Gurdas Mann Meet With Hans Raj Hans: ਪੰਜਾਬੀ ਗਾਇਕ ਗੁਰਦਾਸ ਮਾਨ (Gurdas Mann) ਅੱਜ ਸੂਫ਼ੀ ਗਾਇਕ ਹੰਸ ਰਾਜ ਹੰਸ (Hans Raj Hans) ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ (Resham Kaur) ਦੀ ਮੌਤ 'ਤੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ। ਇਸ ਦੇ ਨਾਲ ਹੀ ਭਾਜਪਾ ਆਗੂ ਤਰੁਣ ਚੁੱਘ ਵੱਲੋਂ ਵੀ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ ਗਿਆ।  ਜ਼ਿਕਰਯੋਗ ਹੈ ਕਿ ਸੂਫ਼ੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ 2 ਅਪ੍ਰੈਲ ਨੂੰ ਟੈਗੋਰ ਹਸਪਤਾਲ (Tagore Hospital) ਵਿੱਚ ਦਿਹਾਂਤ ਹੋ ਗਿਆ।

ਰੇਸ਼ਮ ਕੌਰ ਦਾ ਅੰਤਿਮ ਸੰਸਕਾਰ 3 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਫੀਪੁਰ ਵਿੱਚ ਕੀਤਾ ਗਿਆ ਸੀ

ਰੇਸ਼ਮ ਕੌਰ ਦਾ ਅੰਤਿਮ ਸੰਸਕਾਰ 3 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਫੀਪੁਰ ਵਿੱਚ ਕੀਤਾ ਗਿਆ ਸੀ। ਜਦਕਿ 11 ਅਪ੍ਰੈਲ ਨੂੰ ਪਾਠ ਦਾ ਭੋਗ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਗਿਆ ਸੀ। ਜਿੱਥੇ ਰੇਸ਼ਮ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬੀ ਕਲਾਕਾਰ ਬੀਨੂੰ ਢਿੱਲੋਂ, ਜੀ ਖਾਨ, ਕੇ. ਐੱਸ. ਮੱਖਣ, ਕੌਰ ਬੀ, ਸਤਿੰਦਰ ਸੱਤੀ, ਅਮਰ ਨੂਰੀ, ਹੈਪੀ ਸੰਘਾ, ਗੁਰਪ੍ਰੀਤ ਸਿੰਘ ਘੁੱਗੀ ਸਮੇਤ ਹੋਰ ਕਲਾਕਾਰ ਅਤੇ ਸਿਆਸੀ ਆਗੂ ਪਹੁੰਚੇ।

 

ਦਿਲ ਦੀ ਬਿਮਾਰੀ ਨਾਲ ਹੋਈ ਮੌਤ 

ਜਾਣਕਾਰੀ ਅਨੁਸਾਰ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਉਹ ਕੁਝ ਸਮੇਂ ਲਈ ਜਲੰਧਰ ਦੇ ਟੈਗੋਰ ਹਸਪਤਾਲ ਵਿੱਚ ਦਾਖਲ ਸੀ। ਹਾਲ ਹੀ ਵਿੱਚ, ਬਿਮਾਰੀ ਕਾਰਨ ਉਨ੍ਹਾਂ ਨੂੰ ਸਟੰਟ ਵੀ ਪਾਇਆ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਖਾਸ ਫ਼ਰਕ ਨਹੀਂ ਪਿਆ ਸੀ। ਹੁਣ 62 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਆਖਰੀ ਸਾਹ ਲਿਆ ਹੈ।

ਹੰਸ ਰਾਜ ਹੰਸ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਸਨ

ਪੰਜਾਬੀ ਸੂਫ਼ੀ ਗਾਇਕ ਹੰਸ ਰਾਜ ਹੰਸ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਸ਼ਫੀਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜਨਮ 9 ਅਪ੍ਰੈਲ 1962 ਨੂੰ ਹੋਇਆ ਸੀ। ਹੰਸਰਾਜ ਹੰਸ ਆਪਣੇ ਸਮੇਂ ਵਿੱਚ ਪੰਜਾਬ ਦੇ ਸੂਫ਼ੀ ਗਾਇਕਾਂ ਵਿੱਚੋਂ ਪਹਿਲੇ ਨੰਬਰ 'ਤੇ ਸਨ। ਉਨ੍ਹਾਂ ਨੇ ਗਾਇਕ ਨੁਸਰਤ ਫਤਿਹ ਅਲੀ ਖਾਨ ਨਾਲ ਇੱਕ ਗੀਤ ਵੀ ਗਾਇਆ ਹੈ।