Jalandhar News: ਜਲੰਧਰ ਦੇ ਮਸ਼ਹੂਰ ਵ੍ਹਾਈਟ ਡਾਇਮੰਡ ਰਿਜ਼ੋਰਟ ਦੇ ਮਾਲਕ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਰਿਜ਼ੋਰਟ ਦੇ ਮਾਲਕ ਹਨੀ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਇੱਕ ਮਹਿਲਾ ਜਿੰਮ ਟ੍ਰੇਨਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੀਤੀ ਗਈ ਹੈ।

Continues below advertisement

ਜਿੰਮ ਟ੍ਰੇਨਰ ਨੇ ਦੋਸ਼ ਲਗਾਇਆ ਕਿ ਹਨੀ ਕੱਲ੍ਹ ਸ਼ਾਮ ਜਿੰਮ ਪਹੁੰਚੇ ਅਤੇ ਉਸ ਨੂੰ ਪਿੱਛੋਂ ਜੱਫੀ ਪਾਈ ਅਤੇ ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ। ਇਸ ਸਬੰਧੀ ਔਰਤ ਨੇ ਥਾਣਾ ਨੰਬਰ 6 ਵਿੱਚ ਐਫਆਈਆਰ ਦਰਜ ਕਰਵਾਈ ਹੈ। ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਨੇ ਹਨੀ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Continues below advertisement