀ ਕਿ ਡੇਰਾ ਬੱਲਾ ਸੁਸ਼ੀਲ ਰਿੰਕੂ ਦਾ ਸਮਰਥਨ ਕਰਦਾ ਹੈ, ਹਾਲਾਂਕਿ ਬਾਅਦ 'ਚ ਡੇਰਾ ਬੱਲਾ ਵੱਲੋਂ ਇਕ ਪ੍ਰੈੱਸ ਨੋਟ ਜਾਰੀ ਕੀਤਾ ਗਿਆ, ਜਿਸ 'ਤੇ ਚੰਨੀ ਨੇ ਕਿਹਾ ਕਿ ਬੂਥਾਂ 'ਤੇ ਕਬਜ਼ੇ ਹੋ ਰਹੇ ਹਨ, ਇਸ ਲਈ ਉਹ ਖੁਦ ਹਰ ਬੂਥ 'ਤੇ ਜਾਣਗੇ।






ਦੱਸ ਦਈਏ ਕਿ ਸੂਬੇ ਵਿਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਦਿਵਿਆਂਗ ਅਤੇ 1614 ਐੱਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ’ਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ।