Jalandhar- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਿਲਾ ਜਲੰਧਰ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਸ਼ਾਹਕੋਟ ਜੌਨ ਦੇ ਪਿੰਡਾਂ ਦੀਆਂ ਮੀਟਿੰਗਾਂ ਕ੍ਰਮਵਾਰ ਪਿੰਡ ਰੇੜਵਾਂ ,ਰਾਜੇਵਾਲ ,ਰਾਮੇ ,ਨਵਾਂ ਪਿੰਡ ਅਕਾਲੀਆਂ,ਬਾਹਮਣੀਆਂ ,ਚੱਕ ਬਾਹਮਣੀਆਂ ,ਥੱਮੂ ਵਾਲ  ਵਿਖੇ ਹੋਈਆਂ ।


ਮੀਟਿੰਗਾਂ ਵਿੱਚ ਸੰਬੋਧਨ ਕਰਦੇ ਹੋਏ ਬੁਲਾਰਿਆਂ  ਨੇ ਕਿਹਾ  ਕਿ ਪੂਰੇ ਉੱਤਰੀ ਭਾਰਤ ਵਿੱਚ ਮੀਂਹ ਅਤੇ ਹੜਾਂ ਦੇ ਕਾਰਨ ਭਾਰੀ ਤਬਾਹੀ ਹੋਈ ਹੈ ਜਿਸ ਵਿੱਚ ਫਸਲਾ ਦਾ ਅਤੇ ਕਿਸਾਨਾਂ ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋਇਆ ਹੈ ।ਪਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਹੜ੍ਹ ਪੀੜਤਾ ਵੱਲ ਪਿੱਠ ਕੀਤੀ ਹੋਈ ਹੈ ਅਜੇ ਤੱਕ ਕੋਈ ਵੀ ਰਾਹਤ ਪੇਕੇਜ਼ ਸਰਕਾਰ ਵੱਲੋ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਬੰਨਾਂ ਨੂੰ ਬੰਨਣ ਵਾਸਤੇ ਕੋਈ ਉਪਰਾਲਾ ਕੀਤਾ ਗਿਆ ਹੈ ਲੋਕ ਖੁਦ ਹੀ ਆਪਣੇ ਬਚਾਅ ਲਈ ਹੱਥ ਪੈਰ ਮਾਰ ਰਹੇ ਹਨ ।


 ਉਹਨਾਂ ਕਿਹਾ ਕਿ  ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਸਲਾਂ ਦੇ ਖ਼ਰਾਬੇ ਦਾ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ,ਜਿਸ ਕਿਸਾਨ ਦੇ ਪਸ਼ੂ ਧੰਨ ਦੀ ਹਾਨੀ ਹੋਈ ਹੈ ਉਸ ਨੂੰ ਇਕ ਲੱਖ ,ਜਿਸਦਾ ਘਰ ਢੇਰੀ ਹੋਇਆ ਉਸ ਨੂੰ 5 ਲੱਖ ,ਜੀਅ ਦੀ ਮੋਤ ਤੇ ਦੱਸ ਲੱਖ ,ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ।


ਇਹਨਾਂ  ਮੰਗਾਂ ਨੂੰ ਲੇ ਕੇ 22 ਅਗਸਤ ਨੂੰ ਚੰਡੀਗੜ੍ਹ ਵਿਖੇ 16 ਜਥੇਬੰਦੀਆਂ ਵੱਲੋ ਸਾਂਝੇ ਤੋਰ ਤੇ ਧਰਨਾਂ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਵਹੀਰਾਂ ਘਣਾ ਕੇ ਮੋਰਚੇ ਗੱਡਣਗੇ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਿਲਾ ਸਕੱਤਰ ਜਰਨੇਲ ਸਿੰਘ ਰਾਮੇ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਬਲਜਿੰਦਰ ਸਿੰਘ ਰਾਜੇਵਾਲ ,ਸ਼ੇਰ ਸਿੰਘ ਰਾਮੇ,ਸੁਖਦੇਵ ਸਿੰਘ ਰਾਜੇਵਾਲ,ਮਨਦੀਪ ਸਿੰਘ ਬਾਹਮਣੀਆਂ,ਸਰਪ੍ਰੀਤ ਸਿੰਘ ਭੋਏਪੁਰ,ਸੁਖਜਿੰਦਰ ਸਿੰਘ ਨਵਾਂ ਪਿੰਡ ਅਕਾਲੀਆਂ  ਅਤੇ ਇਹਨਾਂ  ਪਿੰਡਾਂ
ਦੇ ਅਣਗਿਣਤ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial