Jalandhar News : ਜਲੰਧਰ ਦੇ ਬਸਤੀ ਨੰਬਰ 9 'ਚ ਇੱਕ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਹੈ। ਜਿੱਥੇ ਪ੍ਰੇਮ ਸਬੰਧਾਂ ਨੂੰ ਲੈ ਕੇ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਤਿੰਨ ਦਿਨਾਂ ਤੋਂ ਲਾਪਤਾ ਲੜਕੀ ਦੇ ਪਰਿਵਾਰ ਨੇ ਨੌਜਵਾਨ ਨੂੰ ਬੁਲਾ ਕੇ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। ਹਾਲਾਂਕਿ ਬਾਅਦ 'ਚ ਪੁਲਿਸ ਅਤੇ ਹੋਰ ਲੋਕਾਂ ਦੇ ਦਾਖਲ ਦੇਣ ਤੋਂ ਬਾਅਦ ਦੋਵੇਂ ਪਰਿਵਾਰ ਰਾਜ਼ੀ ਹੋ ਗਏ।
ਥਾਣਾ ਡਿਵੀਜ਼ਨ ਨੰਬਰ 5 ਦੇ ਬਾਹਰ ਹੀ ਦੋਵੇਂ ਪ੍ਰੇਮੀ ਜੋੜੇ ਦਾ ਵਿਆਹ ਕਰਵਾ ਦਿੱਤਾ ਗਿਆ। ਲੜਕੀ ਨੇ ਪੁਲਿਸ ਅੱਗੇ ਕਿਹਾ ਕਿ ਉਹ ਦੋਵੇਂ ਬਾਲਿਗ ਹਨ ਅਤੇ ਆਪਣੀ ਮਰਜ਼ੀ ਨਾਲ ਇਕੱਠੇ ਰਹਿਣਾ ਚਾਹੁੰਦੇ ਹਨ।ਅੰਤ ਵਿੱਚ ਦੋਵੇਂ ਪਰਿਵਾਰਾਂ ਨੇ ਰਜ਼ਾਮੰਦੀ ਨਾਲ ਵਿਆਹ ਮਨਜ਼ੂਰ ਕਰ ਲਿਆ ਅਤੇ ਪੁਲਿਸ ਨੂੰ ਲਿਖਤੀ ਬਿਆਨ ਦੇ ਦਿੱਤੇ ਕਿ ਹੁਣ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੇ।
