Jalandhar News: ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਚੰਨੀ ਨੇ ਕਿਹਾ ਹੈ ਕਿ ਪੁੰਛ ਹਮਲਾ ਭਾਜਪਾ ਦਾ ਸਟੰਟ ਹੈ। ਚੰਨੀ ਨੇ ਕਿਹਾ- ਕੇਂਦਰ ਸਰਕਾਰ ਅਜਿਹਾ ਡਰਾਮਾ ਕਰਦੀ ਰਹੀ ਹੈ। ਇਹ ਪਹਿਲਾਂ ਤੋਂ ਯੋਜਨਾਬੱਧ ਸਟੰਟ ਹਨ ਅਤੇ ਭਾਜਪਾ ਨੂੰ ਜਿਤਾਉਣ ਲਈ ਕੀਤੇ ਗਏ ਹਨ। ਲੋਕਾਂ ਨੂੰ ਮਾਰਨਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਖੇਡਣਾ ਭਾਜਪਾ ਦਾ ਕੰਮ ਹੈ।


ਉੱਥੇ ਹੀ ਬੀਤੇ ਦਿਨੀਂ ਪਟਿਆਲਾ 'ਚ ਭਾਜਪਾ ਦੇ ਵਿਰੋਧ ਕਰਦਿਆਂ ਹੋਇਆਂ ਇੱਕ ਕਿਸਾਨ ਦੀ ਮੌਤ ਹੋ ਗਈ ਸੀ। ਇਸ 'ਤੇ ਬੋਲਦਿਆਂ ਹੋਇਆਂ ਚੰਨੀ ਨੇ ਕਿਹਾ-ਭਾਜਪਾ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਹ ਜਾਣਦੇ ਹਨ ਕਿ ਜੇਕਰ ਅਸੀਂ ਖੇਤੀ ਨੂੰ ਤਬਾਹ ਕੀਤਾ ਤਾਂ ਪੰਜਾਬ ਡੁੱਬ ਜਾਵੇਗਾ। ਜਿਸ ਕਾਰਨ ਪੰਜਾਬ ਵਿੱਚ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੰਨੀ ਨੇ ਕਿਹਾ ਕਿ ਅਨੁਰਾਗ ਠਾਕੁਰ ਆਉਣਗੇ ਅਤੇ ਕੁਝ ਲੋਕ ਖੜ੍ਹੇ ਹੋ ਕੇ ਸਿਰੋਪਾਓ ਪਾਉਣਗੇ, ਪਰ ਫਿਰ ਵੀ ਉਨ੍ਹਾਂ ਨੂੰ ਕੋਈ ਵੋਟ ਨਹੀਂ ਦੇਵੇਗਾ। ਚੰਨੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਡਰਾਇਆ ਜਾਂਦਾ ਹੈ ਅਤੇ ਫੋਟੋ ਖਿਚਵਾਉਣ ਲਈ ਕਿਹਾ ਜਾਂਦਾ ਹੈ। ਪਰ ਫਿਰ ਵੀ ਉਹ ਉਨ੍ਹਾਂ ਨੂੰ ਵੋਟ ਨਹੀਂ ਪਾਉਂਦੇ।


ਇਹ ਵੀ ਪੜ੍ਹੋ: Amritsar News: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਦੋਸ਼ਾਂ ਤਹਿਤ ਜੇਲ੍ਹ 'ਚ ਬੰਦ ਸੰਦੀਪ ਸਿੰਘ ਸੰਨੀ ਲੜੇਗਾ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ


ਚਰਨਜੀਤ ਸਿੰਘ ਚੰਨੀ ਨੇ ਕਿਹਾ- ਪਾਰਟੀ ਨੇ ਜ਼ਿਮਨੀ ਚੋਣ 'ਚ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਸੀ। ਇਸ ਦੌਰਾਨ ਉਹ ਪਾਰਟੀ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਸਕੀ। ਇਸ ਦੇ ਨਾਲ ਹੀ ਅੱਜ ਭਾਜਪਾ ਉਮੀਦਵਾਰ ਰਿੰਕੂ ਨੇ ਚੰਨੀ ਨੂੰ ਆਈਏਐਸ ਅਧਿਕਾਰੀ ਨੂੰ ਲਿਖਤੀ ਮੁਆਫ਼ੀ ਪੱਤਰ ਭੇਜਣ ਲਈ ਕਿਹਾ ਸੀ। ਇਸ 'ਤੇ ਚੰਨੀ ਨੇ ਜਵਾਬ ਦਿੰਦਿਆਂ ਹੋਏ ਕਿਹਾ- ਜੇਕਰ ਰਿੰਕੂ ਕੋਲ ਅਜਿਹੀ ਕੋਈ ਚਿੱਠੀ ਹੈ ਤਾਂ ਉਨ੍ਹਾਂ ਨੂੰ ਸਾਂਝੀ ਕਰਨੀ ਚਾਹੀਦੀ ਹੈ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Ludhiana Politics: ਲੁਧਿਆਣਾ 'ਚ ਬੈਂਸ ਦੀ ਚੁੱਪ ਦਾ ਰੌਲਾ ! LIP ਦਾ ਵੋਟ ਸ਼ੇਅਰ ਤੈਅ ਕਰੇਗਾ ਜਿੱਤ ਹਾਰ ਦਾ ਫ਼ਰਕ ?