Jalandhar News: ਜਲੰਧਰ 'ਚ ਸਰਕਾਰੀ ਮਿਡਲ ਸਕੂਲ ਕੋਟਲਾ ਹੇਰਾਂ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜ਼ਿੰਮੇਵਾਰੀ ਸਿੱਖਸ ਫਾਰ ਜਸਟਿਸ ਨੇ ਲਈ ਹੈ। ਇਸ ਮਾਮਲੇ ਨੂੰ ਲੈਕੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਉਨ੍ਹਾਂ ਨੇ ਕੋਟਲਾ ਹੇਰਾਂ ਦੇ ਸਰਕਾਰੀ ਸਕੂਲ ਵਿੱਚ ਖਾਲਿਸਤਾਨੀ ਝੰਡਾ ਲਹਿਰਾਇਆ।

Continues below advertisement

ਇਸ ਦੌਰਾਨ SFJ ਨੇ ਜਲੰਧਰ ਦੇ ਕੋਟਲਾ ਹੇਰਾਂ ਵਿੱਚ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਦੇ ਦਫ਼ਤਰ ਦੇ ਅੰਦਰ ਖਾਲਿਸਤਾਨੀ ਰਾਏਸ਼ੁਮਾਰੀ ਦੇ ਝੰਡੇ ਦੀ ਕੱਚੀ ਵੀਡੀਓ ਫੁਟੇਜ ਵੀ ਜਾਰੀ ਕੀਤੀ।

Continues below advertisement

ਜਾਣਕਾਰੀ ਮੁਤਾਬਕ, ਪੰਨੂ ਨੇ ਕਿਹਾ, "ਪੰਜਾਬ ਦੇ ਨੌਜਵਾਨ ਅਤੇ ਕਿਸ਼ੋਰ ਵਿਦਿਆਰਥੀ, ਧਿਆਨ ਨਾਲ ਸੁਣੋ। ਜਿਵੇਂ ਜਿਵੇਂ 15 ਅਗਸਤ ਨੇੜੇ ਆ ਰਿਹਾ ਹੈ, ਕੋਈ ਵੀ ਬੱਚੇ ਜਾਂ ਨੌਜਵਾਨ ਜਸ਼ਨਾਂ ਵਿੱਚ ਹਿੱਸਾ ਨਾ ਲਵੇ।" ਉਸਨੇ ਦੋ ਜਵਾਨ ਕੁੜੀਆਂ ਦੀਆਂ ਕੁਰਬਾਨੀਆਂ ਬਾਰੇ ਦੱਸਦਿਆਂ ਇਤਿਹਾਸ ਸਮਝਾਇਆ। ਵੀਡੀਓ ਵਿੱਚ, ਉਸ ਨੇ ਬੱਚਿਆਂ ਨੂੰ ਦੱਸਿਆ ਕਿ ਦੇਸ਼ ਤੁਹਾਡਾ ਨਹੀਂ ਹੈ ਅਤੇ ਤਿਰੰਗਾ ਖੂਨੀ ਹੈ। ਉਹ ਇਸ ਸੰਦੇਸ਼ ਨੂੰ ਘਰ-ਘਰ ਵਿੱਚ ਫੈਲਾਉਣਾ ਚਾਹੁੰਦੇ ਹਨ।

ਉਸ ਨੇ ਨੌਜਵਾਨਾਂ ਨੂੰ ਕਿਹਾ ਕਿ 16 ਅਗਸਤ ਨੂੰ ਅਮਰੀਕਾ ਵਿੱਚ ਹੋ ਰਹੀ ਰਾਏਸ਼ੁਮਾਰੀ ਵਿੱਚ ਖਾਲਿਸਤਾਨੀ ਵੋਟ ਦਾ ਸਮਰਥਨ ਕਰਨਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਧਮਕੀ ਦਿੱਤੀ ਕਿ 15 ਅਗਸਤ ਨੂੰ ਜਿੱਥੇ ਵੀ ਭਗਵੰਤ ਮਾਨ ਝੰਡਾ ਲਹਿਰਾਉਣਗੇ, ਉਹ ਉੱਥੇ ਨਿਸ਼ਾਨੇ 'ਤੇ ਹੋਣਗੇ।