Punjab Police: ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ਼ ਦੇ ਕੋਲ ਨਹਿਰ ਦੇ ਵਿੱਚੋਂ ਲਾਸ਼ ਮਿਲਣ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਕੋਲ ਵੀਡੀਓ ਬਣਾਉਣ ਆਏ ਕੁਝ ਨੌਜਵਾਨਾਂ ਵੱਲੋਂ ਨਹਿਰ ਦੇ ਵਿੱਚ ਲਾਸ਼ ਨੂੰ ਵੇਖਿਆ ਗਿਆ ਤੇ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਮੌਕੇ ‘ਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ  ਪੋਸਟਮਾਰਟਮ ਕਰਵਾਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਲਾਸ਼ ਦੀ ਪਹਿਲਾਂ ਸ਼ਨਾਖਤ ਕਰਵਾਈ ਜਾਵੇਗੀ ਕਿ ਇਹ ਕੋਣ ਅਤੇ ਕਿਸ ਦੀ ਲਾਸ਼ ਹੈ ਇਸ ਬਾਰੇ ਪਤਾ ਲਗਾਇਆ ਜਾਵੇਗਾ ਪਰ ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਲਾਸ਼ ਕਿਸੇ ਵਿਅਕਤੀ ਜਾ ਔਰਤ ਦੀ ਹੈ ਪਰ ਕੱਪੜਿਆਂ ਤੋਂ ਇੰਜ ਲੱਗ ਰਿਹਾ ਜਿਸ ਕਿਸੇ ਮਰਦ ਦੀ ਲਾਸ਼ ਹੋਵੇ


ਦਰਅਸਲ, ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ਼ ‘ਤੇ ਨਹਿਰ ਦੇ ਕੰਢੇ ‘ਤੇ ਇੱਕ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ, ਕੁਝ ਨੌਜਵਾਨ ਨਹਿਰ ਦੇ ਕੋਲ ਫੋਟੋਆਂ ਖਿਚਵਾਉਣ ਦੇ ਲਈ ਆਏ ਸਨ। ਜਦੋਂ ਉਹਨਾਂ ਨੇ ਇਸ ਲਾਸ਼ ਨੂੰ ਵੇਖਿਆ ਤਾਂ ਉਹ ਘਬਰਾ ਗਏ ਫਿਰ ਉਨ੍ਹਾਂ ਨੇ ਇਸ ਦੀ ਸੂਚਨਾ ਉਥੋਂ ਦੇ ਇੱਕ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਸਤਨਾਮ ਸਿੰਘ ਨੂੰ ਦਿੱਤੀ।


ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਮੈਨੂੰ ਇਸ ਲਾਸ਼ ਬਾਰੇ ਪਤਾ ਲੱਗਾ ਤੇ ਮੈਂ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਤੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਦੀ ਲਾਸ਼ ਹੈ।


ਉਥੇ ਹੀ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਪਰਸ਼ੋਤਮ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਲਾਸ਼ ਨੂੰ ਕੱਢ ਕੇ ਇਸ ਦੀ ਸ਼ਨਾਖਤ ਕਰਾਈ ਜਾਵੇਗੀ ਕਿ ਇਹ ਕਿਸ ਦੀ ਲਾਸ਼ ਹੈ, ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਵਿਅਕਤੀ ਹੈ ਜਾਂ ਕੋਈ ਔਰਤ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਇਸ ਬਾਰੇ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।