Jalandhar West Bypoll 2024: ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੋਣ ਲੜ ਰਹੀ ਹੈ। ਇੰਨਾ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਵੀ ਉਪ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਜਲੰਧਰ ਹੀ ਵਿੱਚ ਡੇਰੇ ਲਾਉਣ ਜਾ ਰਹੇ ਹਨ।
ਦਰਅਸਲ CM ਮਾਨ ਨੇ ਖੁਦ ਕਿਹਾ ਹੈ ਕਿ ਉਹ 10 ਜੁਲਾਈ ਨੂੰ ਹੋਣ ਵਾਲੀਆਂ ਉਪ ਚੋਣਾਂ ਦੇ ਮੱਦੇਨਜ਼ਰ 'ਆਪ' ਦੀ ਚੋਣ ਮੁਹਿੰਮ ਲਈ ਜਲੰਧਰ 'ਚ ਮਕਾਨ ਕਿਰਾਏ 'ਤੇ ਲੈਣਗੇ ਅਤੇ ਪਾਰਟੀ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ 'ਤੇ ਹੀ ਚੋਣ ਲੜੇਗੀ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਨੇ ਉਨ੍ਹਾਂ ਦੀ ਅਗਵਾਈ ਹੇਠ ਜ਼ਿਮਨੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਵਿੱਚ ਸੰਤ ਕਬੀਰ ਦਾਸ ਜੀ ਦੇ ਜਨਮ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਜ਼ਿਮਨੀ ਚੋਣ 10 ਜੁਲਾਈ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਵੇਗੀ। 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਜਲੰਧਰ ਪੱਛਮੀ ਸੀਟ 'ਤੇ ਉਪ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਹੈ।
ਸੀਐਮ ਮਾਨ ਨੇ ਕਿਹਾ ਕਿ ਉਹ ਚੋਣ ਮੁਹਿੰਮ ਦੀ ਅਗਵਾਈ ਕਰਨਗੇ ਅਤੇ ਇਸ ਸੀਟ ਤੋਂ 'ਆਪ' ਉਮੀਦਵਾਰ ਮਹਿੰਦਰ ਭਗਤ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਦੱਸਾਂਗਾ ਕਿ ਇਹ ਕੰਮ ਹੋ ਚੁੱਕਿਆ ਹੈ ਅਤੇ ਇਹ ਕੰਮ ਹਾਲੇ ਵੀ ਬਾਕੀ ਹੈ। ਸਾਡੇ ਇਲਾਕੇ ਦੇ ਵਿਕਾਸ ਲਈ ਸਾਨੂੰ ਹੋਰ ਬਲ ਬਖਸ਼ੋ।
ਇਹ ਵੀ ਪੜ੍ਹੋ: Weather: ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 26 ਤਰੀਕ ਤੋਂ ਬਦਲੇਗਾ ਮੌਸਮ, ਪ੍ਰੀ ਮਾਨਸੂਨ ਆਉਣ ਨਾਲ ਪਵੇਗਾ ਮੀਂਹ
ਜਲੰਧਰ ਵਿੱਚ ਕਿਰਾਏ ਦੇ ਮਕਾਨ 'ਤੇ ਰਹਿਣਗੇ ਸੀਐਮ
ਸੀ.ਐਮ ਮਾਨ ਨੇ ਕਿਹਾ ਕਿ ਮੈਂ ਜਲੰਧਰ 'ਚ ਇੱਕ ਮਕਾਨ ਕਿਰਾਏ 'ਤੇ ਲਵਾਂਗਾ। ਇਹ ਨਹੀਂ ਕਿ ਸਿਰਫ 10 ਜੁਲਾਈ ਤੱਕ ਹੀ ਘਰ ਕਿਰਾਏ 'ਤੇ ਲਵਾਂਗਾ। ਇਹ ਘਰ ਬਾਅਦ ਵਿੱਚ ਮਾਝਾ ਅਤੇ ਦੋਆਬਾ ਖੇਤਰਾਂ ਲਈ ਹਫ਼ਤੇ ਵਿੱਚ ਦੋ ਜਾਂ ਤਿੰਨ ਦਿਨਾਂ ਲਈ ਦਫ਼ਤਰ ਵਜੋਂ ਕੰਮ ਕਰੇਗਾ। ਮੈਂ ਉਥੇ ਰਹਾਂਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅਤੇ ਅਧਿਕਾਰੀ ਜਨਤਕ ਸ਼ਿਕਾਇਤਾਂ ਦੇ ਪ੍ਰਭਾਵੀ ਅਤੇ ਤੁਰੰਤ ਨਿਪਟਾਰੇ ਲਈ ਉੱਥੇ ਮੌਜੂਦ ਰਹਿਣਗੇ।
'ਆਪ' ਨੇ ਸ਼ਨੀਵਾਰ ਨੂੰ ਜਲੰਧਰ 'ਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ 10 ਵਾਅਦਿਆਂ ਦਾ ਮੈਨੀਫੈਸਟੋ ਜਾਰੀ ਕੀਤਾ, ਜਿਸ 'ਚ ਡਰੱਗ ਅਤੇ ਲਾਟਰੀ ਮਾਫੀਆ ਨੂੰ ਖਤਮ ਕਰਨਾ, ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ, ਸੀਵਰੇਜ ਟ੍ਰੀਟਮੈਂਟ, ਸਟਰੀਟ ਲਾਈਟਾਂ, ਹਰ ਮੁਹੱਲਾ ਕਲੀਨਿਕ 'ਚ ਸਪੈਸ਼ਲਿਸਟ ਡਾਕਟਰ ਅਤੇ ਮੁਫਤ ਦਵਾਈਆਂ ਸ਼ਾਮਲ ਹਨ ਅਤੇ ਜੇਪੀ ਨਗਰ, ਮਾਡਲ ਹਾਊਸ ਅਤੇ ਹਰਬੰਸ ਨਗਰ ਵਿੱਚ ਸੀਸੀਟੀਵੀ ਕੈਮਰੇ ਲਗਾਉਣਾ ਸ਼ਾਮਲ ਹੈ।
ਇਹ ਵੀ ਪੜ੍ਹੋ: Barnala: ਅਕਾਲੀ ਆਗੂ ਨੇ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ, ਫਿਰ ਖੁਦ ਨੂੰ ਵੀ ਲਾਇਆ ਫਾਹਾ, ਜਾਣੋ ਪੂਰਾ ਮਾਮਲਾ