Jalandhar News: ਜਲੰਧਰ ਪੱਛਮੀ ਹਲਕੇ ਦੇ ਬਸਤੀ ਨੰਬਰ 9 ਵਿੱਚ ਸਥਿਤ ਸਨ ਫਲਾਈ ਦੁਕਾਨ 'ਤੇ ਇੱਕ ਸਨਸਨੀਖੇਜ਼ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਸੋਨੂੰ ਨਾਮ ਦੇ ਇੱਕ ਮੁਲਾਜ਼ਮ ਨੇ ਦੁਕਾਨ ਤੋਂ 8.50 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਜਦੋਂ 65 ਸਾਲਾ ਇੰਦਰਜੀਤ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਸੋਨੂੰ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਉਸ ਦੀ ਜਾਣਕਾਰੀ ਦੇ ਆਧਾਰ 'ਤੇ ਅੰਬਾਲਾ ਤੋਂ ਇੱਕ ਚੋਰੀ ਹੋਈ ਕਾਰ ਬਰਾਮਦ ਕੀਤੀ ਹੈ।

Continues below advertisement

ਘਟਨਾ ਦੀ ਸ਼ੁਰੂਆਤ ਡਕੈਤੀ ਦੀ ਸ਼ਿਕਾਇਤ ਨਾਲ ਹੋਈ। ਦੁਕਾਨ ਦੀ ਮਾਲਕਣ ਮਧੂ ਗੁਪਤਾ ਨੇ ਦੱਸਿਆ ਕਿ ਸੋਨੂੰ ਪਿਛਲੇ 8-10 ਸਾਲਾਂ ਤੋਂ ਉਨ੍ਹਾਂ ਦੇ ਇੱਥੇ ਕੰਮ ਕਰ ਰਿਹਾ ਸੀ। ਉਸ ਨੇ ਸੋਚਿਆ ਕਿ ਉਹ ਸਿਰਫ਼ 8.50 ਲੱਖ ਰੁਪਏ ਲੈ ਕੇ ਭੱਜਿਆ ਹੈ। ਹਾਲਾਂਕਿ, ਜਦੋਂ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ।

Continues below advertisement

ਸੋਨੂੰ ਨੇ ਇੰਦਰਜੀਤ ਦਾ ਕਤਲ ਕੀਤਾ

ਸੋਨੂੰ ਨੇ ਕਬੂਲ ਕੀਤਾ ਕਿ ਡਕੈਤੀ ਦੌਰਾਨ ਉਸ ਦਾ ਨੇੜੇ ਰਹਿੰਦੇ ਇੰਦਰਜੀਤ ਨਾਲ ਝਗੜਾ ਹੋਇਆ ਸੀ। ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਸੋਨੂੰ ਨੇ ਇੰਦਰਜੀਤ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਦੁਕਾਨ ਦੇ ਅੰਦਰ ਲੁਕਾ ਦਿੱਤੀ। ਮ੍ਰਿਤਕ ਇੰਦਰਜੀਤ ਅਸਲ ਵਿੱਚ ਆਦਮਪੁਰ ਦਾ ਰਹਿਣ ਵਾਲਾ ਸੀ, ਪਰ ਪਿਛਲੇ ਕਈ ਸਾਲਾਂ ਤੋਂ ਬੱਲੀ ਮਾਰਕੀਟ ਵਿੱਚ ਰਹਿ ਰਿਹਾ ਸੀ।

ਸੀਸੀਟੀਵੀ ਵਿੱਚ ਕੈਦ ਹੋਈ ਆਹ ਵਾਰਦਾਤ

ਮਧੂ ਗੁਪਤਾ ਦੇ ਅਨੁਸਾਰ, ਦੁਕਾਨ 'ਤੇ ਕਿਸੇ ਗਾਹਕ ਦੇ ਪੈਸੇ ਆਏ ਸਨ, ਜਿਸ ਨੂੰ ਉਹ ਗਲਤੀ ਨਾਲ ਭੁੱਲ ਗਈ। ਜਦੋਂ ਉਹ ਸਵੇਰੇ ਵਾਪਸ ਆਈ ਤਾਂ ਤਿਜੋਰੀ ਖਾਲੀ ਸੀ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਸੋਨੂੰ ਨੇ ਦੁਕਾਨ ਦੇ ਤਾਲੇ ਤੋੜ ਦਿੱਤੇ ਅਤੇ ਉਸਨੂੰ ਇੱਕ ਬੋਰੀ ਲੈ ਕੇ ਬਾਹਰ ਨਿਕਲਦਿਆਂ ਦੇਖਿਆ ਗਿਆ ਸੀ। ਹਾਲਾਂਕਿ, ਚਲਾਕ ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਲਈ ਸੀਸੀਟੀਵੀ ਕੇਬਲ ਵੀ ਕੱਟ ਦਿੱਤੇ ਸਨ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਚੋਰੀ ਕੀਤੀ ਕਾਰ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਤਕਨੀਕੀ ਮਦਦ ਨਾਲ ਦੋਸ਼ੀ ਦਾ ਪਤਾ ਲਗਾਇਆ ਅਤੇ ਉਸਨੂੰ ਅੰਬਾਲਾ ਵਿੱਚ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਘਟਨਾ ਸਥਾਨ ਤੋਂ ਕਾਰ ਵੀ ਬਰਾਮਦ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੋਨੂੰ ਦੇ ਨਾਲ ਇਸ ਘਟਨਾ ਵਿੱਚ ਇੱਕ ਹੋਰ ਵਿਅਕਤੀ ਸ਼ਾਮਲ ਸੀ।