Jalandhar terrible fire broke News: ਜਲੰਧਰ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਬੂਟਾ ਮੰਡੀ ਨੇੜੇ ਇੱਕ ਪਲਾਟ ਦੇ ਵਿੱਚ ਪਏ ਕੂੜੇ ਨੂੰ ਭਿਆਨਕ ਅੱਗ ਲੱਗ ਗਈ। ਜੋ ਕਿ ਅੱਗੇ-ਅੱਗੇ ਹੀ ਵੱਧਦੀ ਜਾ ਰਹੀ ਹੈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਪਿਛਲੇ ਕਈ ਘੰਟਿਆਂ ਤੋਂ ਸਖ਼ਤ ਮਿਹਨਤ ਕਰ ਰਹੀ ਹੈ ਪਰ ਅੱਗ ਲਗਾਤਾਰ ਵਧਦੀ ਜਾ ਰਹੀ ਹੈ। ਘਟਨਾ ਵਾਲੇ ਸਥਾਨ ਉੱਤੇ ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਪਹੁੰਚ ਗਈਆਂ ਹਨ।


ਹੋਰ ਪੜ੍ਹੋ : ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਡਿਪੂ ਵਿਖੇ PRTC ਮੁਲਾਜ਼ਮਾਂ ਦਾ ਧਰਨਾ, ਸਰਕਾਰ 'ਤੇ ਵਾਅਦੇ ਤੋੜਨ ਦਾ ਦੋਸ਼



ਮਿਲੀ ਜਾਣਕਾਰੀ ਅਨੁਸਾਰ ਖਾਲੀ ਪਲਾਟ ਵਿੱਚ ਜੁੱਤੀਆਂ, ਫੁੱਟਬਾਲ ਦਾ ਕੂੜਾ ਕਰਕਟ ਆਦਿ ਅਤੇ ਹੋਰ ਸਾਮਾਨ ਪਿਆ ਹੈ। ਰਬੜ ਦੀਆਂ ਚੀਜ਼ਾਂ ਹੋਣ ਕਰਕੇ ਅੱਗ ਕਾਬੂ ਦੇ ਵਿੱਚ ਨਹੀਂ ਆ ਰਹੀ ਹੈ। ਪਲਾਟ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਵੇਸਟੀਜ ਮੇਰੇ ਦੋਸਤ ਦਾ ਹੈ ਅਤੇ ਉਹ ਬਾਹਰ ਗਿਆ ਹੋਇਆ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਮਾਲਕ ਨੂੰ ਜੇਸੀਬੀ ਲਿਆਉਣ ਲਈ ਕਿਹਾ ਹੈ ਪਰ ਅਜੇ ਤੱਕ ਜੇਸੀਬੀ ਨਹੀਂ ਆਈ। ਧੂੰਆਂ ਆਸ-ਪਾਸ ਦੇ ਘਰਾਂ 'ਚ ਵੀ ਦਾਖਲ ਹੋ ਰਿਹਾ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ।


ਹੋਰ ਪੜ੍ਹੋ : ਕਦੇ ਵੀ ਹੋ ਸਕਦੀ ਹੈ ਗੈਂਗਵਾਰ ! ਬੰਬੀਹਾ ਗੈਂਗ ਦੇ ਗੁਰਗੇ ਹਥਿਆਰਾਂ ਸਮੇਤ ਕਾਬੂ, ਬਿਸ਼ਨੋਈ ਗਰੁੱਪ ਨਾਲ ਚੱਲ ਰਿਹਾ ਵਿਵਾਦ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ