Jalandhar News: ਜਲੰਧਰ ਜ਼ਿਲ੍ਹੇ 'ਚ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਉਣ ਲਈ ਐਸਐਸਪੀ ਸਵਰਨਦੀਪ ਸਿੰਘ ਨੇ ਜਲੰਧਰ ਜ਼ਿਲ੍ਹਾ ਦਿਹਾਤੀ ਦੇ ਗਜਟਿਡ ਪੁਲਿਸ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਐਸਐਸਪੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ ਤੇ ਐਨਡੀਪੀਸੀ ਐਕਟ ਦੇ ਭਗੌੜਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖੀ ਜਾਏ। ਇਸ ਤੋਂ ਇਲਾਵਾ ਧਾਰਮਿਕ ਅਸਥਾਨਾਂ ਤੇ ਆਰਐਸਐਸ ਦੀਆਂ ਸੰਸਥਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਵੇ। ਐਨਡੀਪੀਐਸ ਐਕਟ ਦੇ ਲਟਕੇ ਹੋਏ ਮੁਕੱਦਮਿਆਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਤੇ ਮਾਲ ਮੁਕੱਦਮਾ ਨਸ਼ਟ ਕਰਵਾਇਆ ਜਾਵੇ
ਇਸ ਮੌਕੇ ਐਸਪੀ ਸਥਾਨਕ/ਜਾਂਚ ਮਨਜੀਤ ਕੌਰ, ਡੀਐਸਪੀ ਸਥਾਨਕ ਹਰਜੀਤ ਸਿੰਘ, ਡੀਐਸਪੀ ਕਰਤਾਰਪੁਰ ਸੁਰਿੰਦਰਪਾਲ ਧੋਗੜੀ, ਡੀਐਸਪੀ ਆਦਮਪੁਰ ਸਬਰਜੀਤ ਰਾਏ, ਡੀਐਸਪੀ ਫਿਲੌਰ ਜਗਦੀਸ਼ ਰਾਜ, ਡੀਐਸਪੀ ਨਕੋਦਰ ਹਰਜਿੰਦਰ ਸਿੰਘ, ਡੀਐਸਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ, ਡੀਐਸਪੀ ਜਾਂਚ ਜਸਵਿੰਦਰ ਸਿੰਘ ਚਾਹਲ ਤੇ ਡੀਐਸਪੀ (ਈਓ ਡਬਲਿਯੂ) ਰੋਸ਼ਨ ਲਾਲ ਮੌਜੂਦ ਸਨ।
ਬਜ਼ੁਰਗ ਸ਼ੇਰਆਮ ਵੇਚ ਰਿਹਾ ਸੀ 70-70 ਰੁਪਏ 'ਚ ਨਸ਼ੇ ਦੀ ਪੁੜੀ
Ludhiana News: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ ਵੱਡੇ-ਵੱਡੇ ਸਰਚ ਅਪਰੇਸ਼ਨ ਕਰਨ ਵਾਲੀ ਪੰਜਾਬ ਪੁਲਿਸ ਦੇ ਨੱਕ ਦੇ ਹੇਠਾਂ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਇਹ ਨਸ਼ਾ ਕੋਈ ਹੋਰ ਨਹੀਂ ਬਲਕਿ ਇਲਾਕੇ ਦਾ ਹੀ ਇੱਕ ਬਜ਼ੁਰਗ ਵਿਅਕਤੀ ਵੇਚ ਰਿਹਾ ਹੈ। ਉਹ ਬੜੇ ਆਰਾਮ ਨਾਲ ਨੌਜਵਾਨਾਂ ਨੂੰ ਨਸ਼ੇ ਦੀਆਂ ਪੂੜੀਆਂ ਫੜਾਉਂਦਾ ਹੈ ਤੇ ਪੈਸੇ ਲੈ ਕੇ ਚਲਾ ਜਾਂਦਾ ਹੈ।
ਬਜ਼ੁਰਗ ਸਭ ਨੂੰ 70-70 ਰੁਪਏ ਦੀ ਪੁੜੀ ਵੇਚ ਰਿਹਾ ਸੀ। ਜਿਸ ਤਰ੍ਹਾਂ ਬਜ਼ੁਰਗ ਵਿਅਕਤੀ ਨਸ਼ਾ ਵੇਚ ਰਿਹਾ ਹੈ, ਦੇਖਣ ਵਿੱਚ ਇਹ ਲੱਗ ਰਿਹਾ ਹੈ ਕਿ ਉਸ ਨੂੰ ਪੁਲੀਸ ਦਾ ਰਤਾ ਭਰ ਵੀ ਖੌਫ਼ ਨਹੀਂ। ਬੜੇ ਆਰਾਮ ਨਾਲ ਗਾਹਕਾਂ ਨੂੰ ਨਸ਼ੀਲਾ ਪਦਾਰਥ ਉਹ ਦੇ ਰਿਹਾ ਸੀ। ਇਲਾਕੇ ਦੇ ਨੌਜਵਾਨਾਂ ਨੇ ਉਸ ਤੋਂ ਨਸ਼ੀਲਾ ਪਦਾਰਥ ਲੈਣ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ।
ਇਹ ਵੀ ਪੜ੍ਹੋ: Weather News: ਯੂਪੀ-ਬਿਹਾਰ 'ਚ ਵਧੇਗੀ ਠੰਡ, ਦਿੱਲੀ ਦੀ ਹਵਾ ਅਜੇ ਵੀ ਖਰਾਬ, ਇਨ੍ਹਾਂ ਸੂਬਿਆਂ 'ਚ ਹੋਵੇਗੀ ਬਾਰਿਸ਼, ਜਾਣੋ ਦੇਸ਼ ਦਾ ਮੌਸਮ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: kheda watan punjab diya 2022 : 'ਖੇਡਾਂ ਵਤਨ ਪੰਜਾਬ ਦੀਆਂ ਦਾ' 'ਚ ਛਾਏ ਪਟਿਆਲਾ, ਲੁਧਿਆਣਾ ਤੇ ਮੁਹਾਲੀ ਦੇ ਖਿਡਾਰੀ, ਜਿੱਤੇ ਸੋਨ ਤਗਮੇ